'ਦਰੋਣਾਚਾਰੀਆ ਪੁਰਸਕਾਰ' ਮਿਲਣ ਤੋਂ ਕੁੱਝ ਘੰਟੇ ਪਹਿਲਾਂ ਐਥਲੈਟਿਕਸ ਕੋਚ ਦਾ ਦਿਹਾਂਤ

08/29/2020 12:59:58 PM

ਸਪੋਰਟਸ ਡੈਸਕ : ਤਜ਼ਰਬੇ ਕਾਰ ਐਥਲੈਟਿਕਸ ਕੋਚ ਪਰਸ਼ੋਤਮ ਰਾਏ ਦਾ ਸ਼ੁੱਕਰਵਾਰ ਨੂੰ ਬੇਂਗਲੁਰੂ ਵਿਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਸ਼ਨੀਵਾਰ ਯਾਨੀ ਅੱਜ ਉਨ੍ਹਾਂ ਨੂੰ ਰਾਸ਼ਟਰੀ ਖੇਡ ਇਨਾਮ ਸਮਾਰੋਹ (ਵਰਚੁਅਲ) ਵਿਚ ਦਰੋਣਾਚਾਰੀਆ ਇਨਾਮ (ਆਜੀਵਨ) ਨਾਲ ਸਨਮਾਨਿਤ ਕੀਤਾ ਜਾਣਾ ਸੀ। ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (AFI) ਦੇ ਸੀਨੀਅਰ ਅਧਿਕਾਰੀ ਨੇ ਕਿਹਾ, 'ਉਨ੍ਹਾਂ ਨੇ ਰਾਸ਼ਟਰੀ ਖੇਡ ਇਨਾਮ ਲਈ ਅਭਿਆਸ ਵਿਚ ਹਿੱਸਾ ਲਿਆ ਪਰ ਬਾਅਦ ਵਿਚ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ।'

ਇਹ ਵੀ ਪੜ੍ਹੋ: IPL 2020 : ਧੋਨੀ ਦੀ ਟੀਮ ਦੇ 13 ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, 1 ਤੇਜ਼ ਗੇਂਦਬਾਜ ਵੀ ਸ਼ਾਮਲ

79 ਸਾਲਾ ਪਰਸ਼ੋਤਮ ਰਾਏ 2001 ਵਿਚ ਭਾਰਤੀ ਖੇਡ ਅਥਾਰਿਟੀ (SAI) ਦੇ ਕੋਚ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਰਾਏ ਨੇ ਵੰਦਨਾ ਰਾਓ, ਅਸ਼ਵਿਨੀ ਨਾਚੱਪਾ, ਪ੍ਰਮਿਲਾ ਅਇੱਪਾ, ਰੋਜਾ ਕੁੱਟੀ, ਐਮ.ਕੇ. ਆਸ਼ਾ, ਬੀ ਸ਼ਾਇਲਾ, ਮੁਰਲੀ ਕੁੱਟਨ ਵਰਗੇ ਸਿਖ਼ਰ ਐਥਲੀਟਾਂ ਨੂੰ ਕੋਚਿੰਗ ਦਿੱਤੀ ਸੀ। 1974 ਵਿਚ ਨੇਤਾਜੀ ਇੰਸਟੀਚਿਊਟ ਆਫ ਸਪੋਰਟਸ ਤੋਂ ਡਿਪਲੋਮਾ ਹਾਸਲ ਕਰਣ ਦੇ ਬਾਅਦ ਰਾਏ ਨੇ ਆਪਣਾ ਕੋਚਿੰਗ ਕਰੀਅਰ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ: WHO ਦੀ ਨਵੀਂ ਚਿਤਾਵਾਨੀ, ਸਰਦੀਆਂ 'ਚ ਖ਼ਤਰਨਾਕ ਰੂਪ ਧਾਰ ਸਕਦੈ 'ਕੋਰੋਨਾ'

ਸਾਬਕਾ ਲਾਂਗ-ਜੰਪਰ ਅੰਜੂ ਬੇਬੀ ਜਾਰਜ ਨੇ ਕਿਹਾ, 'ਉਹ ਚੰਗੇ ਕੋਚ ਸਨ, ਜਿਨ੍ਹਾਂ ਤੋਂ ਓਲੰਪਿਅਨਾਂ ਸਮੇਤ ਕਈ ਸਿਖ਼ਰ ਭਾਰਤੀ ਐਥਲੀਟਾਂ ਨੇ ਸਿਖਲਾਈ ਲਈ ਸੀ। ਇਨਾਮ ਪਾਉਣ ਤੋਂ ਠੀਕ ਇਕ ਦਿਨ ਪਹਿਲਾਂ ਉਨ੍ਹਾਂ ਦਾ ਦਿਹਾਂਤ ਦੁਖ਼ਦ ਘਟਨਾ ਹੈ।ਅਸ਼ਵਿਨੀ ਨਚੱਪਾ ਨੇ ਕਿਹਾ, 'ਉਹ ਮੇਰੇ ਪਹਿਲੇ ਕੋਚ ਸਨ। ਉਨ੍ਹਾਂ ਨੇ ਮੇਰੇ ਸਫ਼ਰ ਨੂੰ ਬਹੁਤ ਖ਼ਾਸ ਬਣਾ ਦਿੱਤਾ। ਮੇਰੀ ਪ੍ਰਤਿਭਾ ਉੱਤੇ ਜਿਸ ਤਰ੍ਹਾਂ ਨਾਲ ਉਨ੍ਹਾਂ ਦਾ ਵਿਸ਼ਵਾਸ ਸੀ, ਉਸ ਦੀ ਵਜ੍ਹਾ ਨਾਲ ਮੈਨੂੰ ਇੰਨੀ ਸਫ਼ਲਤਾ ਦਾ ਸਵਾਦ ਚੱਖਣ ਦਾ ਮੌਕਾ ਮਿਲਿਆ।'

ਇਹ ਵੀ ਪੜ੍ਹੋ: ਰਾਸ਼ਟਰੀ ਖੇਡ ਦਿਵਸ : ਹਾਕੀ ਧਾਕੜ ਧਿਆਨਚੰਦ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

ਰਾਏ ਨੇ 1987 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ, 1988 ਏਸ਼ੀਅਨ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ ਅਤੇ 1999 SAF ਗੇਮਜ਼ ਲਈ ਭਾਰਤੀ ਟੀਮ ਨੂੰ ਵੀ ਕੋਚਿੰਗ ਦਿੱਤੀ। ਉਹ ਸਰਵਿਸਜ਼, ਨੌਜਵਾਨ ਸਸ਼ਕਤੀਕਰਣ ਅਤੇ ਖੇਡ ਵਿਭਾਗ (DYES ) ਅਤੇ ਭਾਰਤੀ ਖੇਡ ਅਥਾਰਿਟੀ (SAI) ਨਾਲ ਕੋਚ ਦੇ ਤੌਰ 'ਤੇ ਜੁੜੇ ਰਹੇ.

ਇਹ ਵੀ ਪੜ੍ਹੋ: 1 ਸਤੰਬਰ ਤੋਂ ਦੇਸ਼ਭਰ 'ਚ ਸਾਰਿਆਂ ਦਾ ਬਿਜਲੀ ਬਿੱਲ ਹੋਵੇਗਾ ਮਾਫ਼, ਜਾਣੋ ਕੀ ਹੈ ਸੱਚਾਈ


cherry

Content Editor

Related News