ਸੁਪਰ-4 ਦੇ ਗੇੜ 'ਚ ਅੱਜ ਮੁਕਾਬਲਾ ਸ਼੍ਰੀਲੰਕਾ ਨਾਲ, 'ਕਰੋ ਜਾਂ ਮਰੋ' ਦੇ ਮੈਚ 'ਚ ਉਤਰੇਗੀ ਟੀਮ ਇੰਡੀਆ

Tuesday, Sep 06, 2022 - 11:54 AM (IST)

ਸੁਪਰ-4 ਦੇ ਗੇੜ 'ਚ ਅੱਜ ਮੁਕਾਬਲਾ ਸ਼੍ਰੀਲੰਕਾ ਨਾਲ, 'ਕਰੋ ਜਾਂ ਮਰੋ' ਦੇ ਮੈਚ 'ਚ ਉਤਰੇਗੀ ਟੀਮ ਇੰਡੀਆ

ਦੁਬਈ (ਏਜੰਸੀ)- ਭਾਰਤੀ ਟੀਮ ਜਦੋਂ ਮੰਗਲਵਾਰ ਨੂੰ ਏਸ਼ੀਆ ਕੱਪ ਦੇ 'ਕਰੋ ਜਾਂ ਮਰੋ' ਦੇ 'ਸੁਪਰ ਫੋਰ' ਮੁਕਾਬਲੇ ਵਿਚ ਸ਼੍ਰੀਲਕਾ ਦੇ ਸਾਹਮਣੇ ਹੋਵੇਗੀ ਤਾਂ ਉਸ ਨੂੰ ਆਪਣੇ ਗੇਂਦਬਾਜ਼ਾਂ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਲੋੜ ਪਵੇਗੀ, ਜਦੋਂਕਿ ਉਸ ਨੂੰ ਜ਼ਿਆਦਾ ਪ੍ਰਯੋਗ ਤੋਂ ਵੀ ਬਚਣਾ ਪਵੇਗਾ। ਜ਼ਖ਼ਮੀ ਰਵਿੰਦਰ ਜਡੇਜਾ, ਹਰਸ਼ਲ ਪਟੇਲ ਅਤੇ ਜਸਪ੍ਰੀਤ ਬੁਮਰਾਹ ਦੀ ਗੈਰ-ਮੌਜੂਦਗੀ ਵਿਚ ਭਾਰਤ ਕੋਲ ਗੇਂਦਬਾਜ਼ੀ ਵਿਭਾਗ ਵਿਚ ਖਿਡਾਉਣ ਲਈ ਜ਼ਿਆਦਾ ਬਦਲ ਨਹੀਂ ਹਨ। ਭਾਰਤ ਐਤਵਾਰ ਨੂੰ ਪਾਕਿਸਤਾਨ ਖ਼ਿਲਾਫ਼ 5 ਗੇਂਦਬਾਜ਼ੀ ਬਦਲ ਨਾਲ ਖੇਡਿਆ ਸੀ ਅਤੇ ਇਹ ਫ਼ੈਸਲਾ ਟੀਮ ਦੇ ਪੱਖ ਵਿਚ ਨਹੀਂ ਰਿਹਾ, ਕਿਉਂਕਿ ਭੁਵਨੇਸ਼ਵਰ ਕੁਮਾਰ ਦਾ ਦਿਨ ਚੰਗੀ ਨਹੀਂ ਰਿਹਾ। ਪਾਕਿਸਤਾਨ ਖ਼ਿਲਾਫ਼ ਸ਼ੁਰੂਆਤੀ ਮੈਚ ਵਿਚ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਹਾਰਦਿਕ ਪੰਡਯਾ ਮਹਿੰਗਾ ਸਾਬਿਤ ਹੋਇਆ ਅਤੇ ਅਜਿਹਾ ਹੀ ਯੁਜਵੇਂਦਰ ਚਾਹਲ ਨਾਲ ਵੀ ਹੋਇਆ, ਜਿਹੜਾ ਟੂਰਨਾਮੈਂਟ ਵਿਚ ਆਪਣੀ ਸਰਵਸ੍ਰੇਸ਼ਠ ਫਾਰਮ ਵਿਚ ਨਹੀਂ ਦਿਸ ਰਿਹਾ ਹੈ। 5 ਗੇਂਦਬਾਜ਼ਾਂ ਦੀ ‘ਥਿਊਰੀ’ ਵਿੱਚ ਹਾਰਦਿਕ ਦੇ ਚਾਰ ਓਵਰ ਬਹੁਤ ਅਹਿਮ ਬਣਦੇ ਹਨ। ਟੀਮ ਨੂੰ ਸੰਤੁਲਨ ਪ੍ਰਦਾਨ ਕਰਨ ਲਈ ਅਕਸ਼ਰ ਪਟੇਲ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਨੂੰ ਜਡੇਜਾ ਦੀ ਥਾਂ 'ਤੇ ਬੁਲਾਇਆ ਗਿਆ ਹੈ। ਆਵੇਸ਼ ਖਾਨ ਪਾਕਿਸਤਾਨ ਦੇ ਖਿਲਾਫ ਮੈਚ ਤੋਂ ਪਹਿਲਾਂ ਠੀਕ ਨਹੀਂ ਸੀ, ਉਹ ਤੀਜੇ ਮਾਹਿਰ ਤੇਜ਼ ਗੇਂਦਬਾਜ਼ ਦੇ ਰੂਪ 'ਚ ਟੀਮ 'ਚ ਵਾਪਸੀ ਕਰ ਸਕਦਾ ਹੈ। ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਜ਼ੋਰ ਦਿੱਤਾ ਸੀ ਕਿ ਭਾਰਤ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਸਰਵੋਤਮ ਪਲੇਇੰਗ ਇਲੈਵਨ ਨਾਲ ਖੇਡਣ ਦੀ ਕੋਸ਼ਿਸ਼ ਕਰੇਗਾ ਪਰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਦਾ ਇਸਤੇਮਾਲ ਕਰਨਾ ਜਾਰੀ ਹੈ।

