AUS v ENG : ਸੈਂਕੜੇ ਤੋਂ ਖੁੰਝੇ ਡੇਵਿਡ ਵਾਰਨਰ ਨੇ ਬੱਚੇ ਨੂੰ ਦਿੱਤੇ ਆਪਣੇ ਗਲੱਬਜ਼, ਦੇਖੋ ਵੀਡੀਓ
Friday, Dec 17, 2021 - 09:58 PM (IST)
ਐਡੀਲੇਡ- ਏਸ਼ੇਜ਼ 2019 ਵਿਚ ਸਿਰਫ 95 ਦੌੜਾਂ ਬਣਾਉਣ ਵਾਲੇ ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਇਸ ਸਾਲ ਵਧੀਆ ਬੱਲੇਬਾਜ਼ੀ ਕਰ ਰਹੇ ਹਨ ਪਰ ਇਸ ਵਾਰ ਕਿਸਮਤ ਉਸਦੇ ਨਾਲ ਥੋੜਾ ਖੇਲ ਖੇਡ ਰਹੀ ਹੈ। ਦਰਅਸਲ ਪਹਿਲੇ ਦੋਵੇਂ ਟੈਸਟ ਦੇ ਦੌਰਾਨ ਡੇਵਿਡ ਵਾਰਨਰ ਸੈਂਕੜੇ ਦੇ ਕੋਲ ਪਹੁੰਚੇ ਪਰ ਇਸ ਨੂੰ ਪੂਰਾ ਨਹੀਂ ਕਰ ਸਕੇ। ਦੂਜੇ ਟੈਸਟ ਦੇ ਦੌਰਾਨ ਵੀ ਵਾਰਨਰ 95 ਦੌੜਾਂ 'ਤੇ ਆਊਟ ਹੋ ਗਏ। ਵਾਰਨਰ ਦੇ ਆਊਟ ਹੋਣ ਨਾਲ ਉਸਦੇ ਕ੍ਰਿਕਟ ਪ੍ਰਸ਼ੰਸਕ ਨਾਰਾਜ਼ ਜ਼ਰੂਰ ਸਨ ਪਰ ਉਸਦੀ ਇਕ ਵੀਡੀਓ ਨੇ ਸਭ ਦਾ ਦਿਲ ਜਿੱਤ ਲਿਆ।
ਇਹ ਖ਼ਬਰ ਪੜ੍ਹੋ- ਡੇ-ਨਾਈਟ ਟੈਸਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣੇ ਲਾਬੁਸ਼ੇਨ, ਇਸ ਖਿਡਾਰੀ ਨੂੰ ਛੱਡਿਆ ਪਿੱਛੇ
ਦਰਅਸਲ ਆਊਟ ਹੋਣ ਤੋਂ ਬਾਅਦ ਵਾਰਨਰ ਜਦੋ ਪਵੇਲੀਅਨ ਜਾ ਰਹੇ ਸਨ ਤਾਂ ਇਕ ਫੈਨ ਨੇ ਉਸ ਤੋਂ ਗਲਬਜ਼ ਮੰਗ ਲਏ। ਵਾਰਨਰ ਨੇ ਬਿਨਾਂ ਦੇਰੀ ਕੀਤੇ ਗਲੱਬਜ਼ ਆਪਣੇ ਫੈਨ ਨੂੰ ਦੇ ਦਿੱਤੇ। ਉਹ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈ। ਦੇਖੋ- ਡੇਵਿਡ ਵਾਰਨਰ ਨੇ ਦੂਜੇ ਵਿਕਟ ਦੇ ਲਈ ਮਾਰਨਸ ਲਾਬੁਸ਼ੇਨ ਦੇ ਨਾਲ 172 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸ ਸਾਂਝੇਦਾਰੀ ਦੇ ਕਾਰਨ ਆਸਟਰੇਲੀਆਈ ਟੀਮ ਇੰਗਲੈਂਡ ਦੇ ਤੇਜ਼ ਗੇਂਦਬਾਜ਼ੀ ਹਮਲੇ 'ਤੇ ਹਾਵੀ ਹੋ ਗਈ।
ਇਹ ਖ਼ਬਰ ਪੜ੍ਹੋ- AUS v ENG : ਦੂਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 17/2
ਸੀਰੀਜ਼ ਦੀ ਗੱਲ ਕੀਤੀ ਜਾਵੇਂ ਤਾਂ ਆਸਟਰੇਲੀਆਈ ਟੀਮ ਹੁਣ ਤੱਕ ਇੰਗਲੈਂਡ 'ਤੇ ਹਾਵੀ ਹੁੰਦੀ ਹੀ ਨਜ਼ਰ ਆਈ ਹੈ। ਸੀਰੀਜ਼ ਦਾ ਪਹਿਲਾ ਟੈਸਟ ਗਾਬਾ ਦੇ ਮੈਦਾਨ 'ਤੇ ਖੇਡਿਆ ਗਿਆ ਸੀ, ਜਿੱਥੇ ਇੰਗਲੈਂਡ ਦੀ ਟੀਮ ਪਹਿਲਾਂ ਖੇਡਦੇ ਹੋਏ ਸਿਰਫ 147 ਦੌੜਾਂ 'ਤੇ ਢੇਰ ਹੋ ਗਈ। ਇਸ ਤੋਂ ਬਾਅਦ ਆਸਟਰੇਲੀਆਈ ਟੀਮ ਨੇ ਟ੍ਰੈਵਿਸ ਹੈੱਡ ਦੇ ਸੈਂਕੜੇ ਤੇ ਵਾਰਨਰ ਦੀਆਂ 90 ਦੌੜਾਂ ਦੀ ਬਦੌਲਤ 400 ਤੋਂ ਜ਼ਿਆਦਾ ਸਕੋਰ ਬਣਾਇਆ। ਦੂਜੀ ਪਾਰੀ ਵਿਚ ਇੰਗਲੈਂਡ ਦੀ ਟੀਮ ਨੂੰ ਜੋ ਰੂਟ ਦਾ ਸਹਾਰਾ ਮਿਲਿਆ ਪਰ ਟੀਮ 297 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਨੂੰ ਜਿੱਤ ਦੇ ਲਈ ਸਿਰਫ 20 ਦੌੜਾਂ ਦੀ ਜ਼ਰੂਰਤ ਸੀ ਜੋ ਉਨ੍ਹਾਂ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾ ਲਈਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।