ਅਸਮਿਤਾ ਚਾਲਿਹਾ ਥਾਈਲੈਂਡ ਮਾਸਟਰਸ ਦੇ ਸੈਮੀਫਾਈਨਲ ’ਚ
Saturday, Feb 03, 2024 - 11:06 AM (IST)
ਬੈਂਕਾਕ– ਭਾਰਤ ਦੀ ਅਸਮਿਤਾ ਚਾਲਿਹਾ ਨੇ ਸ਼ੁੱਕਰਵਾਰ ਨੂੰ ਇੱਥੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਇੰਡੋਨੇਸ਼ੀਆ ਦੀ ਈਸਟਰ ਨੁਰੂਮੀ ਵਾਰਡਾਓ ਨੂੰ ਸਿੱਧੇ ਸੈੱਟਾਂ ਵਿਚ 21-14, 19-21, 21-13 ਨਾਲ ਹਰਾ ਕੇ ਥਾਈਲੈਂਡ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਮਿਥੁਨ ਮੰਜੂਨਾਥ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਅਤੇ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੇ ਮਹਿਲਾ ਡਬਲਜ਼ ਦੇ ਆਖਰੀ ਗੇੜ ਵਿਚ ਹਾਰ ਜਾਣ ਤੋਂ ਬਾਅਦ 24 ਸਾਲਾ ਚਾਲਿਹਾ ਹੀ ਸੁਪਰ 300 ਟੂਰਨਾਮੈਂਟ ਵਿਚ ਇਕੌਲਤੀ ਭਾਰਤੀ ਬਚੀ ਹੈ।
ਇਹ ਵੀ ਪੜ੍ਹੋ- ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
ਤ੍ਰਿਸਾ ਤੇ ਗਾਇਤਰੀ ਨੂੰ ਇੰਡੋਨੇਸ਼ੀਆ ਦੇ ਫੇਬ੍ਰਿਆਨਾ ਦੀਪੁਜੀ ਕੁਸੁਮਾ ਤੇ ਅਮਾਲਿਆ ਕਾਹਾਯਾ ਪ੍ਰਾਟਿਵੀ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਹੱਥੋਂ 12-21, 21-17, 21-23 ਨਾਲ ਹਾਰ ਮਿਲੀ।
ਪੁਰਸ਼ ਸਿੰਗਲਜ਼ ਵਿਚ ਰਾਸ਼ਟਰੀ ਚੈਂਪੀਅਨ ਮੰਜੂਨਾਥ ਨੂੰ ਨੀਦਰਲੈਂਡ ਦੇ ਮਾਰਕ ਕਾਲਿਜੋਓ ਹੱਥੋਂ 19-21, 15-21 ਨਾਲ ਹਾਰ ਝੱਲਣੀ ਪਈ।
ਇਹ ਵੀ ਪੜ੍ਹੋ- ਸ਼੍ਰੀਲੰਕਾ ਨੇ ਅਫਗਾਨਿਸਤਾਨ ਖ਼ਿਲਾਫ਼ ਟੈਸਟ ਟੀਮ ਦਾ ਐਲਾਨ, ਦੇਖੋ ਕਿਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।