ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ : ਸੁਤੀਰਥਾ ਨੇ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀ ਖਿਡਾਰੀ ਨੂੰ ਹਰਾਇਆ
Thursday, Sep 07, 2023 - 07:27 PM (IST)
ਪਿਓਂਗਚਾਂਗ (ਦੱਖਣੀ ਕੋਰੀਆ) : ਭਾਰਤ ਦੀ ਸੁਤੀਰਥਾ ਮੁਖਰਜੀ ਨੇ ਵੀਰਵਾਰ ਨੂੰ ਇੱਥੇ ਉੱਚ ਦਰਜਾ ਪ੍ਰਾਪਤ ਜ਼ੂ ਯੂ ਚੇਨ ਨੂੰ ਹਰਾ ਕੇ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ।
ਦੁਨੀਆ ਦੀ 104ਵੇਂ ਨੰਬਰ ਦੀ ਭਾਰਤੀ ਖਿਡਾਰੀ ਨੇ ਚੀਨੀ ਤਾਈਪੇ ਦੀ 40ਵੇਂ ਨੰਬਰ ਦੇ ਚੇਨ ਖਿਲਾਫ ਪਹਿਲਾ ਗੇਮ ਗੁਆਉਣ ਦੇ ਬਾਅਦ ਸ਼ਾਨਦਾਰ ਵਾਪਸੀ ਕਰਕੇ ਉਸ ਨੂੰ 10-12, 11-8, 11-7, 11-7 ਨਾਲ ਹਰਾ ਕੇ ਜਿੱਤ ਦਰਜ ਕੀਤੀ। ਭਾਰਤ ਦੀ ਚੋਟੀ ਦੀ ਖਿਡਾਰਨ ਮਨਿਕਾ ਬੱਤਰਾ ਨੇ ਹਾਲਾਂਕਿ ਥਾਈਲੈਂਡ ਦੀ ਜਿਨੀਪਾ ਸਵੇਤਾ ਨੂੰ ਵਾਕਓਵਰ ਦਿੱਤਾ।
ਇੱਕ ਹੋਰ ਭਾਰਤੀ ਖਿਡਾਰਨ ਅਹਿਕਾ ਮੁਖਰਜੀ ਨੇ ਨੇਪਾਲ ਦੀ ਸੁਵਾਲ ਸਿੱਕਾ ਨੂੰ 11-2, 11-0, 11-1 ਨਾਲ ਹਰਾ ਕੇ ਅਗਲੇ ਦੌਰ ਵਿੱਚ ਥਾਂ ਬਣਾਈ। ਸ਼੍ਰੀਜਾ ਅਕੁਲਾ ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰਨ ਜਾਪਾਨ ਦੀ ਮੀਮਾ ਇਟੋ ਦੇ ਖਿਲਾਫ ਜ਼ਿਆਦਾ ਸੰਘਰਸ਼ ਨਹੀਂ ਕਰ ਸਕੀ ਅਤੇ ਉਹ 5-11, 6-11, 9-11 ਨਾਲ ਹਾਰ ਗਈ। ਚੀਨ ਦੀ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਚੇਨ ਮੇਂਗ ਨੇ ਭਾਰਤ ਦੀ ਦੀਆ ਚਿਤਾਲੇ ਨੂੰ ਆਸਾਨੀ ਨਾਲ 11-3, 11-6, 11-8 ਨਾਲ ਹਰਾਇਆ।
ਇਸ ਦੌਰਾਨ ਮਾਨਵ ਠੱਕਰ ਅਤੇ ਮਾਨੁਸ਼ ਸ਼ਾਹ ਨੇ ਅਬਦੁਲਅਜ਼ੀਜ਼ ਅਨੋਰਬੋਵ ਅਤੇ ਕੁਤਬਿਦਿਲੋ ਤੇਸ਼ਾਬੋਏਵ ਦੀ ਉਜ਼ਬੇਕਿਸਤਾਨ ਦੀ ਜੋੜੀ ਨੂੰ ਹਰਾ ਕੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਮਹਿਲਾ ਡਬਲਜ਼ ਵਿੱਚ ਅਹਿਕਾ ਅਤੇ ਸੁਤੀਰਥ ਨੇ ਕਜ਼ਾਕਿਸਤਾਨ ਦੀ ਐਂਜਲੀਨਾ ਰੋਮਾਨੋਵਸਕਾਇਆ ਅਤੇ ਸਰਵਿਨੋਜ ਮਿਰਕਾਦਿਰੋਵਾ ਨੂੰ 11-1, 13-11, 10-12, 11-7 ਨਾਲ ਹਰਾ ਕੇ ਆਖਰੀ ਅੱਠ ਵਿੱਚ ਪ੍ਰਵੇਸ਼ ਕੀਤਾ। ਟੀਮ ਮੁਕਾਬਲਿਆਂ ਵਿੱਚ ਭਾਰਤੀ ਪੁਰਸ਼ ਟੀਮ ਨੇ ਆਪਣੀ ਮੁਹਿੰਮ ਦਾ ਅੰਤ ਕਾਂਸੀ ਦੇ ਤਗ਼ਮੇ ਨਾਲ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8