ਆਸਟਰੇਲੀਆ ’ਚ ਕੋਵਿਡ ਦੇ ਵੱਧਦੇ ਖ਼ਤਰੇ ਦੌਰਾਨ ਬਰੇਟਲੀ ਨੇ ਵਿਚਾਲੇ ਛੱਡੀ ਕਮੈਂਟਰੀ
Friday, Dec 18, 2020 - 05:21 PM (IST)
ਐਡੀਲੇਡ (ਵਾਰਤਾ) : ਆਸਟਰੇਲੀਆ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਅਤੇ ਆਸਟਰੇਲੀਆ ਵਿਚਾਲੇ ਐਡੀਲੇਡ ਟੈਸਟ ਵਿੱਚ ਕਮੈਂਟਰੀ ਕਰ ਰਹੇ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬਰੇਟਲੀ ਨੂੰ ਮੈਚ ਵਿਚਾਲੇ ਹੀ ਕਮੈਂਟਰੀ ਛੱਡ ਕੇ ਘਰ ਪਰਤਣਾ ਪਿਆ। ਉੱਤਰੀ ਸਿਡਨੀ ਵਿੱਚ ਕੋਰੋਨਾ ਵਾਇਰਸ ਮਾਮਲਿਆਂ ਵਿੱਚ ਆਏ ਅਚਾਨਕ ਵਾਧੇ ਨਾਲ ਪ੍ਰਸਾਰਣਕਰਤਾ ਫਾਕਸ ਸਪੋਟਰਸ ਅਤੇ ਚੈਨਲ 7 ਨੇ ਆਪਣੇ ਕਈ ਕਾਮਿਆਂ ਨੂੰ ਛੁੱਟੀ ਉੱਤੇ ਭੇਜ ਦਿੱਤਾ ਹੈ।
ਕ੍ਰਿਕਟ ਆਸਟਰੇਲੀਆ (ਸੀ.ਏ.) ਸਿਡਨੀ ਦੇ ਉੱਤਰੀ ਸਮੁੰਦਰੀ ਤੱਟਾਂ ’ਤੇ ਵਧੇ ਕੋਵਿਡ-19 ਦੇ ਕਹਿਰ ਦੀ ਨਿਗਰਾਨੀ ਕਰ ਰਿਹਾ ਹੈ। ਇਸ ਦੌਰਾਨ ਉਸ ਨੇ ਭਾਰਤ-ਆਸਟਰੇਲੀਆ ਵਿਚਾਲੇ ਮੌਜੂਦਾ ਸੀਰੀਜ਼ ਦਾ ਤੀਜਾ ਟੈਸਟ ਸਿਡਨੀ ਵਿੱਚ ਆਯੋਜਿਤ ਕਰਾਉਣ ਦੀ ਵਚਨਬੱਧਤਾ ਸਪਸ਼ਟ ਕੀਤੀ ਹੈ। ਸਿਡਨੀ ਦੇ ਉੱਤਰੀ ਸਮੁੰਦਰੀ ਤੱਟ ’ਤੇ ਕੋਰੋਨਾ ਵਾਇਰਸ ਦੇ 28 ਮਾਮਲੇ ਮਿਲਣ ਦੇ ਬਾਅਦ ਆਸਟਰੇਲੀਆ ਦੇ ਕਈ ਸੂਬਿਆਂ ਨੇ ਆਪਣੇ ਇੱਥੇ ਸਰਹੱਦ ’ਤੇ ਪਾਬੰਦੀ ਲਾਗੂ ਕਰ ਦਿੱਤੀ ਹੈ।
ਸੀ.ਏ. ਦੇ ਅੰਤਰਿਮ ਮੁੱਖ ਕਾਰਜਕਾਰੀ ਪ੍ਰਧਾਨ ਨਿਕ ਹਾਕਲੀ ਨੇ ਕਿਹਾ, ‘ਅਸੀਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ। ਅਸੀਂ ਹੜਬੜੀ ਵਿੱਚ ਨਹÄ ਹਾਂ। ਅਸਲ ਵਿੱਚ ਸਾਨੂੰ ਥੋੜ੍ਹਾ ਰੁਕਣਾ ਚਾਹੀਦਾ ਹੈ। ਮੇਰੇ ਹਿਸਾਬ ਨਾਲ ਦੇਸ਼ ਦੀਆਂ ਸਰਕਾਰਾਂ ਨੇ ਲਾਗ ਦੀ ਬੀਮਾਰੀ ਨੂੰ ਚੰਗੀ ਤਰ੍ਹਾਂ ਨਾਲ ਸੰਭਾਲਿਆ ਹੈ, ਇਸ ਲਈ ਅਸੀਂ ਅਜੇ ਕੋਈ ਜਲਦਬਾਜੀ ਨਹÄ ਕਰਾਂਗੇ।’ ਸਿਡਨੀ ਟੈਸਟ ਕਰਾਏ ਜਾਣ ਨੂੰ ਲੈ ਕੇ ਹਾਕਲੀ ਨੇ ਕਿਹਾ, ‘ਮੈਨੂੰ ਨਹÄ ਲੱਗਦਾ ਕਿ ਟੈਸਟ ਮੈਚ ਨਾ ਕਰਾਉਣ ਦਾ ਇਹ ਕੋਈ ਕਾਰਨ ਹੈ। ਉਹ ਭਾਵੇਂ ਡਬਲਯੂ.ਬੀ.ਬੀ.ਐਲ., ਬੀ.ਬੀ.ਐਲ. ਖਿਡਾਰੀ ਹੋਣ ਜਾਂ ਫਿਰ ਬੀ.ਸੀ.ਸੀ.ਆਈ. ਅਤੇ ਸਾਡੇ ਆਸਟਰੇਲੀਆਈ ਖਿਡਾਰੀ ਪ੍ਰੋਟੋਕਾਲ ਦਾ ਚੰਗੀ ਤਰ੍ਹਾਂ ਨਾਲ ਪਾਲਣ ਕਰ ਰਹੇ ਹੈ।’ ਉਨ੍ਹਾਂ ਕਿਹਾ, ‘ਸਾਡੇ ਡਾਕਟਰੀ ਮਾਹਰ 24 ਘੰਟੇ ਕੰਮ ਕਰ ਰਹੇ ਹਨ ਅਤੇ ਅਸੀਂ ਦੇਸ਼ ਭਰ ਦੇ ਸਿਹਤ ਅਧਿਕਾਰੀਆਂ ਨਾਲ ਸੰਪਕਰ ਵਿੱਚ ਹਾਂ।’