AUS vs PAK: ਥਰਡ ਅੰਪਾਇਰ ਹੋਇਆ ਗਾਇਬ, ਲਿਫਟ 'ਚ ਫਸੇ ਹੋਣ ਤੋਂ ਬਾਅਦ ਹੱਸਣ ਲੱਗੇ ਵਾਰਨਰ

Thursday, Dec 28, 2023 - 02:28 PM (IST)

AUS vs PAK: ਥਰਡ ਅੰਪਾਇਰ ਹੋਇਆ ਗਾਇਬ, ਲਿਫਟ 'ਚ ਫਸੇ ਹੋਣ ਤੋਂ ਬਾਅਦ ਹੱਸਣ ਲੱਗੇ ਵਾਰਨਰ

ਮੈਲਬੋਰਨ- ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਦੁਪਹਿਰ ਦੇ ਖਾਣੇ ਤੋਂ ਬਾਅਦ ਤੀਜੇ ਅੰਪਾਇਰ ਰਿਚਰਡ ਇਲਿੰਗਵਰਥ ਦੇ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮ.ਸੀ.ਜੀ.) ਦੀ ਲਿਫਟ ਵਿਚ ਫਸ ਜਾਣ ਕਾਰਨ ਖੇਡ ਨੂੰ ਰੋਕਣਾ ਪਿਆ।
ਖਿਡਾਰੀ ਲੰਚ ਤੋਂ ਬਾਅਦ ਮੈਦਾਨ 'ਚ ਪਹੁੰਚੇ ਪਰ ਖੇਡ ਕਈ ਮਿੰਟਾਂ ਤੱਕ ਰੁਕੀ ਰਹੀ।

ਇਹ ਵੀ ਪੜ੍ਹੋ- ਸੀਨੀਅਰ ਰਾਸ਼ਟਰੀ ਜਿਮਾਨਸਟਿਕ ਚੈਂਪੀਅਨਸ਼ਿਪ ’ਚ 8 ਸਾਲ ਬਾਅਦ ਹਿੱਸਾ ਲਵੇਗੀ ਦੀਪਾ
ਮੈਦਾਨੀ ਅੰਪਾਇਰ ਜੋਏਲ ਵਿਲਸਨ ਅਤੇ ਮਾਈਕਲ ਗਫ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਲਿੰਗਵਰਥ ਐੱਮਸੀਜੀ ਵਿੱਚ ਆਪਣੇ ਸਥਾਨ 'ਤੇ ਨਹੀਂ ਪਹੁੰਚੇ ਸਨ। ਪ੍ਰਸਾਰਕਾਂ ਨੇ ਵੀ ਆਪਣੇ ਕੈਮਰੇ ਖਾਲੀ ਸੀਟਾਂ ਵੱਲ ਮੋੜ ਲਏ।
ਕ੍ਰਿਕਟ ਆਸਟ੍ਰੇਲੀਆ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਮੈਚ ਵਿੱਚ ਦੇਰੀ ਹੋਈ ਹੈ ਕਿਉਂਕਿ ਥਰਡ ਅੰਪਾਇਰ ਲਿਫਟ ਵਿੱਚ ਫਸ ਗਿਆ ਹੈ।"

ਇਹ ਵੀ ਪੜ੍ਹੋ- ਬਜਰੰਗ ਪੂਨੀਆ ਦੇ ਅਖਾੜੇ 'ਚ ਪਹੁੰਚੇ ਰਾਹੁਲ ਗਾਂਧੀ, ਕਈ ਪਹਿਲਵਾਨਾਂ ਨਾਲ ਕੀਤੀ ਮੁਲਾਕਾਤ
ਡਾਇਨਿੰਗ ਏਰੀਏ ਤੋਂ ਆਪਣੀ ਸੀਟ 'ਤੇ ਵਾਪਸ ਆਉਂਦੇ ਸਮੇਂ ਇਲਿੰਗਵਰਥ ਲਿਫਟ 'ਚ ਫਸ ਗਿਆ। ਜਦੋਂ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਮੈਦਾਨ 'ਤੇ ਹੱਸਦੇ ਹੋਏ ਦੇਖਿਆ ਗਿਆ ਤਾਂ ਰਿਜ਼ਰਵ ਅੰਪਾਇਰ ਫਿਲਿਪ ਗਿਲੇਸਪੀ ਇਲਿੰਗਵਰਥ ਦੀ ਥਾਂ ਲੈਣ ਲਈ ਬਾਕਸ ਵੱਲ ਦੌੜੇ। ਵਾਰਨਰ ਦੇ ਨਾਲ ਬੱਲੇਬਾਜ਼ੀ ਕਰ ਰਹੇ ਸਟੀਵ ਸਮਿਥ ਨੇ ਵਿਲਸਨ ਨੂੰ ਪੁੱਛਿਆ ਕਿ ਕੀ ਉਹ ਇਲਿੰਗਵਰਥ ਦੇ ਵਾਪਸ ਆਉਣ ਤੱਕ ਬੈਠ ਸਕਦੇ ਹਨ। ਕੁਝ ਮਿੰਟਾਂ ਬਾਅਦ ਇਲਿੰਗਵਰਥ ਐਲੀਵੇਟਰ ਤੋਂ ਬਾਹਰ ਨਿਕਲ ਕੇ ਆਪਣੀ ਸੀਟ 'ਤੇ ਬੈਠੇ ਅਤੇ ਖੇਡ ਸ਼ੁਰੂ ਹੋਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News