ਏਸ਼ੀਅਨ ਖੇਡਾਂ : ਭਾਰਤ ਨੇ ਸੇਪਕਟਕਰਾ ''ਚ ਜਿੱਤਿਆ ਕਾਂਸੀ ਤਮਗਾ

Tuesday, Aug 21, 2018 - 04:07 PM (IST)

ਏਸ਼ੀਅਨ ਖੇਡਾਂ : ਭਾਰਤ ਨੇ ਸੇਪਕਟਕਰਾ ''ਚ ਜਿੱਤਿਆ ਕਾਂਸੀ ਤਮਗਾ

ਪਾਲੇਮਬਾਂਗ : ਭਾਰਤ ਨੇ ਅੱਜ ਪੁਰਸ਼ ਰੇਗੂ ਟੀਮ ਮੁਕਾਬਲੇ 'ਚ ਸਾਬਕਾ ਜੇਤੂ ਥਾਈਲੈਂਡ ਤੋਂ ਹਾਰਨ ਦੇ ਬਾਵਜੂਦ ਏਸ਼ੀਆਈ ਖੇਡਾਂ 'ਚ ਸੇਪਕਟਕਰਾ 'ਚ ਆਪਣਾ ਪਹਿਲਾ ਤਮਗਾ ਜਿੱਤਿਆ। ਭਾਰਤ ਦੀ ਪੁਰਸ਼ ਰੇਗੂ ਟੀਮ ਥਾਈਲੈਂਡ ਨਾਲ 0-2 ਨਾਲ ਹਾਰ ਗਈ ਪਰ ਉਸ ਨੇ ਕਾਂਸੀ ਤਮਗਾ ਜਿੱਤਿਆ ਕਿਉਂਕਿ ਸੈਮੀਫਾਈਨਲ 'ਚ ਹਾਰਨ ਵਾਲੀ ਦੋਵੇਂ ਟੀਮਾਂ ਨੂੰ ਤਮਗਾ ਦਿੱਤਾ ਜਾਂਦਾ ਹੈ।

ਭਾਰਤ ਨੇ ਇਰਾਨ ਨੂੰ 21-16, 19-21, 21-17 ਨਾਲ ਹਾਰਨ ਦੇ ਨਾਲ ਏਸ਼ੀਆਈ ਖੇਡਾਂ 'ਚ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਭਾਰਤ ਗਰੁਪ-ਬੀ ਦੇ ਦੂਜੇ ਮੈਚ 'ਚ ਇੰਡੋਨੇਸ਼ੀਆ ਨਾਲ 0-3 ਨਾਲ ਹਾਰ ਗਿਆ ਪਰ ਫਿਰ ਵੀ ਆਖਰੀ ਚਾਰ 'ਚ ਜਗ੍ਹਾ ਬਣਾਉਣ 'ਚ ਸਫਲ ਰਿਹਾ। ਆਖਰੀ ਚਾਰ 'ਚ ਪਹੁੰਚਣ ਦੇ ਨਾਲ ਹੀ ਉਸ ਦਾ ਘੱਟੋਂ-ਘੱਟ ਕਾਂਸੀ ਤਮਗਾ ਪੱਕਾ ਹੋ ਗਿਆ ਹੈ।


Related News