ਅਟਵਾਲ ਨੇ ਬਾਰਾਕਿਊਡਾ ਚੈਂਪੀਅਨਸ਼ਿਪ ਦੇ ਕੱਟ ''ਚ ਪ੍ਰਵੇਸ਼ ਕੀਤਾ

08/06/2017 5:01:02 AM

ਨੇਵਾਡਾ— ਭਾਰਤੀ ਗੋਲਫਰ ਅਰਜੁਨ ਅਟਵਾਲ ਨੇ ਖਰਾਬ ਸ਼ੁਰੂਆਤ ਤੋਂ ਉੱਭਰਦੇ ਹੋਏ ਬਾਰਾਕਿਊਡਾ ਚੈਂਪੀਅਨਸ਼ਿਪ ਦੇ ਕੱਟ 'ਚ ਪ੍ਰਵੇਸ਼ ਕਰ ਲਿਆ ਹੈ। ਪਹਿਲੇ ਦੌਰ ਵਿਚ 6 ਅੰਕ ਬਣਾਉਣ ਵਾਲੇ ਅਟਵਾਲ ਨੇ ਦੂਜੇ ਦੌਰ 'ਚ 4 ਅੰਕ ਬਣਾਏ। ਇਸ ਦੌਰਾਨ ਰਿਕੀ ਵੇਰੇਂਸਕੀ ਨੇ 6 ਹੋਲ 'ਚ ਬਰਡੀ ਅਤੇ 18ਵੇਂ ਹੋਲ 'ਚ ਈਗਲ ਲਗਾ ਕੇ 2 ਅੰਕਾਂ ਦੀ ਬੜ੍ਹਤ ਬਣਾ ਲਈ।


Related News