AUS v IND 3rd ODI : ਭਾਰਤ ਨੇ ਆਖ਼ਰੀ ਵਨਡੇ ਕ੍ਰਿਕਟ ਮੈਚ 'ਚ ਆਸਟਰੇਲੀਆ ਨੂੰ 13 ਦੌੜਾਂ ਨਾਲ ਹਰਾਇਆ

12/02/2020 5:19:34 PM

ਕੈਨਬਰਾ (ਵਾਰਤਾ) : ਕੈਨਬਰਾ ਦੇ ਓਵਲ 'ਚ ਬੁੱਧਵਾਰ ਨੂੰ ਖੇਡੇ ਗਏ ਆਖ਼ਰੀ ਵਨਡੇ ਮੁਕਾਬਲੇ ਵਿਚ ਭਾਰਤ ਨੇ ਆਸਟਰੇਲੀਆ ਨੂੰ 13 ਦੌੜਾਂ ਨਾਲ ਹਰਾ ਕੇ 3 ਵਨਡੇ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਖ਼ਤਮ ਕੀਤਾ। ਹਾਲਾਂਕਿ ਲਗਾਤਾਰ 2 ਵਨਡੇ ਮੈਚ ਜਿੱਤ ਕੇ ਆਸਟਰੇਲੀਆ ਪਹਿਲਾਂ ਹੀ ਸੀਰੀਜ਼ ਆਪਣੇ ਨਾਮ ਕਰ ਚੁੱਕੀ ਸੀ। ਪਹਿਲਾਂ ਬੈਟਿੰਗ ਕਰਦੇ ਹੋਏ ਭਾਰਤ ਨੇ ਆਸਟਰੇਲੀਆ ਦੇ ਸਾਹਮਣੇ ਜਿੱਤ ਲਈ 303 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਮੇਜਬਾਨ ਟੀਮ 3 ਗੇਂਦਾਂ ਬਾਕੀ ਰਹਿੰਦੇ ਹੋਏ 289 ਦੌੜਾਂ 'ਤੇ ਆਲ ਆਊਟ ਹੋ ਗਈ।

