ਪਾਕਿ ਖਿਲਾਫ ਤੀਜੇ T20 ਮੈਚ ''ਚ ਆਇਆ ਵਾਰਨਰ ਦਾ ਤੂਫਾਨ, ਆਪਣੇ ਨਾਂ ਦਰਜ ਕੀਤਾ ਇਹ ਰਿਕਾਰਡ

Friday, Nov 08, 2019 - 06:19 PM (IST)

ਪਾਕਿ ਖਿਲਾਫ ਤੀਜੇ T20 ਮੈਚ ''ਚ ਆਇਆ ਵਾਰਨਰ ਦਾ ਤੂਫਾਨ, ਆਪਣੇ ਨਾਂ ਦਰਜ ਕੀਤਾ ਇਹ ਰਿਕਾਰਡ

ਸਪੋਰਸਟ ਡੈਸਕ— ਪਰਥ ਸਟੇਡੀਅਮ 'ਚ ਆਸਟਰੇਲੀਆ ਅਤੇ ਪਾਕਿਸਤਾਨ ਦੇ ਵਿਚਾਲੇ ਖੇਡੇ ਗਏ ਤੀਜੇ ਟੀ-20 'ਚ ਇਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਡੇਵਿਡ ਵਾਰਨਰ ਦੀ ਹਨ੍ਹੇਰੀ ਦੇਖਣ ਨੂੰ ਮਿਲੀ। ਵਾਰਨਰ ਜਦੋਂ ਕ੍ਰੀਜ਼ 'ਤੇ ਆਏ ਸਨ ਤਾਂ ਆਸਟਰੇਲੀਆ ਨੂੰ ਜਿੱਤ ਲਈ ਸਿਰਫ਼ 107 ਦੌੜਾਂ ਬਣਾਉਣ ਦੀ ਜ਼ਰੂਰਤ ਸੀ। ਵਾਰਨਰ ਨੇ ਆਉਂਦੇ ਹੀ ਐਰੋਨ ਫਿੰਚ ਨਾਲ ਮਿਲ ਕੇ ਪਾਕਿਸਤਾਨੀ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਗਾਈ। ਵਾਰਨਰ ਨੇ 35 ਗੇਂਦਾਂ 'ਚ 4 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ।PunjabKesari

ਪਿਛਲੇ ਛੇ ਮੈਚਾਂ 'ਚ ਸਿਰਫ ਇਕ ਵਾਰ ਹੋਏ ਆਊਟ
ਆਈ. ਪੀ. ਐੱਲ ਅਤੇ ਕ੍ਰਿਕਟ ਵਲਰਡ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਤੋਂ ਬਾਅਦ ਏਸ਼ੇਜ ਸੀਰੀਜ਼ 'ਚ ਵਾਰਨਰ ਦਾ ਬੱਲਾ ਖਾਮੋਸ਼ ਹੋ ਗਿਆ ਸੀ ਪਰ ਜਿਵੇਂ ਹੀ ਉਹ ਟੀ-20 'ਚ ਵਾਪਸ ਆਏ ਉਨ੍ਹਾਂ ਦੇ ਬੱਲੇ 'ਚੋਂ ਦੌੜਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਵਾਰਨਰ ਨੇ ਸ਼੍ਰੀਲੰਕਾ ਖਿਲਾਫ ਖੇਡੀ ਗਈ ਤਿੰਨ ਮੈਚਾਂ ਦੀ ਸੀਰੀਜ਼ 'ਚ 100, 60, 57 ਦੌੜਾਂ ਦੀ ਪਾਰੀਆਂ ਖੇਡੀਆਂ ਸਨ। ਕਮਾਲ ਦੀ ਗੱਲ ਇਹ ਸੀ ਕਿ ਵਾਰਨਰ ਤਿੰਨੋਂ ਪਾਰੀਆਂ 'ਚ ਅਜੇਤੂ ਰਹੇ ਸਨ। ਇਸ ਤੋਂ ਬਾਅਦ ਪਾਕਿਸਤਾਨ ਖਿਲਾਫ ਪਹਿਲੇ ਅਤੇ ਹੁਣ ਤੀਜੇ ਟੀ-20 ਮੈਚ 'ਚ ਵੀ ਉਹ ਅਜੇਤੂ ਰਹੇ।PunjabKesari

ਆਸਟਰੇਲੀਆ ਨੇ ਸੀਰੀਜ਼ ਤੇ ਕੀਤਾ ਕਬਜ਼ਾ

ਪਰਥ 'ਚ ਖੇਡੇ ਗਏ ਤੀਜੇ ਟੀ-20 'ਚ ਪਾਕਿਸਤਾਨ ਨੇ ਪਹਿਲਾਂ ਖੇਡਦੇ ਹੋਏ ਸਿਰਫ਼ 106 ਦੌੜਾਂ ਬਣਾਈਆਂ ਸਨ। ਪਾਕਿਸਤਾਨ ਦੇ ਕਪਤਾਨ ਸਿਰਫ਼ 6 ਹੀ ਦੌੜਾਂ ਬਣਾ ਸਕੇ ਸਨ। ਇਫਤੀਖਾਰ ਅਹਿਮਦ ਨੇ ਸਭ ਤੋਂ ਜ਼ਿਆਦਾ 45 ਦੌੜਾਂ ਬਣਾਈਆਂ। ਆਸਟਰੇਲੀਆ ਵਲੋਂ ਕੇਨ ਰਿਚਰਡਸਨ ਨੇ ਤਿੰਨ, ਸੀਨ ਅਬਾਟ ਨੇ ਅਤੇ ਮਿਸ਼ੇਲ ਸਟਾਰਕ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਟੀਮ ਨੇ ਸਿਰਫ਼ 11.5 ਓਵਰਾਂ 'ਚ ਟੀਚੇ ਹਾਸਲ ਕਰ ਮੈਚ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਆਸਟਰੇਲੀਆ ਨੇ ਪਾਕਿਸਤਾਨ ਖਿਲਾਫ ਸੀਰੀਜ਼ 'ਤੇ 2-0 ਨਾਲ ਕਬਜ਼ਾ ਕਰ ਲਿਆ। ਆਸਟਰੇਲੀਆ ਦੇ ਓਪਨਰ ਐਰੋਨ ਫਿੰਚ ਨੇ ਜਿੱਥੇ 36 ਗੇਂਦਾਂ 'ਚ ਚਾਰ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ ਤਾਂ ਉਥੇ ਹੀ ਵਾਰਨਰ ਨੇ 48 ਦੌੜਾਂ ਬਣਾ ਕੇ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।

 


Related News