ਇਹ ਵੀ ਪੜ੍ਹੋ: ਆਲੋਚਨਾ ਕਰਨ ਵਾਲਿਆਂ ਨੂੰ ਹਰਭਜਨ ਸਿੰਘ ਦਾ ਤਿੱਖਾ ਜਵਾਬ, ਅਰਸ਼ਦੀਪ ਨੂੰ ਦੱਸਿਆ 'ਖ਼ਰਾ ਸੋਨਾ'

ਟੀਮ ਵਿਚ 'ਰਿਸ਼ਭ ਪੰਤ ਬਨਾਮ ਦਿਨੇਸ਼ ਕਾਰਤਿਕ' ਬਹਿਸ ਜਾਰੀ ਹੈ, ਜਿਸ ਨਾਲ ਟੀਮ ਪ੍ਰਬੰਧਨ ਨੇ ਤਾਮਿਲਨਾਡੂ ਦੇ ਵਿਕਟਕੀਪਰ-ਬੱਲੇਬਾਜ਼ ਦੀ ਥਾਂ 'ਤੇ ਦੀਪਕ ਹੁੱਡਾ ਨੂੰ ਖਿਡਾਇਆ। ਉਥੇ ਹੀ ਕਾਰਤਿਕ ਨੂੰ ਹਾਲਾਂਕਿ ਪਹਿਲੇ ਦੋ ਮੈਚਾਂ 'ਚ ਬਹੁਤ ਮੁਸ਼ਕਲ ਨਾਲ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਇਸ ਸਮੇਂ ਗੇਂਦਬਾਜ਼ੀ ਸੰਸਾਧਨ ਭਾਵੇਂ ਹੀ ਘੱਟ ਹੋਣ ਪਰ ਭਾਰਤ ਨੂੰ ਆਪਣੇ ਮੱਧਕ੍ਰਮ ਦੇ ਬਾਰੇ ਵਿਚ ਫੈਸਲਾ ਕਰਨ ਦੀ ਲੋੜ ਹੈ। ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਹਾਂ-ਪੱਖੀ ਚੀਜ਼ ਇਹ ਰਹੀ ਕਿ ਸਿਖਰਲੇ ਕ੍ਰਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੋਹਿਤ, ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਤਿੰਨਾਂ ਨੇ ਕਾਫੀ ਹਮਲਾਵਰਤਾ ਦਿਖਾਈ ਅਤੇ ਭਾਰਤ ਨੂੰ ਤੇਜ਼ ਸ਼ੁਰੂਆਤ ਕਰਵਾਈ। ਏਸ਼ੀਆ ਕੱਪ 'ਚ ਲਗਾਤਾਰ ਦੂਜੇ ਅਰਧ ਸੈਂਕੜੇ ਤੋਂ ਬਾਅਦ ਕੋਹਲੀ ਦੇ ਆਲੋਚਕ ਆਖਰਕਾਰ ਚੁੱਪ ਹੋ ਸਕਦੇ ਹਨ। ਉਹ ਭਾਵੇਂ ਹੀ ਆਪਣੀ ਬਿਹਤਰੀਨ ਫਾਰਮ 'ਚ ਨਾ ਹੋਵੇ ਪਰ ਐਤਵਾਰ ਨੂੰ ਉਸ ਨੇ ਸੰਕੇਤ ਦਿੱਤਾ ਕਿ ਉਹ ਇਸ ਵੱਲ ਵਧ ਰਿਹਾ ਹੈ। ਸ਼੍ਰੀਲੰਕਾ ਦੇ ਖ਼ਿਲਾਫ਼ ਮੈਚ 'ਚ ਕੋਹਲੀ ਅਤੇ ਦੋਵੇਂ ਸਲਾਮੀ ਬੱਲੇਬਾਜ਼ਾਂ ਤੋਂ ਪਹਿਲੀ ਗੇਂਦ ਤੋਂ ਹੀ ਤੇਜ਼ ਬੱਲੇਬਾਜ਼ੀ ਦੀ ਉਮੀਦ ਹੋਵੇਗੀ। ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਖ਼ਿਲਾਫ਼ 2 ਨਜ਼ਦੀਕੀ ਜਿੱਤਾਂ ਦਰਜ ਕਰਨ ਤੋਂ ਬਾਅਦ, ਸ਼੍ਰੀਲੰਕਾ ਨੇ ਸ਼ੁਰੂਆਤੀ ਮੈਚ ਵਿੱਚ ਕਰਾਰੀ ਹਾਰ ਦੇ ਬਾਵਜੂਦ ਆਪਣੀ ਮੁਹਿੰਮ ਪਟੜੀ 'ਤੇ ਪਰਤਾ ਲਈ ਹੈ। ਤੀਜੇ ਨੰਬਰ ਦੇ ਬੱਲੇਬਾਜ਼ ਚਰਿਤ ਅਸਾਲੰਕਾ ਨੂੰ ਛੱਡ ਕੇ ਸ਼੍ਰੀਲੰਕਾ ਦੇ ਜਿਨ੍ਹਾਂ ਬੱਲੇਬਾਜ਼ਾਂ ਨੇ ਪ੍ਰਭਾਵ ਪਾਇਆ ਹੈ, ਉਨ੍ਹਾਂ ਵਿੱਚ ਬੰਗਲਾਦੇਸ਼ ਦੇ ਖ਼ਿਲਾਫ਼ ਕਪਤਾਨ ਦਾਸੁਨ ਸ਼ਨਾਕਾ ਅਤੇ ਕੁਸਲ ਮੈਂਡਿਸ ਅਤੇ ਅਫਗਾਨਿਸਤਾਨ ਦੇ ਖਿਲਾਫ ਧਨੁਸ਼ਕਾ ਗੁਣਾਤਿਲਕ ਅਤੇ ਭਾਨੁਕਾ ਰਾਜਪਕਸ਼ੇ ਸ਼ਾਮਲ ਹਨ। ਕੋਚ ਕ੍ਰਿਸ ਸਿਲਵਰਵੁੱਡ ਦੀ ਟੀਮ ਹੁਣ ਸੁੱਖ ਦਾ ਸਾਹ ਲੈ ਸਕਦੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਜਿੱਤ ਹਾਸਲ ਕਰ ਸਕਦੀ ਹੈ। ਇਸ ਲਈ ਭਾਰਤ ਨੂੰ ਸ਼੍ਰੀਲੰਕਾ ਤੋਂ ਸਾਵਧਾਨ ਰਹਿਣਾ ਹੋਵੇਗਾ ਕਿਉਂਕਿ ਇਕ ਹੋਰ ਹਾਰ ਉਸ ਨੂੰ ਫਾਈਨਲ ਦੀ ਦੌੜ ਤੋਂ ਬਾਹਰ ਕਰ ਸਕਦੀ ਹੈ।

