Asia Cup, SL vs AFG : ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ

Saturday, Aug 27, 2022 - 10:28 PM (IST)

Asia Cup, SL vs AFG  : ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ- ਫਜ਼ਲਹੱਕ ਫਾਰੂਕੀ (11 ਦੌੜਾਂ ’ਤੇ 3 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਦਬਦਬੇ ਵਾਲੇ ਪ੍ਰਦਰਸ਼ਨ ਤੋਂ ਬਾਅਦ ਰਹਿਮਾਨਉੱਲ੍ਹਾ ਗੁਰਬਾਜ਼ ਤੇ ਹਜ਼ਰਤਉੱਲ੍ਹਾ ਜਜ਼ਈ ਦੀ ਧਮਾਕੇਦਾਰ ਬੱਲੇਬਾਜ਼ੀ ਨਾਲ ਅਫਗਾਨਿਸਤਾਨ ਨੇ ਏਸ਼ੀਆ ਕੱਪ ਟੂਰਨਾਮੈਂਟ ਦੇ ਮੁੱਖ ਗੇੜ ਦੇ ਉਦਘਾਟਨੀ ਟੀ-20 ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਅਫਗਾਨਿਸਤਾਨ ਨੇ ਸ਼੍ਰੀਲੰਕਾ ਦੀ ਪਾਰੀ ਨੂੰ 19.4 ਓਵਰਾਂ ਵਿਚ 105 ਦੌੜਾਂ ’ਤੇ ਸਮੇਟਣ ਤੋਂ ਬਾਅਦ ਸਿਰਫ 10.1 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। ਅਫਗਾਨਿਸਤਾਨ ਨੇ 59 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ, ਜਿਹੜੀ ਬਚੀਆਂ ਹੋਈਆਂ ਗੇਂਦਾਂ ਦੇ ਹਿਸਾਬ ਨਾਲ ਉਸਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ।

 ਇਹ ਵੀ ਪੜ੍ਹੋ :SUV ਸੈਗਮੈਂਟ ’ਚ ਮਜ਼ਬੂਤੀ ਬਣਾਏ ਰੱਖਣ ਲਈ ਨਵੇਂ ਵੇਰੀਐਂਟ ਲੈ ਕੇ ਆਵਾਂਗੇ : ਟਾਟਾ ਮੋਟਰਜ਼

ਵਿਕਟਕੀਪਰ ਗੁਰਬਾਜ਼ ਨੇ 3 ਚੌਕੇ ਤੇ 4 ਛੱਕੇ ਲਾਉਂਦੇ ਹੋਏ 18 ਗੇਂਦਾਂ ਦੀ ਪਾਰੀ ਵਿਚ 40 ਦੌੜਾਂ ਬਣਾਈਆਂ। ਉਸ ਨੂੰ ਵਾਨਿੰਦੂ ਹਸਰੰਗਾ (19 ਦੌੜਾਂ ’ਤੇ 1 ਵਿਕਟ) ਨੇ ਬੋਲਡ ਕੀਤੀ। ਗੁਰਬਾਜ਼ ਨੇ ਜਜ਼ਈ ਦੇ ਨਾਲ ਪਹਿਲੀ ਵਿਕਟ ਲਈ 6.1 ਓਵਰਾਂ ਵਿਚ 83 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਜਜ਼ਈ ਨੇ 28 ਗੇਂਦਾਂ ਦੀ ਅਜੇਤੂ ਪਾਰੀ ਵਿਚ 37 ਦੌੜਾਂ ਬਣਾਈਆਂ। ਉਸ ਨੇ 5 ਚੌਕੇ ਤੇ 1 ਛੱਕਾ ਲਾਇਆ। ਸ਼੍ਰੀਲੰਕਾ ਲਈ ਭਾਨੁਕਾ ਰਾਜਪਕਸ਼ੇ ਨੇ 38 ਤੇ ਚਮਿਕਾ ਕਰੁਣਾਰਤਨੇ ਨੇ 31 ਦੌੜਾਂ ਦਾ ਯੋਗਦਾਨ ਦਿੱਤਾ।

ਇਹ ਵੀ ਪੜ੍ਹੋ : ਟਰੰਪ ਦੀ ਫਲੋਰੀਡਾ ਰਿਹਾਇਸ਼ ਤੋਂ ਬਰਾਮਦ 15 ਬਕਸਿਆਂ 'ਚੋਂ 14 'ਚ ਸਨ ਗੁਪਤ ਦਸਤਾਵੇਜ਼ : FBI

ਦੋਵੇਂ ਟੀਮਾਂ ਦੀਆ ਪਲੇਇੰਗ ਇਲੈਵਨ

ਸ਼੍ਰੀਲੰਕਾ : ਦਾਨੁਸ਼ਕਾ ਗੁਣਾਤਿਲਕਾ,ਪਥੁਮ ਨਿਸਾੰਕਾ, ਕੁਸਲ ਮੇਂਡਿਸ (ਵਿਕਟਕੀਪਰ), ਚਰਿਥ ਅਸਲੰਕਾ,ਭਾਨੁਕਾ ਰਾਜਪਕਸ਼ੇ,ਦਾਸੁਨ ਸ਼ਨਾਕਾ (ਕਪਤਾਨ), ਵਨਿੰਦੂ ਹਸਰੰਗਾ,ਚਮਿਕਾ ਕਰੁਣਾਰਤਨੇ,ਮਹੇਸ਼ ਥੀਕਸ਼ਾਨਾ, ਦਿਲਸ਼ਾਨ ਮਦੁਸ਼ੰਕਾ,ਮਥੀਸ਼ਾ ਪਾਥੀਰਾਨਾ

ਅਫਗਾਨਿਸਤਾਨ : ਹਜ਼ਰਤੁੱਲਾ ਜ਼ਜ਼ਈ,ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ),ਇਬਰਾਹਿਮ ਜ਼ਾਦਰਾਨ,ਕਰੀਮ ਜਨਤ,ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ (ਕਪਤਾਨ),ਰਾਸ਼ਿਦ ਖਾਨ,ਅਜ਼ਮਤੁੱਲਾ ਉਮਰਜ਼ਈ,ਨਵੀਨ-ਉਲ-ਹੱਕ,ਮੁਜੀਬ ਉਰ ਰਹਿਮਾਨ,ਫਜ਼ਲਹਕ ਫਾਰੂਕੀ

 ਇਹ ਵੀ ਪੜ੍ਹੋ : IAEA ਦੇ ਅਧਿਕਾਰੀ ਜਲਦ ਕਰ ਸਕਦੇ ਹਨ ਜਪੋਰੀਜ਼ੀਆ ਪ੍ਰਮਾਣੂ ਊਰਜਾ ਪਲਾਂਟ ਦਾ ਦੌਰਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News