ਅੱਤਵਾਦੀ ਹਮਲੇ ਦੇ ਇਨਪੁੱਟ ਮਿਲਣ ਦੇ ਬਾਵਜੂਦ ਰਾਤ ਨੂੰ ‘ਗਾਇਬ’ ਰਹਿੰਦੀ ਪੁਲਸ!
Thursday, Dec 19, 2024 - 01:05 PM (IST)
ਜਲੰਧਰ (ਵਰੁਣ)–ਨੈਸ਼ਨਲ ਸਕਿਓਰਿਟੀ ਏਜੰਸੀ (ਐੱਨ. ਆਈ. ਏ.) ਵੱਲੋਂ ਪੰਜਾਬ ਪੁਲਸ ਨੂੰ ਅੱਤਵਾਦੀ ਹਮਲੇ ਦੇ ਇਨਪੁੱਟ ਮਿਲਣ ਦੇ ਬਾਵਜੂਦ ਸ਼ਹਿਰ ਵਿਚ ਰਾਤ ਸਮੇਂ ਪੁਲਸ ਗਸ਼ਤ ਜਾਂ ਨਾਕਾਬੰਦੀ ਕਰਦੀ ਵਿਖਾਈ ਨਹੀਂ ਦਿੰਦੀ। ਹਾਲ ਹੀ ਵਿਚ ਅੰਮ੍ਰਿਤਸਰ, ਨਵਾਂਸ਼ਹਿਰ, ਮੋਹਾਲੀ, ਬਟਾਲਾ ਅਤੇ ਤਰਨਤਾਰਨ ਵਿਚ ਕਈ ਬੰਬ ਧਮਾਕੇ ਹੋ ਚੁੱਕੇ ਹਨ।
ਥਾਣਿਆਂ ’ਤੇ ਹੈਂਡ ਗ੍ਰਨੇਡ ਬੰਬ ਨਾਲ ਹਮਲੇ ਹੋਏ, ਜਿਸ ਤੋਂ ਬਾਅਦ ਅੱਤਵਾਦੀ ਸੰਗਠਨ ਨੇ ਵੀ ਪੰਜਾਬ ਪੁਲਸ ਨੂੰ ਧਮਕੀ ਭਰੀ ਪੋਸਟ ਪਾ ਕੇ ਹਮਲਾ ਕਰਨ ਦੀ ਚਿਤਾਵਨੀ ਦਿੱਤੀ ਪਰ ਇਸ ਦੇ ਬਾਵਜੂਦ ਸੜਕਾਂ ਅਤੇ ਚੌਂਕਾਂ ’ਤੇ ਹੀ ਨਹੀਂ, ਸਗੋਂ ਪੁਲਸ ਲਾਈਨ ਤੋਂ ਲੈ ਕੇ ਥਾਣਿਆਂ ਦੇ ਬਾਹਰ ਕੋਈ ਸਕਿਓਰਿਟੀ ਨਹੀਂ ਹੁੰਦੀ, ਹਾਲਾਂਕਿ ਹਮਲੇ ਕਰਨ ਦੇ ਕੁਝ ਕੇਸ ਪੰਜਾਬ ਪੁਲਸ ਨੇ ਟ੍ਰੇਸ ਕਰਕੇ ਅੱਤਵਾਦੀ ਮਾਡਿਊਲ ਨਾਲ ਜੁੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਹਥਿਆਰ ਅਤੇ ਹੈਂਡ ਗ੍ਰੇਨੇਡ ਵੀ ਬਰਾਮਦ ਕੀਤੇ ਸਨ ਪਰ ਖਤਰਾ ਹਾਲੇ ਵੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਵਿਦੇਸ਼ੋਂ ਪਰਤੀ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗੋਲ਼ੀਆਂ ਮਾਰ ਕੈਨੇਡਾ 'ਚ ਹੋਇਆ ਸੀ ਕਤਲ
ਚੋਣਾਂ ਦੇ ਮੱਦੇਨਜ਼ਰ ਵੀ ਸ਼ਹਿਰ ਵਿਚ ਰਾਤ ਸਮੇਂ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ। ਦਿਨ ਸਮੇਂ ਜ਼ਰੂਰ ਪੁਲਸ ਧੜਾਧੜ ਚਲਾਨ ਕੱਟਣ ਵਿਚ ਬਿਜ਼ੀ ਰਹਿੰਦੀ ਹੈ ਪਰ ਸੁਰੱਖਿਆ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ। ਅੱਤਵਾਦੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪੰਜਾਬ ਪੁਲਸ ਨੂੰ ਧਮਕੀ ਦੇ ਚੁੱਕੇ ਹਨ। ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐੱਨ. ਆਈ. ਏ. ਵੀ ਅਲਰਟ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਰਾਤ ਸਮੇਂ ਪੁਲਸ ਦੀ ਗੈਰ-ਮੌਜੂਦਗੀ ਚਿੰਤਾ ਦਾ ਵਿਸ਼ਾ ਹੈ। ਹਾਲ ਹੀ ਵਿਚ ਡੀ. ਜੀ. ਪੀ. ਗੌਰਵ ਯਾਦਵ ਨੇ ਜਲੰਧਰ ਦਾ ਦੌਰਾ ਵੀ ਕੀਤਾ ਸੀ। ਇਕ ਪਾਸੇ ਜਿੱਥੇ ਲੁਟੇਰਿਆਂ ਦਾ ਡਰ ਸ਼ਹਿਰ ਵਿਚ ਖ਼ਤਮ ਹੋਇਆ ਤਾਂ ਹੁਣ ਕਥਿਤ ਅੱਤਵਾਦੀ ਹਮਲੇ ਦੀਆਂ ਧਮਕੀਆਂ ਨੇ ਪੰਜਾਬ ਵਿਚ ਡਰ ਦਾ ਮਾਹੌਲ ਬਣਾ ਦਿੱਤਾ।
ਇਹ ਵੀ ਪੜ੍ਹੋ- ਸੰਤ ਸੀਚੇਵਾਲ ਨੇ ਕਿਸਾਨ ਆਗੂ ਡੱਲੇਵਾਲ ਨਾਲ ਕੀਤੀ ਮੁਲਾਕਾਤ, ਦਿੱਤਾ ਅਹਿਮ ਬਿਆਨ
ਇਹ ਵੀ ਪੜ੍ਹੋ- ਅਸੀਂ ਆਮ ਘਰਾਂ ਦੇ ਨੌਜਵਾਨਾਂ ਨੂੰ ਸਿਆਸਤ ’ਚ ਅੱਗੇ ਆਉਣ ਦਾ ਦਿੰਦੇ ਹਾਂ ਮੌਕਾ : ਭਗਵੰਤ ਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8