ਐਟਲੈਟਿਕੋ, ਰੀਅਲ ਮੈਡ੍ਰਿਡ ਅਤੇ ਬਾਰਸੀਲੋਨਾ ਦੇ ਸਾਬਕਾ ਕੋਚ ਰਾਡੋਮਿਰ ਦਾ ਦਿਹਾਂਤ

Tuesday, Apr 07, 2020 - 05:54 PM (IST)

ਐਟਲੈਟਿਕੋ, ਰੀਅਲ ਮੈਡ੍ਰਿਡ ਅਤੇ ਬਾਰਸੀਲੋਨਾ ਦੇ ਸਾਬਕਾ ਕੋਚ ਰਾਡੋਮਿਰ ਦਾ ਦਿਹਾਂਤ

ਮੈਡ੍ਰਿਡ : ਫੁੱਟਬਾਲ ਕਲੱਬ ਐਟਲੈਟਿਕੋ ਮੈਡ੍ਰਿਡ, ਰੀਅਲ ਮੈਡ੍ਰਿਡ ਅਤੇ ਐੱਫ. ਸੀ. ਬਾਰਸੀਲੋਨਾ ਦੇ ਸਾਬਕਾ ਕੋਚ ਰਾਡੋਮਿਰ ਏਂਟੀਚ ਦਾ ਲੰਬੀ ਬੀਮਾਰੀ ਤੋਂ ਬਾਅਦ 71 ਸਾਲ ਦੀ ਉਮਰ ਵਿਚ ਇੱਥੇ ਦਿਹਾਂਤ ਹੋ ਗਿਆ। ਐਟਲੈਟਿਕੋ ਦੀ ਅਧਿਕਾਰਤ ਵੈਬਸਾਈਟ ਨੇ ਸੋਮਵਾਰ ਨੂੰ ਰਾਡੋਮਿਰ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਉਹ ਸਪੇਨ ਵਿਚ ਓਵੀਡੋ, ਜ਼ਰਾਗੋਗਾ ਅਤੇ ਸੈਲਟਾ ਵੀਗੋ ਕਲੱਬ ਦੇ ਵੀ ਕੋਚ ਰਹੇ ਸੀ ਅਥੇ ਉਸ ਨੇ ਚੀਨ ਦੇ ਕੁਝ ਕਲੱਬਾਂ ਦੇ ਨਾਲ ਵੀ ਕੰਮ ਕੀਤਾ ਸੀ। ਰਾਡੋਮਿਰ ਸਾਲ 1995-96 ਵਿਚ ਸਪੇਨ ਵਿਚ ਖੇਡੀ ਗਈ ਇਕ ਲੀਗ ਦੌਰਾਨ ਚਰਚਾ ਵਿਚ ਆਏ ਸੀ, ਜਿਸ ਵਿਚ ਉਸ ਨੇ ਐਟਲੈਟਿਕੋ ਮੈਡ੍ਰਿਡ ਦੀ ਅਗਵਾਈ ਕੀਤੀ ਸੀ। 

ਰਾਡੋਮਿਰ ਦੇ ਦਿਹਾਂਤ ’ਤੇ ਐਟਲੈਟਿਕੋ ਮੈਡ੍ਰਿਡ ਦੇ ਜਨਰਲ ਮੈਨੇਜਰ ਏਂਜੇਲ ਗਿੱਲ ਨੇ ਕਿਹਾ, ‘‘ਅਸੀਂ ਕਲੱਬ ਦੇ ਦਿਲ ਦੇ  ਟੁਕੜੇ ਨੂੰ ਗੁਆ ਲਿਆ ਹੈ।’’ ਰਾਡੋਮਿਰ ਨੇ ਦਿਹਾਂਤ ’ਤੇ ਬਾਰਸੀਲੋਨਾ ਅਤੇ ਰੀਅਲ ਮੈਡ੍ਰਿਡ ਨੇ ਵੀ ਉਸ ਨੂੰ ਸ਼ਰਧਾਂਜਲੀ ਦਿੱਤੀ।


author

Ranjit

Content Editor

Related News