ਏਸ਼ੀਆਈ ਖੇਡਾਂ : ਸ਼ੂਟਿੰਗ ''ਚ ਮੰਨੂ ਅਤੇ ਸਰਨੋਬਤ ਨੇ ਜਗਾਈ ਤਮਗੇ ਦੀ ਉਮੀਦ

Wednesday, Aug 22, 2018 - 01:44 PM (IST)

ਪਾਲੇਮਬਾਂਗ : ਅੱਜ ਏਸ਼ੀਆਈ ਖੇਡਾਂ ਦਾ ਚੌਥਾ ਦਿਨ ਹੈ। ਭਾਰਤੀ ਐਥਲੀਟਾਂ ਤੋਂ ਵਧ ਤੋਂ ਵਧ ਤਮਗੇ ਜਿੱਤਣ ਦੀ ਉਮੀਦ ਰਹੇਗੀ। ਸ਼ੂਟਿੰਗ 'ਚ ਮੰਨੂ ਭਾਕਰ ਦੇ ਕੋਲ ਗੋਲਡ ਮੈਡਲ ਜਿੱਤਣ ਦਾ ਮੌਕਾ ਹੋਵੇਗਾ। ਹੁਣ ਤੱਕ ਭਾਰਤੀ ਸ਼ੂਟਰਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਦੇ ਇਲਾਵਾ ਭਾਰਤੀ ਪੁਰਸ਼ ਹਾਕੀ ਟੀਮ ਹਾਂਗ ਕਾਂਗ ਖਿਲਾਫ ਮੈਦਾਨ 'ਤੇ ਉਤਰੇਗੀ। ਤੈਰਾਕੀ 'ਚ 2014 ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਸੰਦੀਪ ਸੇਜਵਾਲ 100 ਮੀਟਰ ਬੈਕਸਟ੍ਰੋਕ 'ਚ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਤੀਰਅੰਦਾਜ਼ੀ 'ਚ ਵੀ ਭਾਰਤੀ ਖਿਡਾਰੀਆਂ 'ਤੇ ਨਜ਼ਰ ਹੋਵੇਗੀ।

ਭਾਰਤ ਦੀ ਨੌਜਵਾਨ ਸਟਾਰ ਨਿਸ਼ਾਨੇਬਾਜ਼ ਮੰਨੂ ਭਾਕਰ ਅਤੇ ਸਰਨੋਬਤ ਰਾਹੀ ਨੇ ਮਹਿਲਾਵਾਂ ਦੀ 25 ਮੀਟਰ ਪਿਸਟਲ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਮੰਨੂ ਨੇ ਪ੍ਰਿਸਿਸ਼ਨ 'ਚ 297 ਅਤੇ ਰੈਪਿਡ 'ਚ 593 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਉਸ ਨੇ ਇਸ ਮੁਕਾਬਲੇ ਦਾ ਗੇਮ ਰਿਕਾਰਡ ਵੀ ਤੋੜਿਆ। ਰਾਹੀ ਨੇ ਪ੍ਰਿਸਿਸ਼ਨ 'ਚ 288 ਅਤੇ ਰੈਪਿਡ 'ਚ 580 ਅੰਕਾਂ ਨਾਲ 7ਵਾਂ ਸਥਾਨ ਹਾਸਲ ਕੀਤਾ।


Related News