AUS vs PAK : ਪਾਕਿਸਤਾਨ ਪਹਿਲੀ ਪਾਰੀ ''ਚ 240 ਦੌੜਾਂ ''ਤੇ ਢੇਰ

Thursday, Nov 21, 2019 - 09:12 PM (IST)

AUS vs PAK : ਪਾਕਿਸਤਾਨ ਪਹਿਲੀ ਪਾਰੀ ''ਚ 240 ਦੌੜਾਂ ''ਤੇ ਢੇਰ

ਬ੍ਰਿਸਬੇਨ— ਮਿਸ਼ੇਲ ਸਟਾਰਕ (52 ਦੌੜਾਂ 'ਤੇ 4 ਵਿਕਟਾਂ) ਤੇ ਪੈਟ ਕਮਿੰਸ (60 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਸਟਰੇਲੀਆ ਨੇ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਵੀਰਵਾਰ ਪਾਕਿਸਤਾਨ ਨੂੰ 86.2 ਓਵਰ 'ਚ 240 ਦੌੜਾਂ 'ਤੇ ਢੇਰ ਕਰ ਦਿੱਤਾ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ 75 ਦੌੜਾਂ ਦੀ ਮਜ਼ਬੂਤ ਸ਼ੁਰੂਆਤ ਤੋਂ ਬਾਅਦ ਉਸਦੀ ਟੀਮ ਲੜਖੜਾ ਗਈ। ਪਾਕਿਸਤਾਨ ਨੇ 74 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਤੋਂ ਬਾਅਦ 19 ਦੌੜਾਂ ਦੇ ਅੰਦਰ ਪੰਜ ਵਿਕਟਾਂ ਗੁਆ ਦਿੱਤੀਆਂ ਤੇ ਉਸਦਾ ਸਕੋਰ ਇਕ ਝਟਕੇ 'ਚ ਪੰਜ ਵਿਕਟਾਂ 'ਤੇ 94 ਦੌੜਾਂ ਹੋ ਗਈਆਂ। ਮਹਿਮਾਨ ਟੀਮ ਇਸ ਤੋਂ ਬਾਅਦ ਸੰਭਲ ਨਹੀਂ ਸਕੀ ਤੇ 240 ਦੇ ਸਕੋਰ ਤਕ ਹੀ ਪਹੁੰਚ ਸਕੀ। ਪਾਕਿਸਤਾਨ ਨੇ ਆਪਣੇ ਆਖਰੀ 4 ਵਿਕਟਾਂ ਸਿਰਫ 13 ਦੌੜਾਂ ਬਣਾ ਕੇ ਗੁਆ ਦਿੱਤੀਆਂ।

PunjabKesari
ਪਾਕਿਸਤਾਨ ਦੇ ਲਈ ਅਸਦ ਸ਼ਫੀਕ ਨੇ 134 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ 76 ਦੌੜਾਂ ਬਣਾਈਆਂ। ਓਪਨਰ ਸ਼ਾਨ ਮਸੂਦ ਨੇ 97 ਗੇਂਦਾਂ 'ਤੇ ਤਿੰਨ ਚੌਕਿਆਂ ਦੀ ਮਦਦ ਨਾਲ 27 ਦੌੜਾਂ ਤੇ ਕਪਤਾਨ ਅਜ਼ਹਰ ਅਲੀ ਨੇ 104 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 39 ਦੌੜਾਂ ਦਾ ਯੋਗਦਾਨ ਦਿੱਤਾ। ਵਿਕਟਕੀਪਰ ਮੁਹੰਮਦ ਰਿਜਵਾਨ ਨੇ 34 ਗੇਂਦਾਂ 'ਚ ਸੱਤ ਚੌਕੇ ਲਗਾਉਂਦੇ ਹੋਏ 37 ਦੌੜਾਂ ਬਣਾਈਆਂ ਤੇ ਯਾਸਿਰ ਸ਼ਾਹ ਨੇ 83 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਹੈਰਿਸ ਸੋਹੇਲ (1), ਬਾਬਰ ਆਜ਼ਮ (1) ਤੇ ਇਫਤਿਖਾਰ ਅਹਿਮਦ (7) ਸਸਤੇ 'ਤੇ ਢੇਰ ਹੋ ਗਏ।

PunjabKesari


author

Gurdeep Singh

Content Editor

Related News