ਚਾਰ ਵਾਰ ਦੇ ਆਸਟਰੇਲੀਆ ਦੇ ਗਰੈਂਡਸਲੈਮ ਚੈਂਪੀਅਨ ਐਸ਼ਲੇ ਕੂਪਰ ਦਾ ਹੋਇਆ ਦਿਹਾਂਤ

05/22/2020 3:41:09 PM

ਸਪੋਰਟਸ ਡੈਸਕ— ਚਾਰ ਵਾਰ ਦੇ ਸਿੰਗਲ ਗਰੈਂਡਸਲੈਮ ਟੈਨਿਸ ਚੈਂਪੀਅਨ ਐਸ਼ਲੇ ਕੂਪਰ ਦਾ ਦਿਹਾਂਤ ਹੋ ਗਿਆ, ਉਹ ਲੰਬੇ ਸਮਾਂ ਤੋਂ ਬੀਮਾਰ ਚੱਲ ਰਹੇ ਸਨ। ਉਹ 83 ਸਾਲ ਦੇ ਸਨ। ਟੈਨਿਸ ਆਸਟਰੇਲੀਆ ਨੇੁ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਨੰਬਰ ਇਕ ਰੈਂਕਿੰਗ ਦੇ ਖਿਡਾਰੀ ਅਤੇ ਲੰਬੇ ਸਮੇਂ ਤਕ ਕਾਬਜ਼ ਰਹੇ ਕੂਪਰ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। PunjabKesari

ਐਸ਼ਲੇ ਕੂਪਰ ਨੇ 1958 ’ਚ ਅਮਰੀਕੀ ਚੈਂਪੀਅਨਸ਼ਿਪ ਸਣੇ ਆਸਟਰੇਲੀਆਈ ਅਤੇ ਵਿੰਬਲਡਨ ’ਚ ਗਰੈਂਡਸਲੈਮ ਟਰਾਫੀ ਆਪਣੇ ਨਾਂ ਕੀਤੀ ਸੀ। ਕੂਪਰ ਦੀ ਅਗੁਵਾਈ ’ਚ ਆਸਟਰੇਲੀਆ ਦੀ ਡੇਵੀਸ ਕੱਪ ਟੀਮ ਨੇ 1957 ’ਚ ਅਮਰੀਕਾ ’ਤੇ ਜਿੱਤ ਨਾਲ ਆਪਣਾ ਖਿਤਾਬ ਬਰਕਰਾਰ ਰੱਖਿਆ ਸੀ ਅਤੇ 1959 ’ਚ ਪਿੱਠ ਦੀ ਸੱਟ ਦੇ ਕਾਰਣ ਉਨ੍ਹਾਂ ਦਾ ਪੇਸ਼ੇਵਰ ਕਰੀਅਰ ਖਤਮ ਹੋ ਗਿਆ ਸੀ। PunjabKesari

ਆਸਟਰੇਲਿਆ ਦੇ ਮਹਾਨ ਟੈਨਿਸ ਖਿਡਾਰੀ ਰਾਡ ਲੀਵਰ ਨੇ ਸੋਸ਼ਲ ਮੀਡੀਆ ’ਤੇ ਕੂਪਰ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਲਿਖਿਆ, ‘‘ਉਹ ਸ਼ਾਨਦਾਰ ਚੈਂਪੀਅਨ ਸਨ, ਕੋਰਟ ਦੇ ਅੰਦਰ ਵੀ ਅਤੇ ਬਾਹਰ ਵੀ। ਉਨ੍ਹਾਂ ਦਾ ਬੈਕਹੈਂਡ ਕਿੰਨਾ ਸ਼ਾਨਦਾਰ ਸੀ। ਉਨ੍ਹਾਂ ਦੀ ਬਹੁਤ ਸਾਰੀਆਂ ਯਾਦਾਂ ਹਨ।PunjabKesari


Davinder Singh

Content Editor

Related News