ਟੋਕੀਓ ’ਚ ਗੱਤੇ ਨਾਲ ਬਣੇ ਬੈੱਡਾਂ ’ਤੇ ਸੌਣਗੇ ਐਥਲੀਟ, ਜਾਣੋ ਇਸ ਦੇ ਪਿੱਛੇ ਕਾਰਨ
Tuesday, Jul 20, 2021 - 11:49 AM (IST)
ਜਲੰਧਰ : ਟੋਕੀਓ 2020 ਓਲੰਪਿਕ ਵਿਚ ਐਥਲੀਟ ਗੱਤੇ ਦੇ ਬਣੇ ਬੈੱਡਾਂ ’ਤੇ ਸੌਣਗੇ। ਐਥਲੀਟਾਂ ਲਈ ਕੁੱਲ 18,000 ਬੈੱਡ ਅਤੇ ਗੱਦੇ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 8,000 ਨੂੰ ਪੈਰਾਲੰਪਿਕ ਐਥਲੀਟਾਂ ਲਈ ਦੁਬਾਰਾ ਇਸਤੇਮਾਲ ਕੀਤਾ ਜਾਵੇਗਾ। ਬੈੱਡਾਂ ਦਾ ਫ੍ਰੇਮ ਕਾਰਡਬੋਰਡ ਨਾਲ ਬਣਿਆ ਹੈ, ਜਦੋਂਕਿ ਮਾਡਿਊਲਰ ਗੱਦੇ ਪੌਲੀਥੀਨ ਅਤੇ ਫਾਈਬਰ ਨਾਲ ਬਣੇ ਹਨ। ਇਨ੍ਹਾਂ ਨੂੰ ਵਾਰ-ਵਾਰ ਬਦਲਿਆ ਜਾ ਸਕਦਾ ਹੈ। ਓਲੰਪਿਕ ਖੇਡਾਂ ਖ਼ਤਮ ਹੋਣ ’ਤੇ ਇਨ੍ਹਾਂ ਨੂੰ ਵੱਖ-ਵੱਖ ਸੋਸਾਇਟੀਆਂ ਨੂੰ ਦੇ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: 124 ਸਾਲ ਪੁਰਾਣੀਆਂ ਓਲੰਪਿਕ ਖੇਡਾਂ ਦੇ ਜਾਣੋ ਰੋਮਾਂਚਕ ਤੱਥ, ਜਾਣੋ ਹੁਣ ਤੱਕ ਖੇਡਾਂ 'ਚ ਕਿੰਨੇ ਆਏ ਬਦਲਾਅ
ਪੈਸੇ ਦੀ ਬਚਤ
ਗੱਤੇ ਦੇ ਬੈੱਡ ਹੋਣ ਨਾਲ ਜਾਪਾਨ ਸਰਕਾਰ ਦੇ ਪੈਸਿਆਂ ਦੀ ਕਾਫ਼ੀ ਬਚਤ ਹੋਵੇਗੀ। ਉਥੇ ਹੀ ਦੁਨੀਆ ਭਰ ਵਿਚ ਹੋਣ ਵਾਲੇ ਭਵਿੱਖ ਦੇ ਖੇਡ ਆਯੋਜਨਾਂ ਵਿਚ ਵੀ ਇਨ੍ਹਾਂ ਦੇ ਇਸਤੇਮਾਲ ਦਾ ਰਸਤਾ ਖੁੱਲ੍ਹ ਸਕਦਾ ਹੈ।+
ਇਹ ਵੀ ਪੜ੍ਹੋ: ਇੰਗਲੈਂਡ ਦੀਆਂ ਗਲੀਆਂ ’ਚ ਮਸਤੀ ਕਰਦੇ ਦਿਖੇ ਵਿਰਾਟ ਅਤੇ ਅਨੁਸ਼ਕਾ, ਤਸਵੀਰਾਂ ਵਾਇਰਲ
‘ਨੋ ਸੈਕਸ’ ਮੁਹਿੰਮ ਦਾ ਅਸਰ
ਮੈਨੇਜਮੈਂਟ ਦੇ ਗੱਤੇ ਦੇ ਬੈੱਡ ਬਣਾਉਣ ਦੇ ਪਿੱਛੇ ਉਨ੍ਹਾਂ ਦੀ ‘ਨੋ ਸੈਕਸ’ ਮੁਹਿੰਮ ਨੂੰ ਵੀ ਫ਼ਾਇਦਾ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਗੱਤੇ ਦੇ ਬੈੱਡ ਕੁੱਝ ਅਜਿਹੇ ਬਣੇ ਹਨ, ਜਿਨ੍ਹਾਂ ’ਤੇ ਜੇਕਰ ਦੋ ਐਥਲੀਟ ਲੇਟਣਗੇ ਤਾਂ ਇਹ ਟੁੱਟ ਸਕਦੇ ਹਨ। ਮੈਨੇਜਮੈਂਟ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਐਥਲੀਟ ਦੇ ਹਮਬਿਸਤਰ ਹੋਣ ’ਤੇ ਪਾਬੰਦੀ ਲਾਈ ਗਈ ਹੈ। ਗੱਤੇ ਦੇ ਬੈੱਡ ਇਸ ਵਿਚ ਕਿਤੇ ਨਾ ਕਿਤੇ ਮਦਦ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਟੋਕੀਓ ਪੁੱਜਾ ਭਾਰਤੀ ਖਿਡਾਰੀਆਂ ਦਾ ਪਹਿਲਾ ਜੱਥਾ, ਖੇਡ ਪਿੰਡ ’ਚ ਲਾਇਆ ਡੇਰਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।