ਭਾਰਤ ਖ਼ਿਲਾਫ਼ ਸੀਰੀਜ਼ ਲਈ AUS ਮਹਿਲਾ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਇਆ ਬਾਹਰ
Wednesday, Aug 18, 2021 - 04:48 PM (IST)
ਸਪੋਰਟਸ ਡੈਸਕ— ਆਸਟਰੇਲੀਆ ਦੀਆਂ ਮੇਗਾਨ ਸ਼ਟ ਤੇ ਜੇਸ ਜੋਨਾਸਨ ਭਾਰਤ ਖ਼ਿਲਾਫ਼ ਘਰੇਲੂ ਸੀਰੀਜ਼ ਨਹੀਂ ਖੇਡਣਗੀਆਂ। ਭਾਰਤੀ ਟੀਮ 19 ਸਤੰਬਰ ਤੋਂ ਸ਼ੁਰੂ ਹੋ ਰਹੇ ਆਸਟਰੇਲੀਆ ਦੌਰੇ ’ਤੇ ਤਿੰਨ ਵਨ-ਡੇ, ਤਿੰਨ ਟੀ-20 ਤੇ ਇਕ ਦਿਨ-ਰਾਤ ਦਾ ਟੈਸਟ ਖੇਡੇਗੀ। ਤੇਜ਼ ਗੇਂਦਬਾਜ਼ ਸ਼ਟ ਨੇ ਚੋਣਕਰਤਾਵਾਂ ਤੋਂ ਬੇਨਤੀ ਕੀਤੀ ਸੀ ਕਿ ਨਿੱਜੀ ਕਾਰਨਾਂ ਕਰਕੇ ਉਸ ਦੇ ਨਾਂ ’ਤੇ ਵਿਚਾਰ ਨਾ ਕੀਤਾ ਜਾਵੇ ਜਦਕਿ ਸਪਿਨ ਹਰਫਨਮੌਲਾ ਜੋਨਾਸੇਨ ਸੱਟ ਕਾਰਨ ਬਾਹਰ ਰਹੇਗੀ।
ਬੇਲਿੰਡਾ ਵਾਕਰੇਵਾ ਵੀ ਨਿੱਜੀ ਕਾਰਨਾਂ ਕਰਕੇ ਇਹ ਸੀਰੀਜ਼ ਨਹੀਂ ਖੇਡੇਗੀ। ਸਟੇਲਾ ਕੈਂਪਬੇਲ ਤੇ ਜਾਰਜੀਆ ਰੇਡਮੇਨ ਨੂੰ ਪਹਿਲੀ ਵਾਰ ਟੀਮ ’ਚ ਜਗ੍ਹਾ ਦਿੱਤੀ ਗਈ ਹੈ। ਰਾਸ਼ਟਰੀ ਚੋਣਕਰਤਾ ਸ਼ਾਨ ਫਲੇਗਲੇਰ ਨੇ ਕਿਹਾ, ਅਸੀਂ ਬੇਲਿੰਡਾ ਤੇ ਮੇਗਾਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਦੀ ਕਮੀ ਮਹਿਸੂਸ ਹੋਵੇਗੀ ਪਰ ਉਸ ਫ਼ੈਸਲੇ ’ਚ ਅਸੀਂ ਉਨ੍ਹਾਂ ਨਾਲ ਹਾਂ।’’
ਆਸਟਰੇਲੀਆਈ ਟੀਮ :-
ਮੇਗ ਲੇਨਿੰਗ, ਰਸ਼ੇਲ ਹੈਂਸ, ਡਾਰਸੀ ਬ੍ਰਾਊਨ, ਮੇਟਲਾਨ ਬ੍ਰਾਊਨ, ਸਟੇਲਾ ਕੈਂਪਬੇਲ, ਨਿਕੋਲਾ ਕਾਰੇ, ਹੰਨਾ ਡਾਰਲਿੰਗਟਨ, ਐਸ਼ਲੇ ਗਾਰਡਨਰ, ਐਲਿਸਾ ਹੀਲੀ, ਤਾਹਲੀਆ ਮੈਕਗ੍ਰਾ, ਸੋਫ਼ੀ ਮੋਲਿਨੂ, ਬੇਥ ਮੂਨੀ, ਐਲਿਸੇ ਪੈਰੀ, ਜਾਰਜੀਆ ਰੇਡਮੇਨ, ਮੋਲੀ ਸਟ੍ਰਾਨੋ, ਅੰਨਾਬੇਲ ਸਦਰਲੈਂਡ, ਤਾਇਲਾ ਵਲੇਮਿੰਕ, ਜਾਰਜੀਆ ਵੇਅਰਹੈਮ।