ਆਸਟਰੇਲੀਆ ਨੇ ਟੀ-20 ’ਚ ਵੈਸਟਇੰਡੀਜ਼ ਨੂੰ 11 ਦੌੜਾਂ ਨਾਲ ਹਰਾਇਆ
Saturday, Feb 10, 2024 - 11:40 AM (IST)
ਹੋਬਾਰਟ, (ਵਾਰਤਾ)– ਡੇਵਿਡ ਵਾਰਨਰ (70) ਦੇ ਅਰਧ ਸੈਂਕੜੇ ਤੋਂ ਬਾਅਦ ਐਡਮ ਜ਼ਾਂਪਾ ਦੀਆਂ 3 ਵਿਕਟਾਂ ਦੀ ਬਦੌਲਤ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਪਹਿਲੇ ਟੀ-20 ਦੇ ਰੋਮਾਂਚਕ ਮੁਕਾਬਲੇ ਵਿਚ ਵੈਸਟਇੰਡੀਜ਼ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਇਸ ਮੈਚ ਵਿਚ ਦੋ ਰਿਕਾਰਡ ਵੀ ਬਣੇ। ਸੀਨ ਐਬੋਟ ਨੇ ਇਕ ਹੀ ਕੌਮਾਂਤਰੀ ਟੀ-20 ਮੁਕਾਬਲੇ ਵਿਚ 4 ਕੈਚ ਫੜ ਕੇ ਬ੍ਰੈੱਟ ਲੀ ਦੇ ਤਿੰਨ ਕੈਚਾਂ ਦੇ ਰਿਕਾਰਡ ਨੂੰ ਤੋੜਿਆ। ਇਸ ਦੇ ਨਾਲ ਹੀ ਆਸਟ੍ਰੇਲੀਆ ਤੇ ਵੈਸਟਇੰਡੀਜ਼ ਵਿਚਾਲੇ ਟੀ-20 ਵਿਚ ਸਾਂਝੇ ਸਕੋਰ 415 ਦੌੜਾਂ ਦਾ ਰਿਕਾਰਡ ਬਣਿਆ।
ਇਹ ਵੀ ਪੜ੍ਹੋ : ਧੀ ਆਇਰਾ ਨੂੰ ਲੈ ਕੇ ਭਾਵੁਕ ਹੋਏ ਸ਼ਮੀ, ਹਸੀਨ ਜਹਾਂ 'ਤੇ ਲਗਾਏ 'ਗੰਭੀਰ' ਦੋਸ਼
214 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਚੰਗੀ ਰਹੀ ਤੇ ਉਸ ਦੇ ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਕੀਤੀ। ਬ੍ਰੈਂਡਨ ਕਿੰਗ ਨੇ 37 ਗੇਂਦਾਂ ’ਚ 53 ਦੌੜਾਂ ਤੇ ਜਾਨਸਨ ਚਾਰਲਸ ਨੇ 25 ਗੇਂਦਾਂ ’ਚ 42 ਦੌੜਾਂ ਬਣਾਈਆਂ। ਨਿਕੋਲਸ ਪੂਰਨ 18 ਦੌੜਾਂ, ਕਪਤਾਨ ਰੋਵਮੈਨ ਪਾਵੈੱਲ 14 ਦੌੜਾਂ, ਸ਼ਾਈ ਹੋਪ 16 ਦੌੜਾਂ, ਆਂਦ੍ਰੇ ਰਸੇਲ 1 ਦੌੜ, ਐੱਸ. ਰੁਦਰਫੋਰਡ 7 ਦੌੜਾਂ ਤੇ ਰੋਮਾਰੀਓ ਸ਼ੈਫਰਡ 2 ਦੌੜਾਂ ਬਣਾ ਕੇ ਆਊਟ ਹੋਏ। ਜੈਸਨ ਹੋਲਡਰ 34 ਤੇ ਅਕੀਲ ਹੁਸੈਨ 7 ਦੌੜਾਂ ਬਣਾ ਕੇ ਅਜੇਤੂ ਰਿਹਾ। ਵੈਸਟਇੰਡੀਜ਼ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ’ਤੇ 202 ਦੌੜਾਂ ਹੀ ਬਣਾ ਸਕੀ।
ਇਹ ਵੀ ਪੜ੍ਹੋ : ਪਹਿਲਾਂ ਕੀਤਾ ਅਨੁਸ਼ਕਾ ਦੀ ਪ੍ਰੈਗਨੈਂਸੀ ਦਾ ਐਲਾਨ, ਹੁਣ ਆਪਣੀ ਹੀ ਗੱਲ ਤੋਂ ਪਲਟੇ ਡਿਵਿਲੀਅਰਸ
ਇਸ ਤੋਂ ਪਹਿਲਾਂ ਡੇਵਿਡ ਵਾਰਨਰ ਦੇ ਅਰਧ ਸੈਂਕੜੇ ਦੀ ਮਦਦ ਨਾਲ ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ ਜਿੱਤ ਲਈ 214 ਦੌੜਾਂ ਦਾ ਟੀਚਾ ਦਿੱਤਾ ਸੀ। ਵਾਰਨਰ ਤੇ ਜੋਸ਼ ਇੰਗਲਿਸ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 93 ਦੌੜਾਂ ਜੋੜੀਆਂ। ਇੰਗਲਿਸ ਨੇ 39 ਦੌੜਾਂ ਬਣਾਈਆਂ। ਕਪਤਾਨ ਮਿਸ਼ੇਲ ਮਾਰਸ਼ 16, ਗਲੇਨ ਮੈਕਸਵੈੱਲ 10, ਮਾਰਕਸ ਸਟੋਇੰਸ 9 ਤੇ ਮੈਥਿਊ ਵੇਡ 21 ਦੌੜਾਂ ਬਣਾ ਕੇ ਆਊਟ ਹੋਏ। ਟਿਮ ਡੇਵਿਡ 37 ਤੇ ਐਡਮ ਜ਼ਾਂਪਾ 4 ਦੌੜਾਂ ’ਤੇ ਅਜੇਤੂ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।