ਵੱਡੀ ਖ਼ਬਰ : ਮੋਹਾਲੀ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ, ਕਈਆਂ ਦੇ ਦੱਬੇ ਹੋਣ ਦਾ ਖ਼ਦਸਾ
Saturday, Dec 21, 2024 - 05:24 PM (IST)
ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਪਿੰਡ ਸੋਹਾਣਾ ਦੀ ਫਿਰਨੀ ਤੋਂ ਬਾਹਰ ਇਕ ਬਹੁ-ਮੰਜ਼ਿਲਾ ਇਮਾਰਤ ਅੱਜ ਅਚਾਨਕ ਡਿੱਗ ਗਈ। ਇਹ ਹਾਦਸਾ ਹੁਣੇ-ਹੁਣੇ ਵਾਪਰਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਥੇ ਇਕ ਜਿੰਮ ਚਲਾਇਆ ਜਾ ਰਿਹਾ ਸੀ। ਇਮਾਰਤ ਬਹੁ-ਮੰਜ਼ਿਲਾ ਹੋਣ ਕਾਰਨ ਨਾਲ ਵੀ ਇਮਾਰਤ ਵੀ ਡਿੱਗ ਪਈ।
ਦੱਸਿਆ ਜਾ ਰਿਹਾ ਹੈ ਕਿ ਜਿਸ ਦੌਰਾਨ ਇਹ ਹਾਦਸਾ ਹੋਇਆ, ਉਸ ਸਮੇਂ ਜਿੰਮ 'ਚ 20 ਤੋਂ 25 ਨੌਜਵਾਨ ਮੌਜੂਦ ਸਨ, ਜਿਨ੍ਹਾਂ ਬਾਰੇ ਅਜੇ ਕੁੱਝ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।