ਖੇਡ ਪਿੰਡ ''ਚ ਖਿਡਾਰੀਆਂ ਨੂੰ ਪਸੰਦ ਆ ਰਿਹੈ ਖਾਣਾ, ਛੋਟੇ ਕਮਰਿਆਂ ਤੋਂ ਹੈ ਸ਼ਿਕਾਇਤ

08/18/2018 10:29:43 AM

ਨਵੀਂ ਦਿੱਲੀ—ਏਸ਼ੀਆਈ ਖੇਡਾਂ ਲਈ ਇੰਡੋਨੇਸ਼ੀਆ ਪਹੁੰਚੇ ਭਾਰਤ ਤੇ ਦੂਜੇ ਦੇਸ਼ਾਂ ਦੇ ਖਿਡਾਰੀਆਂ ਨੂੰ ਇਥੇ ਖੇਡ ਪਿੰਡ ਵਿਚ ਵੱਖ-ਵੱਖ ਤਰ੍ਹਾਂ ਦਾ ਖਾਣਾ ਮਿਲਣ ਤੋਂ ਖੁਸ਼ੀ ਤਾਂ ਹੈ ਪਰ ਉਨ੍ਹਾਂ ਨੂੰ ਰਹਿਣ ਲਈ ਮਿਲੇ ਛੋਟੇ-ਛੋਟੇ ਕਮਰਿਆਂ ਤੋਂ ਥੋੜ੍ਹੀ ਸ਼ਿਕਾਇਤ ਹੈ।
ਇਕ ਭਾਰਤੀ ਖਿਡਾਰੀ ਨੇ ਕਿਹਾ, ''ਇਥੋਂ ਦੇ ਕਮਰੇ ਬਹੁਤ ਛੋਟੇ ਹਨ। ਹਰ ਕਮਰੇ ਵਿਚ ਤਿੰਨ ਬਿਸਤਰ ਤੇ ਇਕ ਬਾਥਰੂਮ ਹੈ। ਜੇਕਰ ਇਥੇ ਥੋੜ੍ਹੀ ਹੋਰ ਜਗ੍ਹਾ ਹੁੰਦੀ ਤਾਂ ਚੰਗਾ ਹੁੰਦਾ। ਅਸੀਂ ਥੋੜ੍ਹਾ ਅਸਹਿਜ ਮਹਿਸੂਸ ਕਰਦੇ ਪਰ ਇਸ ਤੋਂ ਜ਼ਿਆਦਾ ਪ੍ਰੇਸ਼ਾਨੀ ਵੀ ਨਹੀਂ ਹੈ। ਇਹ ਸਾਰੇ ਖਿਡਾਰੀਆਂ ਲਈ ਇਕ ਬਰਾਬਰ ਹਨ।''
ਇਕ ਹੋਰ ਭਾਰਤੀ ਖਿਡਾਰੀ ਨੇ ਕਿਹਾ ਕਿ ਇਕ ਖਿਡਾਰੀ ਦੇ ਤੌਰ 'ਤੇ ਤੁਹਾਨੂੰ ਹਰ ਤਰਾਂ ਦੇ ਖਾਣੇ ਲਈ ਤਿਆਰ ਰਹਿਣਾ ਪੈਂਦਾ ਹੈ ਪਰ ਭਾਰਤੀ ਖਾਣੇ ਦਾ ਬਦਲ ਹਮੇਸ਼ਾ ਚੰਗਾ ਰਹਿੰਦਾ ਹੈ। ਕਦੇ-ਕਦਾਈਂ ਤੁਸੀਂ ਸਿਰਫ ਭੁੱਖ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ, ਇਸ ਲਈ ਖਾਣੇ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਹੈ।


Related News