ਸੋਸੀਡਾਡ ਨੂੰ ਹਰਾ ਕੇ ਸਪੈਨਿਸ਼ ਖਿਤਾਬ ਦੇ ਨੇੜੇ ਪਹੁੰਚਿਆ ਐਟਲੇਟਿਕੋ
Friday, May 14, 2021 - 02:30 AM (IST)
ਮੈਡ੍ਰਿਡ– ਯਾਤ੍ਰਿਕ ਕਾਰਾਕਸੋ ਤੇ ਏਂਜਲ ਕੋਰਯਾ ਦੇ ਪਹਿਲੇ ਹਾਫ ਵਿਚ ਕੀਤੇ ਗਏ ਗੋਲ ਨਾਲ ਐਟਲੇਟਿਕੋ ਮੈਡ੍ਰਿਡ ਨੇ ਸਪੇਨ ਦੀ ਚੋਟੀ ਦੀ ਘਰੇਲੂ ਫੁੱਟਬਾਲ ਲੀਗ ਵਿਚ ਰੀਅਲ ਸੋਸੀਡਾਡ ਨੂੰ 2-1 ਨਾਲ ਹਰਾ ਕੇ ਚੈਂਪੀਅਨ ਬਣਨ ਦੀਆਂ ਆਪਣੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕਰ ਲਿਆ। ਸ਼ਿਮੋਨ ਦੀ ਟੀਮ ਨੇ ਆਪਣੇ ਘਰੇਲੂ ਮੈਦਾਨ ’ਤੇ ਪਹਿਲੇ ਹਾਫ ਵਿਚ 2-0 ਦੀ ਬੜ੍ਹਤ ਕਾਇਮ ਕਰ ਲਈ। ਸੋਸੀਡਾਡ ਨੇ ਇਗੋਰ ਜੁਬੇਲਿਦਯਾ ਨੇ 83ਵੇਂ ਮਿੰਟ ਵਿਚ ਗੋਲ ਕਰਕੇ ਹਾਰ ਦੇ ਫਰਕ ਨੂੰ ਘੱਟ ਕੀਤਾ। ਇਸ ਜਿੱਤ ਦੇ ਨਾਲ ਹੀ ਟੀਮ 2014 ਤੋਂ ਬਾਅਦ ਪਹਿਲੀ ਵਾਰ ਖਿਤਾਬ ਜਿੱਤਣ ਜੇ ਨੇੜੇ ਪਹੁੰਚੀ ਹੈ। ਐਟਲੇਟਿਕੋ ਦੇ 36 ਮੈਚਾਂ ਵਿਚ 80 ਅੰਕ ਹੋ ਗਏ ਹਨ ਜਿਹੜੇ ਦੂਜੇ ਸਥਾਨ ’ਤੇ ਕਾਬਜ਼ ਬਾਰਸੀਲੋਨਾ ਤੋਂ ਚਾਰ ਤੇ ਤੀਜੇ ਸਥਾਨ ’ਤੇ ਕਾਬਜ਼ ਰੀਅਲ ਮੈਡ੍ਰਿਡ ਤੋਂ ਪੰਜ ਅੰਕ ਵੱਧ ਹੈ। ਰੀਅਲ ਮੈਡ੍ਰਿਡ ਨੇ ਹਾਲਾਂਕਿ ਇਕ ਮੈਚ ਘੱਟ ਖੇਡਿਆ ਹੈ।
ਇਹ ਖ਼ਬਰ ਪੜ੍ਹੋ- ਟੈਸਟ ਰੈਂਕਿੰਗ ’ਚ ਭਾਰਤ 5ਵੇਂ ਸਾਲ ਚੋਟੀ ’ਤੇ, AUS ਪਹੁੰਚਿਆ ਇਸ ਸਥਾਨ 'ਤੇ
ਐਟਲੇਟਿਕੋ ਲਈ ਟੂਰਨਾਮੈਂਟ ਵਿਚ ਅਜੇ ਦੋ ਦੌਰ ਦੇ ਮੁਕਾਬਲੇ ਬਾਕੀ ਹਨ ਤੇ ਰੀਅਲ ਮੈਡ੍ਰਿਡ ਦੀ ਟੀਮ ਜੇਕਰ ਗ੍ਰਾਨਾਡਾ ਵਿਚ ਆਪਣਾ ਅਗਲਾ ਮੈਚ ਜਿੱਤਦੀ ਹੈ ਤਾਂ ਦੋਵੇਂ ਟੀਮਾਂ ਵਿਚਾਲੇ ਦਾ ਦੋ ਅੰਕ ਦਾ ਫਰਕ ਰਹਿ ਜਾਵੇਗਾ। ਜੇਕਰ ਇਹ ਮੁਕਾਬਲਾ ਡਰਾਅ ਜਾਂ ਰੀਅਲ ਮੈਡ੍ਰਿਡ ਦੀ ਹਾਰ ਹੋਈ ਤਾਂ ਐਟਲੇਟਿਕੋ ਦਾ ਖਿਤਾਬ ’ਤੇ ਦਾਅਵਾ ਕਾਫੀ ਮਜ਼ਬੂਤ ਹੋ ਜਾਵੇਗਾ। ਹੋਰਨਾਂ ਮੁਕਾਬਲਿਆਂ ਵਿਚ ਸੇਲਟਾ ਵਿਗੋ ਨੇ ਗੇਟਾਫੇ ਨੂੰ 1-0 ਨਾਲ ਜਦਕਿ ਹੁਏਸਕਾ ਨੇ ਐਟਲੇਟਿਕੋ ਬਿਲਬਾਓ ਨੂੰ 1-0 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਰਿਸ਼ਭ ਪੰਤ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।