ਕੋਵਿਡ-19 ਪ੍ਰਭਾਵਿਤ ਦੇਸ਼ਾਂ ਤੋਂ ਪਰਤ ਰਹੇ ਖਿਡਾਰੀਆਂ ਨੂੰ ਰੱਖਿਆ ਜਾਵੇਗਾ ਵੱਖਰਾ : ਰਿਜਿਜੂ

03/20/2020 11:48:23 AM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਪ੍ਰਭਾਵਿਤ ਦੇਸ਼ਾਂ ਤੋਂ ਪਰਤ ਰਹੇ ਖਿਡਾਰੀਆਂ ਨੂੰ ਜ਼ਰੂਰੀ ਤੌਰ ’ਤੇ ਵੱਖਰਾ ਰਹਿਣਾ ਪਵੇਗਾ ਪਰ ਉਸ ਨੇ ਆਈ. ਪੀ. ਐੱਲ. ਤੇ ਟੋਕੀਓ ਓਲੰਪਿਕ ’ਤੇ ਚੱਲ ਰਹੀਆਂ ਅਟਕਲਬਾਜ਼ੀਆਂ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਚੀਨ, ਦੱਖਣੀ ਕੋਰੀਆ, ਈਰਾਨ, ਇਟਲੀ, ਸਪੇਨ, ਫਰਾਂਸ ਤੇ ਜਰਮਨੀ ਕੋਵਿਡ-19 ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ ਅਤੇ ਉਸ ਨੇ ਖਿਡਾਰੀਆਂ ਲਈ ਪ੍ਰਟੋਕੋਲ ਬਾਰੇ ਵਿਚ ਦੱਸਦੇ ਹੋਏ ਕਿਹਾ ਕਿ ਹੋਰ ਸਾਰਿਆਂ ਲਈ ਜਿਹੜਾ ਜ਼ਰੂਰੀ ਹੈ, ਖਿਡਾਰੀਆਂ ਨੂੰ ਵੀ ਉਸਦੀ ਪਾਲਣਾ ਕਰਨੀ ਪਵੇਗੀ।  

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਜਿਜੂ ਨੇ ਕਿਹਾ, “ਜੋ ਖਿਡਾਰੀ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ਾਂ ਤੋਂ ਵਾਪਸ ਆ ਰਹੇ ਹਨ, ਉਨਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਵੱਖ ਰਹਿਣਾ ਪਏਗਾ। ਇਸ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਜਿਹੜਾ ਵੀ ਵਿਦੇਸ਼ ਤੋਂ ਆਉਂਦਾ ਹੈ, ਉਸ ਨੂੰ ਵੱਖਰਾ ਰਹਿਣਾ ਪਵੇਗਾ ਅਤੇ ਖਿਡਾਰੀਆਂ ਨੂੰ ਵੀ ਇਸ ਦਾ ਪਾਲਣ ਕਰਨੀ ਪਏਗੀ।'PunjabKesari

ਭਾਰਤੀ ਮੁੱਕੇਬਾਜ਼ਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, “ਉਨ੍ਹਾਂ ਦਾ ਟੈਸਟ ਹੋ ਚੁਕਿਆ ਹੈ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਕੋਵਿਡ-19 ਦਾ ਪਾਜ਼ੀਟਿਵ ਨਹੀਂ ਪਾਇਆ ਹੈ। ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ, ਪਰ ਉਨ੍ਹਾਂ ਨੂੰ ਸਲਾਹ ਇਹ ਹੀ ਹੋਵੇਗੀ ਕਿ ਉਹ ਵੱਖਰੇ ਰਹਿਣ।' ਖੇਡ ਮੰਤਰਾਲੇ ਨੇ ਸਾਰੀਆਂ ਰਾਸ਼ਟਰੀ ਫੈਡਰੇਸ਼ਨਾਂ ਨੂੰ ਸਾਰੇ ਟੂਰਨਾਮੈਂਟਾਂ ਅਤੇ ਚੋਣ ਟ੍ਰਾਇਲਸ ਨੂੰ 15 ਅਪ੍ਰੈਲ ਤੱਕ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ। ਆਈ. ਪੀ. ਐਲ ਨੂੰ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ, "ਸਰਕਾਰ 15 ਅਪ੍ਰੈਲ ਤੋਂ ਬਾਅਦ ਨਵੇਂ ਦਿਸ਼ਾ ਨਿਰਦੇਸ਼ ਅਤੇ ਸਲਾਹ ਦੇਵੇਗੀ।"

ਟੋਕਿਓ ਓਲੰਪਿਕ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, "ਕਿਸੇ ਨੂੰ ਵੀ ਇਸ ਸਮੇਂ ਓਲੰਪਿਕ ਬਾਰੇ ਸਵਾਲ ਨਹੀਂ ਉਠਾਉਣੇ ਚਾਹੀਦੇ, ਕਿਸੇ ਨੂੰ ਨਹੀਂ ਪਤਾ ਕਿ ਅਗਲੇ ਤਿੰਨ ਮਹੀਨਿਆਂ ਵਿਚ ਕੀ ਹਾਲਾਤ ਹੋਣਗੇ।"


Davinder Singh

Content Editor

Related News