ਪੰਜਾਬ ''ਚ ਜ਼ਿਮਨੀ ਚੋਣ ਦਾ ਐਲਾਨ, ਜਾਰੀ ਹੋਈ NOTIFICATION, ਪੜ੍ਹੋ ਪੂਰਾ ਸ਼ਡਿਊਲ

Monday, Oct 06, 2025 - 10:53 AM (IST)

ਪੰਜਾਬ ''ਚ ਜ਼ਿਮਨੀ ਚੋਣ ਦਾ ਐਲਾਨ, ਜਾਰੀ ਹੋਈ NOTIFICATION, ਪੜ੍ਹੋ ਪੂਰਾ ਸ਼ਡਿਊਲ

ਚੰਡੀਗੜ੍ਹ (ਅੰਕੁਰ ਤਾਂਗੜੀ) : ਭਾਰਤੀ ਚੋਣ ਕਮਿਸ਼ਨ ਨੇ 1 ਜੁਲਾਈ, 2025 ਨੂੰ ਸੰਜੀਵ ਅਰੋੜਾ ਦੇ ਅਸਤੀਫ਼ੇ ਉਪਰੰਤ ਖ਼ਾਲੀ ਹੋਈ ਸੀਟ ਲਈ ਪੰਜਾਬ ਤੋਂ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਸ਼ਡਿਊਲ ਨੋਟੀਫਾਈ ਕਰ ਦਿੱਤਾ ਹੈ। ਇਸ ਖ਼ਾਲੀ ਸੀਟ ਦੀ ਮਿਆਦ 9 ਅਪ੍ਰੈਲ, 2028 ਤੱਕ ਹੈ। ਚੋਣ ਕਮਿਸ਼ਨ ਵਲੋਂ 6 ਅਕਤੂਬਰ, 2025 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ, ਲੋਕ ਪ੍ਰਤੀਨਿਧਤਾ ਐਕਟ, 1951 ਦੇ ਉਪਬੰਧਾਂ ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਅਨੁਸਾਰ ਉਕਤ ਖ਼ਾਲੀ ਥਾਂ ਨੂੰ ਭਰਨ ਲਈ ਉਪ-ਚੋਣ ਕਰਵਾਈ ਜਾਵੇਗੀ। ਇਸ ਸ਼ਡਿਊਲ ਅਨੁਸਾਰ ਨਾਮਜ਼ਦਗੀ ਪ੍ਰਕਿਰਿਆ 6 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ 13 ਅਕਤੂਬਰ, 2025 (ਸੋਮਵਾਰ) ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਹੈ, ਹਾਲਾਂਕਿ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ-25 ਅਧੀਨ ਇਸ ਦੌਰਾਨ ਆਉਣ ਵਾਲੀਆਂ ਗਜ਼ਟਿਡ ਜਨਤਕ ਛੁੱਟੀਆਂ ਵਾਲੇ ਦਿਨ ਕੋਈ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਅੱਜ ਭਾਰੀ ਮੀਂਹ ਦਾ ਅਲਰਟ, ਇਨ੍ਹਾਂ 13 ਜ਼ਿਲ੍ਹਿਆਂ ਲਈ ਜਾਰੀ ਹੋਈ ਵੱਡੀ ਚਿਤਾਵਨੀ
ਇਹ ਹੈ ਪੂਰਾ ਸ਼ਡਿਊਲ
14 ਅਕਤੂਬਰ, 2025 (ਮੰਗਲਵਾਰ) : ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ
16 ਅਕਤੂਬਰ, 2025 (ਵੀਰਵਾਰ) : ਉਮੀਦਵਾਰੀ ਵਾਪਸ ਲੈਣ ਦੀ ਆਖ਼ਰੀ ਮਿਤੀ
24 ਅਕਤੂਬਰ, 2025 (ਸ਼ੁੱਕਰਵਾਰ) : ਵੋਟਿੰਗ ਦੀ ਮਿਤੀ (ਜੇਕਰ ਜ਼ਰੂਰੀ ਹੋਵੇ)
28 ਅਕਤੂਬਰ, 2025 (ਮੰਗਲਵਾਰ) : ਉਹ ਮਿਤੀ ਜਿਸ ਤੋਂ ਪਹਿਲਾਂ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ
ਵੋਟਿੰਗ ਜੇਕਰ ਲੋੜੀਂਦੀ ਹੋਈ, ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਲੈ ਕੇ ਵੱਡੀ ਖ਼ਬਰ, ਸਿੱਖਿਆ ਮੰਤਰੀ ਨੇ ਕਰ 'ਤੀ ਬੇਹੱਦ ਸਖ਼ਤੀ
ਪੰਜਾਬ ਸਰਕਾਰ ਦੀ ਸਲਾਹ ਨਾਲ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਸਕੱਤਰ ਰਾਮ ਲੋਕ ਖਟਾਨਾ ਨੂੰ ਜ਼ਿਮਨੀ ਚੋਣ ਲਈ ਰਿਟਰਨਿੰਗ ਅਫ਼ਸਰ ਅਤੇ ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਡਿਪਟੀ ਸਕੱਤਰ ਜਸਵਿੰਦਰ ਸਿੰਘ ਨੂੰ ਚੋਣ ਪ੍ਰਕਿਰਿਆ ਦੇ ਸੰਚਾਲਨ ਵਿੱਚ ਸਹਾਇਤਾ ਲਈ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਨਾਮਜ਼ਦ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News