ਏਸ਼ੀਆਈ ਖੇਡਾਂ ਦੀ ਹਾਕੀ ਪ੍ਰਤੀਯੋਗਿਤਾ ’ਚ ਭਾਰਤ ਤੇ ਪਾਕਿਸਤਾਨ ਦੀਆਂ ਪੁਰਸ਼ ਟੀਮਾਂ ਇਕ ਹੀ ਗਰੁੱਪ ’ਚ
Wednesday, Aug 09, 2023 - 12:59 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤ ਤੇ ਪਾਕਿਸਤਾਨ ਦੀਆਂ ਪੁਰਸ਼ ਹਾਕੀ ਟੀਮਾਂ ਨੂੰ ਚੀਨ ਦੇ ਹਾਂਗਝੋਓ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਇਕ ਹੀ ਗਰੁੱਪ ’ਚ ਰੱਖਿਆ ਗਿਆ ਹੈ, ਜਿੱਥੇ ਇਨ੍ਹਾਂ ਦੋਵਾਂ ਟੀਮਾਂ ਦਾ ਸਾਹਮਣਾ 30 ਸਤੰਬਰ ਨੂੰ ਹੋਵੇਗਾ। ਭਾਰਤ ਤੇ ਪਾਕਿਸਤਾਨ ਨੂੰ ਜਾਪਾਨ, ਬੰਗਲਾਦੇਸ਼, ਸਿੰਗਾਪੁਰ ਤੇ ਉਜਬੇਕਿਸਤਾਨ ਨਾਲ ਗਰੁੱਪ-ਏ ’ਚ ਰੱਖਿਆ ਗਿਆ ਹੈ। ਭਾਰਤ ਆਪਣਾ ਪਹਿਲਾ ਮੈਚ 24 ਸਤੰਬਰ ਨੂੰ ਉਜਬੇਕਿਸਤਾਨ ਨਾਲ ਖੇਡੇਗਾ।
ਭਾਰਤੀ ਮਹਿਲਾ ਹਾਕੀ ਟੀਮ ਨੂੰ ਵੀ ਗਰੁੱਪ-ਏ ’ਚ ਰੱਖਿਆ ਗਿਆ ਹੈ, ਜਿੱਥੇ ਉਸਦਾ ਸਾਹਮਣਾ ਹਾਂਗਕਾਂਗ, ਸਿੰਗਾਪੁਰ, ਦੱਖਣੀ ਕੋਰੀਆ ਤੇ ਮਲੇਸ਼ੀਆ ਨਾਲ ਹੋਵੇਗਾ। ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 27 ਸਤੰਬਰ ਨੂੰ ਸਿੰਗਾਪੁਰ ਵਿਰੁੱਧ ਕਰੇਗੀ।
ਪੁਰਸ਼ ਵਰਗ ਦੇ ਗਰੁੱਪ-ਬੀ ’ਚ ਦੱਖਣੀ ਕੋਰੀਆ, ਮਲੇਸ਼ੀਆ, ਚੀਨ, ਓਮਾਨ, ਥਾਈਲੈਂਡ ਤੇ ਇੰਡੋਨੇਸ਼ੀਆ ਜਦਕਿ ਮਹਿਲਾ ਵਰਗ ਦੇ ਗਰੁੱਪ-ਬੀ ’ਚ ਜਾਪਾਨ, ਚੀਨ, ਥਾਈਲੈਂਡ, ਕਜ਼ਾਕਿਸਤਾਨ ਤੇ ਇੰਡੋਨੇਸ਼ੀਆ ਸ਼ਾਮਲ ਹਨ।
ਭਾਰਤੀ ਪੁਰਸ਼ ਟੀਮ ਉਜਬੇਕਿਸਤਾਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ 26 ਸਤੰਬਰ ਨੂੰ ਸਿੰਗਾਪੁਰ ਤੇ 28 ਸਤੰਬਰ ਨੂੰ ਜਾਪਾਨ ਨਾਲ ਭਿੜੇਗੀ। ਪਾਕਿਸਤਾਨ ਨਾਲ ਉਸਦਾ ਮੁਕਾਬਲਾ 30 ਸਤੰਬਰ ਨੂੰ ਹੋਵੇਗਾ ਜਦਕਿ ਲੀਗ ਗੇੜ ’ਚ ਉਸਦਾ ਆਖਰੀ ਮੈਚ 2 ਅਕਤੂਬਰ ਨੂੰ ਬੰਗਲਾਦੇਸ਼ ਨਾਲ ਹੋਵੇਗਾ। ਪੁਰਸ਼ ਵਰਗ ਦਾ ਫਾਈਨਲ 6 ਅਕਤੂਬਰ ਨੂੰ ਜਦਕਿ ਮਹਿਲਾ ਵਰਗ ਦਾ ਫਾਈਨਲ ਇਸ ਦੇ ਇਕ ਦਿਨ ਬਾਅਦ ਖੇਡਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।