AUS ''ਬਿੱਗ ਬੈਸ਼'' ਲੀਗ ਦੇ ਸਪਾਂਸਰਾਂ ''ਚ ਸ਼ਾਮਲ ਹੋਈ ਭਾਰਤੀ ਕੰਪਨੀ BKT

10/06/2020 7:56:03 PM

ਨਵੀਂ ਦਿੱਲੀ– ਆਸਟਰੇਲੀਆਈ ਟੀ-20 ਕ੍ਰਿਕਟ ਲੀਗ 'ਬਿੱਗ ਬੈਸ਼ ਲੀਗ' ਵਿਚ ਭਾਰਤੀ ਟਾਇਰ ਨਿਰਮਾਤਾ ਕੰਪਨੀ ਬਾਲਕ੍ਰਿਸ਼ਣਾ ਇੰਡਸਟਰੀਜ਼ ਲਿਮ. (ਬੀ. ਕੇ. ਟੀ.) 'ਲੀਗ ਸਾਂਝੇਦਾਰ' ਹੋਵੇਗੀ ਤੇ ਟਾਈਟਲ ਸਪਾਂਸਰ ਤੋਂ ਬਾਅਦ ਉਹ ਵੱਡੇ ਸਪਾਂਸਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ। ਕੰਪਨੀ ਨੇ 2018 ਵਿਚ ਬੀ. ਬੀ. ਐੱਲ. ਦੇ ਨਾਲ ਕਰਾਰ ਕੀਤਾ ਸੀ ਤੇ ਹੁਣ ਕ੍ਰਿਕਟ ਆਸਟਰੇਲੀਆ ਦੇ ਨਾਲ ਸਮਝੌਤੇ ਦੇ ਤਹਿਤ ਇਸ ਕਰਾਰ ਨੂੰ ਅਪਗ੍ਰੇਡ ਕਰਕੇ ਵਧਾਇਆ ਗਿਆ ਹੈ।
ਬੀ. ਕੇ. ਟੀ. ਨੇ ਇਕ ਬਿਆਨ 'ਚ ਕਿਹਾ ਇਹ ਸਾਂਝੇਦਾਰੀ 2021 ਤੱਤ ਹੀ ਸੀ ਪਰ ਇਸ ਨੂੰ 2023 ਤੱਕ ਵਧਾ ਦਿੱਤਾ ਗਿਆ ਹੈ। ਹੁਣ ਐੱਲ. ਈ. ਡੀ. ਬੋਰਡ, ਵਿਜਨ ਸਕ੍ਰੀਨ ਸੀਮਾਰੇਖਾ ਅਤੇ ਅੰਪਾਇਰਾਂ ਦੀ ਯੂਨੀਫਾਰਮ 'ਤੇ ਵੀ ਕੰਪਨੀ ਦਾ ਲੋਗੋ ਨਜ਼ਰ ਆਵੇਗਾ। ਕੰਪਨੀ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਰਾਜੀਵ ਨੇ ਕਿਹਾ ਕਿ ਅਸੀਂ ਆਸਟਰੇਲੀਆ ਵਰਗੇ ਅਹਿਮ ਬਾਜ਼ਾਰ 'ਚ ਜਗ੍ਹਾ ਬਣਾਉਣ ਦੇ ਲਈ ਬੀ. ਬੀ. ਐੱਲ. ਦੇ ਨਾਲ ਕਰਾਰ ਕੀਤਾ। ਇਸਦੇ ਨਾਲ ਹੀ ਅਸੀਂ ਮਿਲ ਕੇ ਅੱਗੇ ਵਧਣ 'ਚ ਭਰੋਸਾ ਕਰਦੇ ਹਾਂ।


Gurdeep Singh

Content Editor

Related News