ਏਸ਼ੀਆਈ ਖੇਡਾਂ: ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਦਾ ਐਲਾਨ, ਸ਼ਿਖ਼ਰ ਧਵਨ ਦੀ ਬਜਾਏ ਇਸ ਖਿਡਾਰੀ ਨੂੰ ਮਿਲੀ ਕਪਤਾਨੀ
Saturday, Jul 15, 2023 - 01:14 AM (IST)
ਨਵੀਂ ਦਿੱਲੀ (ਭਾਸ਼ਾ)-ਰਿਤੂਰਾਜ ਗਾਇਕਵਾੜ ਨੂੰ ਹਾਂਗਝੋਓ ਏਸ਼ੀਆਈ ਖੇਡਾਂ ਲਈ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਦਕਿ ਆਈ. ਪੀ. ਐੱਲ. ਸਟਾਰ ਰਿੰਕੂ ਸਿੰਘ ਨੂੰ ਵੀ ਟੀਮ ’ਚ ਜਗ੍ਹਾ ਮਿਲੀ ਹੈ। ਏਸ਼ੀਆਈ ਖੇਡਾਂ ਵਨ ਡੇ ਵਿਸ਼ਵ ਕੱਪ ਦੌਰਾਨ ਹੋਣੀਆਂ ਹਨ, ਲਿਹਾਜ਼ਾ ਬੀ-ਟੀਮ ਚੁਣੀ ਗਈ ਹੈ। ਏਸ਼ੀਆਈ ਖੇਡਾਂ ’ਚ ਕ੍ਰਿਕਟ ਆਖਰੀ ਵਾਰ 2014 ’ਚ ਖੇਡੀ ਗਈ ਸੀ, ਜਦੋਂ ਭਾਰਤ ਨੇ ਹਿੱਸਾ ਨਹੀਂ ਲਿਆ ਸੀ।
ਇਹ ਖ਼ਬਰ ਵੀ ਪੜ੍ਹੋ : ਅਨੋਖਾ ਮਾਮਲਾ: ਲਿਫਟ ਲੈ ਕੇ ਬੈਠੇ ਨੌਜਵਾਨਾਂ ਨੇ ਚਾਲਕ ਨੂੰ ਉਤਾਰ ਭਜਾਈ ਗੱਡੀ, ਫਿਰ ਜੋ ਹੋਇਆ ਸੁਣ ਹੋ ਜਾਵੋਗੇ ਹੈਰਾਨ
ਟੀਮ ਇਸ ਤਰ੍ਹਾਂ ਹੈ-ਰਿਤੂਰਾਜ ਗਾਇਕਵਾੜ, ਯਸ਼ਸਵੀ ਜਾਇਸਵਾਲ, ਰਾਹੁਲ ਤ੍ਰਿਪਾਠੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਰਵੀ ਬਿਸ਼ਨੋਈ, ਆਵੇਸ਼ ਖਾਨ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਸ਼ਿਵਮ ਮਾਵੀ, ਸ਼ਿਵਮ ਦੂਬੇ, ਪ੍ਰਭਸਿਮਰਨ ਸਿੰਘ।
ਸਟੈਂਡਬਾਏ : ਯਸ਼ ਠਾਕੁਰ, ਸਾਈ ਕਿਸ਼ੋਰ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਸਾਈ ਸੁਦਰਸ਼ਨ।
ਇਹ ਖ਼ਬਰ ਵੀ ਪੜ੍ਹੋ : ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਅਹਿਮ ਖ਼ਬਰ, ਪਾਵਰਕਾਮ ਨੇ ਲਿਆ ਵੱਡਾ ਫ਼ੈਸਲਾ
ਭਾਰਤੀ ਮਹਿਲਾ ਕ੍ਰਿਕਟ ਟੀਮ ’ਚ ਰਿਚਾ ਘੋਸ਼ ਦੀ ਵਾਪਸੀ
ਨੌਜਵਾਨ ਤੇਜ਼ ਗੇਂਦਬਾਜ਼ ਟਿਟਾਸ ਸਾਧੂ ਨੂੰ ਸਤੰਬਰ-ਅਕਤੂਬਰ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਮਹਿਲਾ ਕ੍ਰਿਕਟ ਪ੍ਰਤੀਯੋਗਿਤਾ 19 ਤੋਂ 28 ਸਤੰਬਰ ਤਕ ਖੇਡੀ ਜਾਵੇਗੀ। ਖੱਬੇ ਹੱਥ ਦੀ ਤੇਜ਼ ਗੇਂਦਬਾਜ਼ ਸਾਧੂ ਨੇ ਦੱਖਣੀ ਅਫਰੀਕਾ ਵਿਚ ਪਹਿਲੇ ਅੰਡਰ-19 ਮਹਿਲਾ ਵਿਸ਼ਵ ਕੱਪ ’ਚ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਹਰਮਨਪ੍ਰੀਤ ਕੌਰ ਟੀਮ ਦੀ ਕਪਤਾਨ ਹੋਵੇਗੀ, ਜਦਕਿ ਸਮ੍ਰਿਤੀ ਮੰਧਾਨਾ ਉਪ ਕਪਤਾਨ ਹੋਵੇਗੀ।
ਭਾਰਤੀ ਮਹਿਲਾ ਟੀਮ-ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮਿਮਾ ਰੋਡ੍ਰਿਗੇਜ਼, ਦੀਪਤੀ ਸ਼ਰਮਾ, ਰਿਚਾ ਘੋਸ਼, ਅਮਨਜੋਤ ਕੌਰ, ਦੇਵਿਕਾ ਵੈਦ, ਅੰਜਲੀ ਸਰਵਾਨੀ, ਟਿਟਾਸ ਸਾਧੂ, ਰਾਜੇਸ਼ਵਰ ਗਾਇਕਵਾੜ, ਮੀਨੂ ਮਣੀ, ਕਨਿਕਾ ਆਹੂਜਾ, ਉਮਾ ਸ਼ੇਤਰੀ, ਅਨੁਸ਼ਾ ਬੇਰੇਡੀ।
ਸਟੈਂਡਬਾਏ : ਹਰਲੀਨ ਦਿਓਲ, ਕਾਸ਼ਵੀ ਗੌਤਮ, ਸਨੇਹ ਰਾਣਾ, ਸੈਕਾ ਇਸ਼ਾਕ, ਪੂਜਾ ਵਸਤਾਰਕਰ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਾਬਕਾ ਵਿਧਾਇਕ ਕੁਸ਼ਲਦੀਪ ਖ਼ਿਲਾਫ਼ ਕੇਸ ’ਚ ਵਿਜੀਲੈਂਸ ਨੇ ਦਰਜ ਕੀਤੀ ਚਾਰਜਸ਼ੀਟ