ਏਸ਼ੀਆਈ ਖੇਡਾਂ : ਸਾਕਸ਼ੀ ਦਾ ਸ਼ਾਨਦਾਰ ਪ੍ਰਦਰਸ਼ਨ, ਕੁਆਰਟਰ-ਫਾਈਨਲ ''ਚ ਬਣਾਈ ਜਗ੍ਹਾ

08/20/2018 1:55:10 PM

ਜਕਾਰਤਾ : ਓਲੰਪਿਕ ਕਾਂਸੀ ਤਮਗਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ 18ਵੇਂ ਏਸ਼ੀਆਈ ਖੇਡਾਂ 'ਚ ਸੋਮਵਾਰ ਨੂੰ ਮਹਿਲਾਵਾਂ ਦੇ 62 ਕਿ.ਗ੍ਰਾ ਫ੍ਰੀ-ਸਟਾਈਲ ਭਾਰ ਵਰਗ 'ਚ ਇਕ ਪਾਸੜ ਜਿੱਤ ਦੇ ਨਾਲ ਕੁਆਰਟਰ-ਫਾਇਲ 'ਚ ਪ੍ਰਵੇਸ਼ ਕਰ ਲਿਆ। ਸਾਕਸ਼ੀ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਪ੍ਰੀ-ਕੁਆਰਟਰ-ਫਾਈਨਲ ਮੁਕਾਬਲੇ 'ਚ ਥਾਈਲੈਂਡ ਦੀ ਸਲੀਨੀ ਸ਼੍ਰੀਸੋਮਬਾਤ ਨੂੰ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ 'ਤੇ 10-0 ਨਾਲ ਹਰਾਇਆ। ਭਾਰਤੀ ਪਹਿਲਵਾਨ ਨੇ ਪਹਿਲੇ ਰਾਊਂਡ 'ਚ ਹੀ 10 ਅੰਕਾਂ ਦੀ ਬੜ੍ਹਤ ਲੈ ਕੇ ਮੈਚ ਨੂੰ ਸਿਰਫ 1 ਮਿੰਟ 54 ਸਕਿੰਟ 'ਚ ਖਤਮ ਕਰ ਦਿੱਤਾ। ਸਾਕਸ਼ੀ ਦਾ ਕੁਆਰਟਰ-ਫਾਈਨਲ 'ਚ ਹੁਣ ਕਜਾਕਿਸਤਾਨ ਦੀ ਆਯੁਲਿਮ ਕਸਾਈਮੋਵਾ ਨਾਲ ਮੁਕਾਬਲਾ ਹੋਵੇਗਾ।


Related News