ਸੀਰੀਜ਼ ਤੋਂ ਪਹਿਲਾ ਘਬਰਾਇਆ ਆਸਟਰੇਲੀਆ, ਵਿਰਾਟ ਲਈ ਦਿੱਤਾ ਵੱਡਾ ਬਿਆਨ
Tuesday, Feb 19, 2019 - 12:51 PM (IST)

ਮੁੰਬਈ : ਆਸਟਰੇਲੀਆ ਦੇ ਸਾਬਕਾ ਧਾਕੜ ਓਪਨਰ ਮੈਥਿਊ ਹੇਡਨ ਦਾ ਮੰਨਣਾ ਹੈ ਕਿ ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਜਿਸ ਫਾਰਮ 'ਚ ਫਿਲਹਾਲ ਚਲ ਰਹੇ ਹਨ, ਆਸਟਰੇਲੀਆਈ ਗੇਂਦਬਾਜ਼ਾਂ ਲਈ ਉਹ ਵੱਡੀ ਚੁਣੌਤੀ ਹੋਣਗੇ। ਭਾਰਤ ਅਤੇ ਆਸਟਰੇਲੀਆ ਵਿਚਾਲੇ 24 ਫਰਵਰੀ ਤੋਂ ਵਨ ਡੇ ਅਤੇ ਟੀ-20 ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਹੇਡਨ ਨੇ ਕਿਹਾ ਕਿ ਵਿਰਾਟ ਦੇ ਸਾਹਮਣੇ ਗੇਂਦਬਾਜ਼ੀ ਕਰਨਾ ਨੌਜਵਾਨ ਜਾਏ ਰਿਚਰਡਸਨ ਲਈ ਆਸਾਨ ਨਹੀਂ ਹੋਵੇਗਾ।
ਹੇਡਨ ਨੇ ਕਿਹਾ ਕਿ ਆਸਟਰੇਲੀਆ ਖਿਲਾਫ ਪਿਛਲੀ ਸੀਰੀਜ਼ ਵਿਚ ਵਿਰਾਟ ਨੇ ਰਿਚਰਡਸਨ ਲਈ ਮੁਸ਼ਕਲਾਂ ਪੈਦਾ ਕੀਤੀਆਂ। ਹਾਲਾਂਕਿ ਰਿਚਰਡਸਨ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਵਿਰਾਟ ਨੂੰ 3 ਵਾਰ ਆਊਟ ਕੀਤਾ। ਮੈਨੂੰ ਲਗਦਾ ਹੈ ਕਿ ਇਸ ਵਾਰ ਚੀਜ਼ਾਂ ਅਲੱਗ ਹੋਣਗੀਆਂ। ਜਾਏ ਨੌਜਵਾਨ ਖਿਡਾਰੀ ਹੈ ਅਤੇ ਉਸ ਦੇ ਕੋਲ ਭਾਰਤ ਵਿਚ ਖੇਡਣ ਦਾ ਤਜ਼ਰਬਾ ਨਹੀਂ ਹੈ। ਇਸ ਲਈ ਮੇਰਾ ਮੰਨਣਾ ਹੈ ਕਿ ਵਿਰਾਟ ਇਸ ਵਾਰ ਉੱਪਰ ਰਹਿਣਗੇ।
ਭਾਰਤ ਦੀ ਮੇਜ਼ਬਾਨੀ ਵਿਚ ਆਸਟਰੇਲੀਆ ਨੂੰ 2 ਟੀ-20 ਮੈਚ ਅਤੇ 5 ਵਨ ਡੇ ਖੇਡਣੇ ਹਨ। ਹੇਡਨ ਨੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੇਸਨ ਬਿਹਰੇਨਡੋਰਫ ਵਿਚਾਲੇ ਮੁਕਾਬਲੇ 'ਤੇ ਕਿਹਾ, ''28 ਸਾਲਾ ਜੇਸਨ ਉੱਚੇ ਕੱਦ ਦੇ ਗੇਂਦਬਾਜ਼ ਹਨ ਅਤੇ ਵਿਕਟ 'ਤੇ ਗੇਂਦਬਾਜ਼ੀ ਕਰਦੇ ਹਨ। ਉਹ ਵਨ ਡੇ ਵਿਚ ਚੁਣੌਤੀ ਦੇ ਸਕਦੇ ਹਨ ਪਰ ਰੋਹਿਤ ਸ਼ਰਮਾ ਵੀ ਸ਼ਾਨਦਾਰ ਫਾਰਮ 'ਚ ਹਨ।''