ਅਸਾਮ ਸਰਕਾਰ ਨੇ ਦੌੜਾਕ ਹਿਮਾ ਦਾਸ ਨੂੰ ਕੀਤਾ DSP ਨਿਯੁਕਤ

Thursday, Feb 11, 2021 - 03:20 PM (IST)

ਅਸਾਮ ਸਰਕਾਰ ਨੇ ਦੌੜਾਕ ਹਿਮਾ ਦਾਸ ਨੂੰ ਕੀਤਾ DSP ਨਿਯੁਕਤ

ਨਵੀਂ ਦਿੱਲੀ (ਭਾਸ਼ਾ) : ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਤਿਆਰੀ ਵਿਚ ਜੁਟੀ ਦੌੜਾਕ ਹਿਮਾ ਦਾਸ ਨੂੰ ਅਸਾਮ ਸਰਕਾਰ ਨੇ ਡੀ.ਐਸ.ਪੀ. ਨਿਯੁਕਤ ਕੀਤਾ ਹੈ। ਹਿਮਾ ਨੇ ਅਸਾਮ ਦੇ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਖੇਡ ਮੰਤਰੀ ਸਰਵਾਨੰਦ ਸੋਨੋਵਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਉਸ ਨੂੰ ਪ੍ਰੇਰਣਾ ਮਿਲੇਗੀ।

ਇਹ ਵੀ ਪੜ੍ਹੋ: ਸਪਨਾ ਚੌਧਰੀ ਖ਼ਿਲਾਫ਼ ਦਿੱਲੀ ਪੁਲਸ ਨੇ ਦਰਜ ਕੀਤੀ FIR, ਜਾਣੋ ਵਜ੍ਹਾ

PunjabKesari

ਹਿਮਾ ਨੇ ਟਵੀਟ ਕੀਤਾ, ‘ਮੈਂ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਅਤੇ ਹੇਮੰਤ ਵਿਸ਼ਵਾ ਸਰ ਦਾ ਇਸ ਨਿਯੁਕਤੀ ਲਈ ਧੰਨਵਾਦ ਕਰਦੀ ਹਾਂ। ਇਸ ਨਾਲ ਮੈਨੂੰ ਕਾਫ਼ੀ ਪ੍ਰੇਰਣਾ ਮਿਲੇਗੀ। ਮੈਂ ਪ੍ਰਦੇਸ਼ ਅਤੇ ਦੇਸ਼ ਦੀ ਸੇਵਾ ਕਰਨ ਨੂੰ ਲੈ ਕੇ ਬੇਕਰਾਰ ਹਾਂ। ਜੈ ਹਿੰਦ।’ ਖੇਡ ਮੰਤਰੀ ਕਿਰੇਨ ਰੀਜਿਜੂ ਨੇ ਅਸਾਮ ਸਰਕਾਰ ਦੀ ਤਾਰੀਫ਼ ਕਰਦੇ ਹੋਏ ਟਵੀਟ ਕੀਤਾ, ‘ਬਹੁਤ ਵਧੀਆ। ਅਸਾਮ ਸਰਕਾਰ ਅਤੇ ਸਰਵਾਨੰਦ ਸੋਨੋਵਾਲ ਜੀ ਜਿਨ੍ਹਾਂ ਨੇ ਹਿਮਾ ਦਾਸ ਨੂੰ ਅਸਾਮ ਪੁਲਸ ਵਿਚ ਡੀ.ਐਸ.ਪੀ. ਬਣਾਉਣ ਦਾ ਫ਼ੈਸਲਾ ਲਿਆ।’

ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ ਕਿਹਾ- ਕਿਸਾਨਾਂ ਲਈ ਇੰਨਾ ਕੰਮ ਕਰਨ ਵਾਲੇ ਮੋਦੀ 'ਕਿਸਾਨ ਵਿਰੋਧੀ ਨਹੀਂ ਹੋ ਸਕਦੇ'

PunjabKesari

‘ਧਿੰਗ ਐਕਸਪ੍ਰੈਸ’ ਦੇ ਨਾਮ ਤੋਂ ਮਸ਼ਹੂਰ 21 ਸਾਲ ਦੀ ਦਾਸ ਫਿਲਹਾਲ ਐਨ.ਆਈ.ਐਸ. ਪਟਿਆਲਾ ਵਿਚ ਅਭਿਆਸ ਕਰ ਰਹੀ ਹੈ ਅਤੇ ਉਸ ਦੀਆਂ ਨਜ਼ਰਾਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ’ਤੇ ਹਨ। ਰੀਜਿਜੂ ਨੇ ਕਿਹਾ, ‘ਕਈ ਲੋਕ ਪੁੱਛ ਰਹੇ ਹਨ ਕਿ ਹਿਮਾ ਦੇ ਖੇਡ ਕੈਰੀਅਰ ਦਾ ਕੀ ਹੋਵੇਗਾ। ਉਹ ਓਲੰਪਿਕ ਦੀ ਤਿਆਰੀ ਕਰੀ ਹੈ ਅਤੇ ਭਾਰਤ ਲਈ ਖੇਡਦੀ ਹੈ। ਨੌਕਰੀਆਂ ਕਰਨ ਵਾਲੇ ਸਾਡੇ ਕਈ ਏਲੀਟ ਖਿਡਾਰੀਆਂ ਨੇ ਖੇਡਣਾ ਜਾਰੀ ਰੱਖਿਆ ਹੋਇਆ ਹੈ। ਸੰਨਿਆਸ ਦੇ ਬਾਅਦ ਵੀ ਉਹ ਖੇਡਾਂ ਨੂੰ ਵਧਾਵਾ ਦੇਣ ਵਿਚ ਯੋਗਦਾਨ ਦਿੰਦੇ ਹਨ।’

ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ’ਤੇ ਦੀਪ ਸਿੱਧੂ ਨੇ ਪੁਲਸ ਸਾਹਮਣੇ ਕੀਤੇ ਕਈ ਖ਼ੁਲਾਸੇ, ਕਿਹਾ- ਮੈਂ ਭੀੜ ਨੂੰ ਨਹੀਂ ਉਕਸਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News