ਆਸਿਫ ਅਲੀ ਬਣੇ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ, 3 ਮੈਚਾਂ 'ਚ ਬਣਾਈਆਂ ਸਨ 52 ਦੌੜਾਂ
Tuesday, Nov 09, 2021 - 07:59 PM (IST)
ਦੁਬਈ- ਪਾਕਿਸਤਾਨ ਦੇ ਬੱਲੇਬਾਜ਼ ਆਸਿਫ ਅਲੀ ਤੇ ਆਇਰਲੈਂਡ ਦੀ ਆਲਰਾਊਂਡਰ ਨੂੰ ਮੰਗਲਵਾਰ ਅਕਤੂਬਰ ਮਹੀਨੇ ਦੇ ਲਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦਾ ਕ੍ਰਮਵਾਰ- ਸਰਵਸ੍ਰੇਸ਼ਠ ਪੁਰਸ਼ ਤੇ ਮਹਿਲਾ ਖਿਡਾਰੀ ਚੁਣਿਆ ਗਿਆ। ਆਸਿਫ ਨੇ ਬੰਗਲਾਦੇਸ਼ ਦੇ ਸਾਕਿਬ ਅਲ ਹਸਨ ਤੇ ਨਾਮੀਬੀਆ ਦੇ ਡੇਵਿਡ ਵਾਈਸੀ ਨੂੰ ਪਿੱਛੇ ਛੱਡਦੇ ਹੋਏ ਪੁਰਸ਼ ਵਰਗ ਦਾ ਪੁਰਸਕਾਰ ਆਪਣੇ ਨਾਂ ਕੀਤਾ ਜਦਕਿ ਮਹਿਲਾ ਵਰਗ ਵਿਚ ਲਾਰਾ ਨੇ ਟੀਮ ਦੀ ਆਪਣੀ ਸਾਥੀ ਗੈਬੀ ਲੁਈਸ ਤੇ ਜ਼ਿੰਬਾਬਵੇ ਦੀ ਮੇਰੀ ਆਨ ਮੁਸੋਂਡਾ ਨੂੰ ਪਛਾੜਿਆ।
ਇਹ ਖ਼ਬਰ ਪੜ੍ਹੋ- ਪਹਿਲੀ ਵਾਰ ਅੰਤਰਰਾਸ਼ਟਰੀ ਟੂਰਨਾਮੈਂਟ 'ਚ ਬ੍ਰਾਜ਼ੀਲ ਨਾਲ ਭਿੜੇਗੀ ਭਾਰਤੀ ਮਹਿਲਾ ਫੁੱਟਬਾਲ ਟੀਮ
ਆਸਿਫ ਨੇ ਮੌਜੂਦਾ ਆਈ. ਸੀ. ਸੀ. ਟੀ-20 ਪੁਰਸ਼ ਵਿਸ਼ਵ ਕੱਪ ਦੇ ਦੌਰਾਨ ਅਕਤੂਬਰ ਵਿਚ ਪਾਕਿਸਤਾਨ ਵਲੋਂ ਤਿੰਨ ਮੈਚਾਂ ਵਿਚ 52 ਦੌੜਾਂ ਬਣਾਈਆਂ ਤੇ ਇਸ ਦੌਰਾਨ ਉਸਦਾ ਸਟ੍ਰਾਈਕ ਰੇਟ 273.68 ਰਿਹਾ। ਆਸਿਫ ਦੀਆਂ 12 ਗੇਂਦਾਂ ਵਿਚ ਅਜੇਤੂ 27 ਦੌੜਾਂ ਦੀ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾਇਆ ਪਰ ਅਗਲੇ ਮੈਚ ਵਿਚ ਉਹ ਚਰਚਾ 'ਚ ਆ ਗਏ। ਪਾਕਿਸਤਾਨ ਦੇ ਵਿਰੁੱਧ ਆਖਰੀ 2 ਓਵਰਾਂ ਵਿਚ 24 ਦੌੜਾਂ ਦੀ ਜ਼ਰੂਰਤ ਸੀ ਤੇ ਆਸਿਫ ਨੇ 19ਵੇਂ ਓਵਰ ਵਿਚ ਚਾਰ ਛੱਕੇ ਲਗਾ ਕੇ ਟੀਮ ਨੂੰ ਜਿੱਤ ਹਾਸਲ ਕਰਵਾਈ ਸੀ।
ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਦੀ ਜਗ੍ਹਾ ਕਪਤਾਨੀ ਸੰਭਾਲਣ ਦੇ ਲਈ ਤਿਆਰ ਹਨ ਰੋਹਿਤ ਸ਼ਰਮਾ
ਆਇਰਲੈਂਡ ਦੀ ਕਪਤਾਨ ਲਾਰਾ ਨੇ ਜ਼ਿੰਬਾਬਵੇ ਦੇ ਵਿਰੁੱਧ ਵਨ ਡੇ ਅੰਤਰਰਾਸ਼ਟਰੀ ਸੀਰੀਜ਼ ਵਿਚ 3-1 ਨਾਲ ਜਿੱਤੀ ਤੇ ਇਸ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 63 ਦੀ ਔਸਤ ਨਾਲ 189 ਦੌੜਾਂ ਬਣਾਈਆਂ ਤੇ ਇਸ ਤੋਂ ਇਲਾਵਾ 27 ਦੀ ਔਸਤ ਨਾਲ ਚਾਰ ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।