ਹਾਰਦਿਕ ਪੰਡਯਾ (ਨਾਬਾਦ 92) ਅਤੇ ਰਵਿੰਦਰ ਜਡੇਜਾ (ਨਾਬਾਦ 66) ਦੇ ਅਰਧ ਸੈਂਕੜਿਆਂ ਅਤੇ ਉਨ੍ਹਾਂ ਵਿਚਾਲੇ 6ਵੇਂ ਵਿਕਟ ਲਈ ਸਿਰਫ਼ 108 ਗੇਂਦਾਂ 'ਤੇ 150 ਦੌੜਾਂ ਦੀ ਜ਼ਬਰਦਸਤ ਸਾਂਝਦਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਅਤੇ ਆਖ਼ਰੀ ਵਨਡੇ ਵਿਚ ਬੁੱਧਵਾਰ ਨੂੰ 50 ਓਵਰ ਵਿਚ 5 ਵਿਕਟਾਂ 'ਤੇ 302 ਦੌੜਾਂ ਦਾ ਚੁਣੌਤੀ ਭਰਪੂਰ ਸਕੋਰ ਬਣਾ ਲਿਆ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਵਨਡੇ 'ਚ ਬਣਾਈਆਂ ਸਭ ਤੋਂ ਤੇਜ਼ 12,000 ਦੌੜਾਂ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਕਪਤਾਨ ਵਿਰਾਟ ਕੋਹਲੀ (63) ਦੇ ਸ਼ਾਨਦਾਰ ਅਰਧ ਸੈਂਕੜੇ ਦੇ ਬਾਵਜੂਦ ਆਪਣੀਆਂ 5 ਵਿਕਟਾਂ 152 ਦੌੜਾਂ 'ਤੇ ਗਵਾ ਦਿੱਤੀਆਂ ਸਨ ਅਤੇ ਉਸ ਦੀ ਹਾਲਤ ਕਾਫ਼ੀ ਖ਼ਰਾਬ ਨਜ਼ਰ ਆ ਰਹੀ ਸੀ ਪਰ ਪੰਡਯਾ ਅਤੇ ਜਡੇਜਾ ਨੇ ਇਸ ਦੇ ਬਾਅਦ ਮੋਰਚਾ ਸੰਭਾਲਿਆ ਅਤੇ ਜ਼ਬਰਦਸਤ ਪਾਰੀ ਖੇਡੀ, ਜਿਸ ਦੀ ਬਦੌਲਤ ਭਾਰਤ 300 ਦੇ ਪਾਰ ਪਹੁੰਚ ਸਕਿਆ। ਪੰਡਯਾ ਨੇ ਆਪਣਾ ਵਧੀਆ ਵਨਡੇ ਸਕੋਰ ਬਣਾਉਂਦੇ ਹੋਏ 76 ਗੇਂਦਾਂ 'ਤੇ ਨਾਬਾਦ 92 ਦੌੜਾਂ ਵਿਚ 7 ਚੌਕੇ ਅਤੇ 1 ਛੱਕਾ ਲਗਾਇਆ, ਜਦੋਂਕਿ ਜਡੇਜਾ ਨੇ 50 ਗੇਂਦਾਂ 'ਤੇ ਨਾਬਾਦ 66 ਦੌੜਾਂ ਵਿਚ 5 ਚੌਕੇ ਅਤੇ 3 ਛੱਕੇ ਲਗਾਏ। ਦੋਵਾਂ ਨੇ 6ਵੇਂ ਵਿਕਟ ਲਈ 108 ਗੇਂਦਾਂ 'ਤੇ 150 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਸ ਤੋਂ ਪਹਿਲਾਂ ਕਪਤਾਨ ਵਿਰਾਟ ਨੇ 78 ਗੇਂਦਾਂ 'ਤੇ 63 ਦੌੜਾਂ ਦੀ ਪਾਰੀ ਵਿਚ 5 ਚੌਕੇ ਲਗਾਏ ਅਤੇ ਆਪਣੀ ਪਾਰੀ ਦਾ 23ਵਾਂ ਸਕੋਰ ਬਣਾਉਣ ਦੇ ਨਾਲ ਹੀ ਵਨਡੇ ਵਿਚ 12 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ। ਵਿਰਾਟ ਵਨਡੇ ਦੇ ਸਭ ਤੋਂ ਤੇਜ 12 ਹਜ਼ਾਰੀ ਵੀ ਬਣ ਗਏ ਅਤੇ ਉਨ੍ਹਾਂ ਨੇ ਵਤਨੀ ਲੀਜੈਂਡ ਸਚਿਨ ਤੇਂਦੁਲਕਰ ਦਾ ਰਿਕਾਡਰ ਤੋੜ ਦਿੱਤਾ।

ਇਹ ਵੀ ਪੜ੍ਹੋ: ਇਹ 5 ਕ੍ਰਿਕਟਰ ਬੀਬੀਆਂ ਕਰਵਾ ਚੁੱਕੀਆਂ ਹਨ ਸਮਲਿੰਗੀ ਵਿਆਹ (ਵੇਖੋ ਤਸਵੀਰਾਂ)

ਟੀਮਾਂ ਇਸ ਤਰ੍ਹਾਂ ਹਨ
ਭਾਰਤ :
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਟੀ. ਨਟਰਾਜਨ।

ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਮਾਰਨਸ ਲਾਬੂਸ਼ਾਨੇ, ਸਟੀਵ ਸਮਿਥ, ਗਲੇਨ ਮੈਕਸਵੈੱਲ, ਮੋਇਜੇਸ ਹੈਨਰਿਕਸ, ਐਲਕਸ ਕੈਰੀ, ਕੈਮਰਨ ਗ੍ਰੀਨ, ਏਸ਼ਟਨ ਅਗਰ, ਸ਼ਾਨ ਏਬਾਟ, ਏਡਮ ਜਾਂਪਾ, ਜੋਸ਼ ਹੇਜ਼ਲਵੁੱਡ।


cherry

Content Editor

Related News