Asian Games : ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 117 ਦੌੜਾਂ ਦਾ ਟੀਚਾ
Monday, Sep 25, 2023 - 01:14 PM (IST)
ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਏਸ਼ੀਆਈ ਖੇਡਾਂ ਦੇ ਕ੍ਰਿਕਟ ਦੇ ਟੀ20 ਫਾਰਮੈਟ ਦਾ ਫਾਈਨਲ ਮੁਕਾਬਲਾ ਭਾਰਤ ਤੇ ਸ਼੍ਰੀਲੰਕਾ ਦੀਆਂ ਮਹਿਲਾਵਾਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ। ਇਸ ਮੈਚ ਦੀ ਜੇਤੂ ਟੀਮ ਸੋਨ ਤਮਗ਼ੇ 'ਤੇ ਕਬਜ਼ਾ ਕਰੇਗੀ ਤੇ ਹਾਰੀ ਟੀਮ ਨੂੰ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਵੇਗਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸਮ੍ਰਿਤੀ ਮੰਧਾਨਾ ਦੀਆਂ 46 ਦੌੜਾਂ ਤੇ ਜੇਮਿਮਾ ਰੋਡ੍ਰਿਗੇਜ ਦੀਆਂ 42 ਦੌੜਾਂ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 116 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 117 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : ਭਾਰਤ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗਾ
ਸਮ੍ਰਿਤੀ ਤੇ ਜੇਮਿਮਾ ਤੋਂ ਇਲਾਵਾ ਸ਼ੇਫਾਲੀ ਵਰਮਾ ਨੇ 9 ਦੌੜਾਂ, ਰਿਚਾ ਘੋਸ਼ ਨੇ 9 ਦੌੜਾਂ, ਕਪਤਾਨ ਹਰਮਨਪ੍ਰੀਤ ਕੌਰ ਨੇ 2 ਦੌੜਾਂ, ਪੂਜਾ ਵਸਤਰਾਕਾਰ ਨੇ 2 ਦੌੜਾਂ, ਦੀਪਤੀ ਸ਼ਰਮਾ ਨੇ 1 ਦੌੜ ਤੇ ਅਮਨਜੋਤ ਕੌਰ ਨੇ 1 ਦੌੜ ਦਾ ਯੋਗਦਾਨ ਦਿੱਤਾ। ਸ਼੍ਰੀਲੰਕਾ ਲਈ ਉਦੇਸ਼ਿਕਾ ਪ੍ਰਬੋਧਿਨਾੀ ਨੇ 2, ਸੁਗੰਦਿਕਾ ਕੁਮਾਰੀ ਨੇ 2 ਤੇ ਇਨੋਕਾ ਰਨਵੀਰਾ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : IND vs AUS, 2nd ODI : ਭਾਰਤ ਨੇ ਆਸਟ੍ਰੇਲੀਆ ਨੂੰ 99 ਦੌੜਾਂ ਨਾਲ ਹਰਾ ਕੇ ਜਿੱਤੀ ਸੀਰੀਜ਼
ਪਲੇਇੰਗ 11
ਭਾਰਤ - ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗੇਜ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਦੇਵਿਕਾ ਵੈਦਿਆ, ਅਮਨਜੋਤ ਕੌਰ, ਪੂਜਾ ਵਸਤਰਕਾਰ, ਤਿਤਾਸ ਸਾਧੂ, ਰਾਜੇਸ਼ਵਰੀ ਗਾਇਕਵਾੜ
ਸ਼੍ਰੀਲੰਕਾ - ਚਮਾਰੀ ਅਥਾਪੱਟੂ, ਅਨੁਸ਼ਕਾ ਸੰਜੀਵਨੀ (ਵਿਕਟਕੀਪਰ), ਵਿਸ਼ਮੀ ਗੁਣਾਰਤਨ, ਨੀਲਕਸ਼ੀ ਡੀ ਸਿਲਵਾ, ਹਸੀਨੀ ਪਰੇਰਾ, ਓਸ਼ਾਦੀ ਰਣਸਿੰਘੇ, ਇਨੋਕਾ ਰਣਵੀਰਾ, ਕਵੀਸ਼ਾ ਦਿਲਹਾਰੀ, ਉਦੇਸ਼ਿਕਾ ਪ੍ਰਬੋਧਨੀ, ਸੁਗੰਦੀਕਾ ਕੁਮਾਰੀ, ਇਨੋਸ਼ੀ ਪ੍ਰਿਅਦਰਸ਼ਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