ਕੋਵਿਡ-19 ਪ੍ਰੋਟੋਕਾਲ ਵਿਚ ਖਰੇ ਉਤਰਨ ਤੋਂ ਬਾਅਦ ਅਟਵਾਲ ਟੂਰਨਾਮੈੰਟ ਲਈ ਤਿਆਰ

Wednesday, Jul 01, 2020 - 03:44 PM (IST)

ਡੈਟ੍ਰੋਏਟ : ਕੋਰੋਨਾ ਵਾਇਰਸ ਦੀ ਜਾਂਚ ਵਿਚ ਨੈਗਟਿਵ ਪਾਏ ਜਾਣ ਤੋਂ ਬਾਅਦ ਭਾਰਤੀ ਗੋਲਫਰ ਅਰਜੁਨ ਅਟਵਾਲ ਇਸ ਹਫਤੇ ਪੀ. ਜੀ. ਏ. ਟੂਰ 'ਤੇ ਰਾਕੇਟ ਮੋਰਗੇਜ ਕਲਾਸਿਕ ਟੂਰਨਾਮੈਂਟ ਦੀ ਤਿਆਰੀ ਵਿਚ ਰੁੱਝ ਗਏ ਹਨ। ਅਟਵਾਲ ਨੇ ਕਿਹਾ ਕਿ ਇੱਥੇ ਪਹੁੰਚਦੇ ਹੀ ਸਭ ਤੋਂ ਪਹਿਲਾ ਕੰਮ ਟੈਸਟ ਕਰਾਉਣਾ ਸੀ। ਉਸ ਦਾ ਨਤੀਜਾ ਆਉਣ ਦੇ ਬਾਅਦ ਤੋਂ ਹੀ ਕਿਤੇ ਜਾ ਸਕਦੇ ਹਾਂ। ਮੈਨੂੰ ਕਈ ਘੰਟੇ ਉਡੀਕ ਕਰਨੀ ਪਈ ਪਰ ਹੁਣ ਨਤੀਜਾ ਆਉਣ ਤੋਂ ਬਾਅਦ ਕਾਫ਼ੀ ਰਾਹਤ ਮਹਿਸੂਸ ਕਰ ਰਿਹਾ ਹਾਂ। ਉਹ ਪਹਿਲੇ 2 ਰਾਊਂਡ ਮੈਟ ਜੋਂਸ ਅਤੇ ਮਾਈਕਲ ਥਾਂਪਸਨ ਦੇ ਨਾਲ ਖੇਡਣਗੇ।

ਅਟਵਾਲ ਨੇ ਕਿਹਾ ਕਿ ਮੈਂ ਸਖਤ ਮਿਹਨਤ ਕੀਤੀ ਹੈ ਤੇ 15 ਪਾਊਂਡ ਭਾਰ ਘੱਟ ਕੀਤਾ ਹੈ। ਮੈਂ ਆਪਣੇ ਬੇਟੇ ਦੇ ਨਾਲ ਅਭਿਆਸ ਕੀਤਾ ਜੋ ਬਾਸਕਟਬਾਲ ਖੇਡਦਾ ਹੈ। ਮੈਂ ਖਾਣ ਪੀਣ ਵਿਚ ਬਦਲਾਅ ਕਰ ਕੇ ਘੱਟ ਕੈਲਰੀ ਵਾਲੀਆਂ ਚੀਜ਼ਾਂ ਹੀ ਖਾਦੀਆਂ।


Ranjit

Content Editor

Related News