ਟੀਮ ਇੰਡੀਆ ਨੇ ਬੰਗਲਾਦੇਸ਼ ਖਿਲਾਫ ਮੈਚ ਤੋਂ ਪਹਿਲਾਂ ਨਹੀਂ ਕੀਤਾ ਅਭਿਆਸ

Friday, Sep 21, 2018 - 01:50 PM (IST)

ਟੀਮ ਇੰਡੀਆ ਨੇ ਬੰਗਲਾਦੇਸ਼ ਖਿਲਾਫ ਮੈਚ ਤੋਂ ਪਹਿਲਾਂ ਨਹੀਂ ਕੀਤਾ ਅਭਿਆਸ

ਨਵੀਂ ਦਿੱਲੀ— ਟੀਮ ਇੰਡੀਆ ਦਾ ਅੱਜ ਸੁਪਰ 4 ਦਾ ਪਹਿਲਾਂ ਮੁਕਾਬਲਾ ਬੰਗਲਾਦੇਸ਼ ਖਿਲਾਫ ਹੈ ਪਰ ਉਹ ਮੈਚ ਦੇ ਇਕ ਦਿਨ ਪਹਿਲਾਂ ਅਭਿਆਸ ਕਰਨ ਲਈ ਨਹੀਂ ਉਤਰੀ। ਟੀਮ ਇੰਡੀਆ ਨੇ ਇਸ ਦੌਰਾਨ ਇਸ ਲਈ ਨਹੀਂ ਕੀਤਾ ਕਿਉਂਕਿ ਉਹ ਲਗਾਤਾਰ ਦੋ ਮੈਚ ਖੇਡਣ ਤੋਂ ਬਾਅਦ ਥੱਕੇ ਹੋਏ ਸਨ। ਇਸ ਗੱਲ ਦਾ ਜਾਇਜਾ ਸਾਡੇ ਸਪੋਰਟਸ ਐਡੀਟਰ ਵਿਮਲ ਕੁਮਾਰ ਨੇ ਗ੍ਰਾਊਂਡ ਜ਼ੀਰੋ ਦੁਬਈ ਤੋਂ ਕੀਤਾ। ਇਸਦੇ ਇਲਾਵਾ ਟੀਮ ਇੰਡੀਆ ਨੂੰ ਤਿੰਨ ਝਟਕੇ ਵੀ ਲੱਗੇ ਹਨ। ਜ਼ਖਮੀ ਹੋਣ ਦੀ ਵਜ੍ਹਾ ਨਾਲ ਹਾਰਦਿਕ ਪੰਡਯਾ, ਅਖਸ਼ਰ ਅਤੇ ਸ਼ਰਦੂਲ ਬਾਹਰ ਹੋ ਗਏ ਹਨ। ਏਸ਼ੀਆ ਕੱਪ ਲਈ ਹੁਣ ਦੀਪਕ ਚਾਹਰ, ਰਵਿੰਦਰ ਜਡੇਜਾ ਅਤੇ ਸਿਧਾਰਥ ਕੌਲ ਨੂੰ ਸ਼ਾਮਿਲ ਕੀਤਾ ਗਿਆ ਹੈ।


Related News