ਏਸ਼ੀਆਡ ਹਾਕੀ ਮਹਿਲਾ : ਭਾਰਤ ਨੇ ਇੰਡੋਨੇਸ਼ੀਆ ਨੂੰ 8-0 ਨਾਲ ਹਰਾਇਆ

08/19/2018 9:18:59 PM

ਜਕਾਰਤਾ— ਗੁਰਜੀਤ ਕੌਰ ਦੀ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ 18ਵੇਂ ਏਸ਼ੀਆਡ ਖੇਡਾਂ ਦੇ ਹਾਕੀ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੇਜ਼ਬਾਨ ਇੰਡੋਨੇਸ਼ੀਆ ਨੂੰ ਪੂਲ 'ਬੀ' 'ਚ 8-0 ਨਾਲ ਹਰਾ ਦਿੱਤਾ। ਭਾਰਤ ਨੇ 1982 ਦੇ ਦਿੱਲੀ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਤੇ 1998 ਦੇ ਬੈਂਕਾਕ ਏਸ਼ੀਆਈ ਖੇਡਾਂ 'ਚ ਚਾਂਦੀ ਤਮਗਾ ਜਿੱਤਿਆ ਸੀ। ਸੋਨ ਤਮਗਾ ਤੇ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰਨ ਦੇ ਇਰਾਦੇ ਨਾਲ ਉਤਰੀ ਭਾਰਤੀ ਟੀਮ ਨੇ ਹਾਫ ਸਮੇਂ ਤਕ 6-0 ਨਾਲ ਬੜ੍ਹਤ ਬਣਾ ਲਈ ਸੀ। ਭਾਰਤੀ ਟੀਮ ਨੇ ਦੂਜੇ ਹਾਫ ਸਮੇਂ 'ਚ 2 ਗੋਲ ਕੀਤੇ ਤੇ ਆਸਾਨ ਜਿੱਤ ਹਾਸਲ ਕੀਤੀ। ਵਦੰਨਾ ਕਟਾਰੀਆ ਨੇ 13ਵੇਂ ਮਿੰਟ 'ਚ ਸਕੋਰ 2-0 ਕਰ ਦਿੱਤਾ। ਗੁਰਜੀਤ ਕੌਰ ਨੇ ਪੇਨਲਟੀ ਕਾਰਨਰ 'ਤੇ ਭਾਰਤ ਦਾ ਤੀਜਾ ਤੇ ਚੌਥਾ ਗੋਲ ਕੀਤਾ। ਲਾਲਰੇਮਸਿਆਮੀ ਨੇ 5ਵਾਂ ਤੇ ਵੰਦਨਾ ਨੇ ਭਾਰਤ ਦਾ 6ਵਾਂ ਗੋਲ ਕੀਤਾ। ਨਵਨੀਤ ਕੌਰ ਨੇ 7ਵਾਂ ਤੇ ਗੁਰਜੀਤ ਨੇ 8ਵਾਂ ਗੋਲ ਕੀਤਾ।


Related News