ਏਸ਼ੀਆਈ ਖੇਡਾਂ : ਕਬੱਡੀ 'ਚ ਆਸਾਨੀ ਨਾਲ ਜਿੱਤੀਆਂ ਮਹਿਲਾ ਅਤੇ ਪੁਰਸ਼ ਟੀਮਾਂ

08/19/2018 3:14:56 PM

ਜਕਾਰਤਾ— ਭਾਰਤੀ ਦਲ ਨੇ 18ਵੀਆਂ ਏਸ਼ੀਆਈ ਖੇਡਾਂ 'ਚ ਪਹਿਲੀ ਜਿੱਤ ਦਰਜ ਕੀਤੀ ਜਦੋਂ ਦੇਸ਼ ਦੀ ਮਹਿਲਾ ਕਬੱਡੀ ਟੀਮ ਨੇ ਗਰੁੱਪ ਏ ਦੇ ਆਪਣੇ ਪਹਿਲੇ ਮੈਚ 'ਚ ਸ਼ਨੀਵਾਰ ਨੂੰ ਇੱਥੇ ਜਾਪਾਨ ਨੂੰ ਹਰਾਇਆ । ਭਾਰਤੀ ਮਹਿਲਾ ਟੀਮ ਨੇ ਇਕਤਰਫਾ ਮੁਕਾਬਲੇ 'ਚ 43-12 ਨਾਲ ਆਸਾਨ ਜਿੱਤ ਦਰਜ ਕੀਤੀ।

ਜਾਪਾਨ ਦੇ ਖਿਲਾਫ ਭਾਰਤੀ ਟੀਮ ਸ਼ੁਰੂਆਤ ਤੋਂ ਹੀ ਹਾਵੀ ਰਹੀ ਅਤੇ ਪ੍ਰਤੀਯੋਗਿਤਾ ਦੇ ਪਹਿਲੇ ਹੀ ਦਿਨ ਆਪਣੇ ਪਹਿਲੇ ਹੀ ਮੈਚ 'ਚ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤੀ ਮਹਿਲਾ ਟੀਮ ਦੀਆਂ ਨਜ਼ਰਾਂ ਇਸ ਮਹਾਦੀਪੀ ਪ੍ਰਤੀਯੋਗਿਤਾ 'ਚ ਖਿਤਾਬੀ ਹੈਟ੍ਰਿਕ 'ਤੇ ਟਿਕੀ ਹੈ। ਜਾਪਾਨ ਦੀ ਟੀਮ ਬਿਲਕੁਲ ਵੀ ਚੁਣੌਤੀ ਪੇਸ਼ ਨਹੀਂ ਕਦਰ ਸਕੀ ਅਤੇ ਦੋਹਾਂ ਟੀਮਾਂ ਵਿਚਾਲੇ ਫਰਕ ਸ਼ੁਰੂ ਤੋਂ ਹੀ ਨਜ਼ਰ ਆਉਣ ਲੱਗਾ ਸੀ। ਖਿਤਾਬ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਪੁਰਸ਼ ਟੀਮ ਵੀ ਆਪਣੀ ਮੁਹਿੰਮ ਦੀ ਸ਼ੁਰੂਆਤੀ ਬੰਗਲਾਦੇਸ਼ ਦੇ ਖਿਲਾਫ ਕਰੇਗੀ ਜਦਕਿ ਸ਼ਾਮ ਨੂੰ ਸ਼੍ਰੀਲੰਕਾ ਨਾਲ ਭਿੜੇਗੀ। ਇਸ ਤੋਂ ਬਾਅਦ ਪੁਰਸ਼ਾਂ ਦੀ ਟੀਮ ਨੇ ਬੰਗਲਾਦੇਸ਼ ਨੂੰ 50-21 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਪੂਰੇ ਮੁਕਾਬਲੇ 'ਚ ਭਾਰਤੀ ਟੀਮ ਹਰ ਤਰਾਂ ਨਾਲ ਵਿਰੋਧੀ ਟੀਮ 'ਤੇ ਹਾਵੀ ਰਹੀ।


Related News