ਇਹ ਵੀ ਪੜ੍ਹੋ: UK ’ਚ ਵੀ ਮਸ਼ਹੂਰ ਹੋਇਆ ਭਾਰਤੀ ਪਕਵਾਨ, ਬੱਚੇ ਦਾ ਨਾਂ ਰੱਖਿਆ ‘ਪਕੌੜਾ’

ਟੀਮਾਂ ਇਸ ਪ੍ਰਕਾਰ ਹਨ:

ਭਾਰਤ:
ਰੋਹਿਤ ਸ਼ਰਮਾ (ਕਪਤਾਨ), ਕੇ.ਐੱਲ. ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਦੀਪਕ ਹੁੱਡਾ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਰਵੀ ਬਿਸ਼ਨੋਈ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ, ਦਿਨੇਸ਼ ਕਾਰਤਿਕ, ਅਵੇਸ਼ ਖਾਨ, ਅਕਸ਼ਰ ਪਟੇਲ ਅਤੇ ਰਵੀਚੰਦਰਨ ਅਸ਼ਵਿਨ।

ਸ਼੍ਰੀਲੰਕਾ:
ਦਾਸੁਨ ਸ਼ਨਾਕਾ (ਕਪਤਾਨ), ਧਨੁਸ਼ਕਾ ਗੁਣਾਤਿਲਕਾ, ਪਥੁਮ ਨਿਸਾਂਕਾ, ਕੁਸਲ ਮੈਂਡਿਸ, ਚਰਿਤ ਅਸਲੰਕਾ, ਭਾਨੁਕਾ ਰਾਜਪਕਸ਼ੇ, ਆਸ਼ੇਨ ਬੰਦਾਰਾ, ਧਨੰਜੈ ਡੀ ਸਿਲਵਾ, ਵਨਿੰਦੂ ਹਸਾਰੰਗਾ, ਮਹੇਸ਼ ਤੀਕਸ਼ਾ, ਜਿਓਫਰੀ ਵਾਂਡਰਸੇ, ਪ੍ਰਵੀਨ ਕਰਾਵਿਕਰਮਾ, ਚਮਿਕਾ ਕਰੁਣਾਰਤਨੇ, ਦਿਲਸ਼ਾਨ ਪਥੀਰਾਨਾ, ਨੁਵਾਨਿੰਦੂ ਫਰਨਾਂਡੋ ਅਤੇ ਦਿਨੇਸ਼ ਚਾਂਦੀਮਲ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News