ਏ. ਟੀ. ਪੀ. ਫਾਈਨਲਸ  : ਮੇਦਵੇਦੇਵ ਤੇ ਜ਼ਵੇਰੇਵ ਜਿੱਤੇ, ਬੇਰੇਟਿਨੀ ਜ਼ਖ਼ਮੀ

Monday, Nov 15, 2021 - 02:19 PM (IST)

ਏ. ਟੀ. ਪੀ. ਫਾਈਨਲਸ  : ਮੇਦਵੇਦੇਵ ਤੇ ਜ਼ਵੇਰੇਵ ਜਿੱਤੇ, ਬੇਰੇਟਿਨੀ ਜ਼ਖ਼ਮੀ

ਤੂਰਿਨ- ਯੂ. ਐੱਸ. ਓਪਨ ਚੈਂਪੀਅਨ ਦਾਨਿਲ ਮੇਦਵੇਦੇਵ ਨੇ ਆਪਣੀ ਦਮਦਾਰ ਸਰਵਿਸ ਤੇ ਬੇਸਲਾਈਨ 'ਤੇ ਸ਼ਾਨਦਾਰ ਖੇਡ ਨਾਲ ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ 'ਚ ਹੂਬਰਟ ਹਕਕਾਸਜ਼ ਨੂੰ 6-7 (5), 6-3, 6-4 ਨਾਲ ਹਰਾਇਆ।

ਰੈੱਡ ਗਰੁੱਪ ਦੇ ਦਿਨ ਦੇ ਦੂਜੇ ਮੈਚ 'ਚ 2018 ਦੇ ਚੈਂਪੀਅਨ ਅਲੇਕਸਾਂਦਰ ਜ਼ਵੇਰੇਵ ਨੇ ਇਟਲੀ ਦੇ ਮੈਟੀਓ ਬੇਰੇਟਿਨੀ ਦੇ ਹਟਣ ਦੇ ਕਾਰਨ ਮੈਚ ਆਪਣੇ ਨਾਂ ਕੀਤਾ। ਬੇਰੇਟਿਨੀ ਪੇਟ ਦੀਆਂ ਮਾਸਪੇਸ਼ੀਆਂ 'ਚ ਖਿੱਚਾਅ ਕਾਰਨ ਦੂਜੇ ਸੈੱਟ 'ਚ ਹਟ ਗਏ ਸਨ। ਜ਼ਵੇਰੇਵ ਨੇ ਪਹਿਲਾ ਸੈਟ 7-6 (7) ਨਾਲ ਜਿੱਤਿਆ ਸੀ। 

ਜਦੋਂ ਬੇਰੇਟਿਨੀ ਨੇ ਹਟਣ ਦਾ ਫੈਸਲਾ ਕੀਤਾ ਤਂ ਜ਼ਵੇਰੇਵ ਦੂਜੇ ਸੈਟ 'ਚ 1-0 ਨਾਲ ਅੱਗੇ ਚਲ ਰਹੇ ਸਨ। ਚੋਟੀ ਦੀ ਰੈਂਕਿੰਗ ਦੇ ਨੋਵਾਕ ਜੋਕੋਵਿਚ ਗ੍ਰੀਨ ਗਰੁੱਪ 'ਚ ਆਪਣਾ ਪਹਿਲਾ ਮੈਚ ਅੱਠਵਾਂ ਦਰਜਾ ਪ੍ਰਾਪਤ ਕਾਸਪਰ ਰੂਟ ਨਾਲ ਖੇਡਣਗੇ ਜਦਕਿ ਚੌਥਾ ਦਰਜਾ ਪ੍ਰਾਪਤ ਸਟੇਫਾਨੋਸ ਸਿਟਸਿਪਸ ਪੰਜਵਾਂ ਦਰਜਾ ਪ੍ਰਾਪਤ ਸਟੇਫਾਨੋਸ ਸਿਟਸਿਪਸ ਪੰਜਵੇਂ ਦਰਜਾ ਪ੍ਰਾਪਤ ਆਂਦਰੇ ਰੂਬਲੇਵ ਦਾ ਸਾਹਮਣਾ ਕਰਨਗੇ।


author

Tarsem Singh

Content Editor

Related News