ਏਸ਼ੀਆ ਕੱਪ ''ਚ ਨਾ ਖੇਡਣ ਤੇ ਵਿਰਾਟ ਕੋਹਲੀ ਨੂੰ ਹੋਣਗੇ ਇਹ ਨੁਕਸਾਨ

Thursday, Sep 13, 2018 - 01:15 PM (IST)

ਨਵੀਂ ਦਿੱਲੀ— ਏਸ਼ੀਆ ਕੱਪ 15 ਸਤੰਬਰ ਯ.ਏ.ਈ 'ਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੂਰਨਾਮੈਟ ਦਾ ਪਹਿਲਾ ਮੈਚ ਬੰਗਲਾਦੇਸ਼ ਅਤੇ ਸ਼ੀਲੰਕਾ  ਵਿਚਕਾਰ ਖੇਡਿਆ ਜਾਵੇਗਾ। ਟੀਮ ਇੰਡੀਆ ਆਪਣਾ ਪਹਿਲਾ ਮੈਚ 18 ਸਤੰਬਰ ਨੂੰ ਹਾਂਗਕਾਂਗ ਖਿਲਾਫ ਖੇਡੇਗੀ। ਇਸ ਟੂਰਨਾਮੈਟ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨਹੀਂ ਖੇਡਣਗੇ ਅਤੇ ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਟੀਮ ਦੀ ਕਪਤਾਨੀ ਕਰਨਗੇ। ਵਿਰਾਟ ਕੋਹਲੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ ਅਤੇ ਅਰਾਮ ਲਈ ਉਹ ਇਸ ਟੂਰਨਾਮੈਟ 'ਚ ਨਹੀਂ ਖੇਡ ਰਹੇ ਹਨ। ਵੈਸੇ ਇਸ ਟੂਰਨਾਮੈਂਟ 'ਚ ਨਾ ਖੇਡਣ ਨਾਲ ਵਿਰਾਟ ਕੋਹਲੀ ਨੂੰ 3 ਵੱਡੇ ਨੁਕਸਾਨ ਝੱਲਣੇ ਪੈਣਗੇ।
ਨਹੀਂ ਤੌੜ ਪਾਉਂਣਗੇ ਸੈਂਕੜਾਂ ਦਾ ਰਿਕਾਰਡ ਏਸ਼ੀਆ ਕੱਪ 'ਚ ਸਭ ਤੋਂ ਜ਼ਿਆਦਾ ਸੈਂਕੜੇ ਦਾ ਰਿਕਾਰਡ ਸ਼੍ਰੀਲੰਕਾ ਦੇ ਸਨਥ ਜੈ ਸੂਰੀਆ ਦੇ ਨਾਂ ਹੈ। ਜੈਸੂਰੀਆ ਦੇ ਨਾਂ ਕੁਲ 6 ਸੈਂਕੜੇ ਹਨ। ਕੋਹਲੀ ਇਸ ਮਾਮਲੇ 'ਚ 3 ਸੈਕੜਿਆਂ ਨਾਲ 3 ਜੇ ਨੰਬਰ ਤੇ ਹਨ। ਕੋਹਲੀ ਅੱਜ ਕੱਲ ਸ਼ਾਨਦਾਰ ਫਾਰਮ 'ਚ ਹਨ ਅਤੇ 2018 'ਚ 9 ਮੈਚਾਂ 'ਚ 3 ਸੈਂਕੜੇ ਅਤੇ 3 ਅੱਧਸੈਂਕੜੇ ਲਗਾਏ ਅਜਿਹੇ 'ਚ ਉਹ ਏਸ਼ੀਆ ਕੱਪ ਖੇਡੇ ਤਾਂ ਉਹ ਜੈ ਸੂਰੀਆ ਦੇ ਸੈਂਕੜੇ ਦਾ ਰਿਕਾਰਡ ਤੌੜ ਸਕਦੇ ਹਨ। ਉਹ ਖੇਡ ਨਹੀਂ ਰਹੇ ਹਨ ਇਸ ਲਈ ਇਹ ਰਿਕਾਰਡ ਨਹੀਂ ਤੌੜ ਸਕਣਗੇ। 

ਨਹੀਂ ਤੌੜ ਪਾਉਂਣਗੇ ਦੌੜਾਂ ਦਾ ਰਿਕਾਰਡ 

ਏਸ਼ੀਅਨ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਸਨਥ ਜੈ ਸੁਰੀਆ ਦੇ ਨਾਂ ਹੈ। ਜੈਸੂਰੀਆ ਨੇ 25 ਮੈਚਾਂ 'ਚ 24 ਪਾਰੀਆਂ 'ਚ 53.04 ਦੀ ਔਸਤ ਨਾਲ 1,220 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਇਸ ਮਾਮਲੇ 'ਚ 613 ਦੌੜਾਂ ਨਾਲ 8 ਵੇਂ ਨੰਬਰ 'ਤੇ ਹਨ। ਮੌਜਦਾ ਸਮੇਂ 'ਚ ਖੇਡ ਰਹੇ ਕ੍ਰਿਕਟ 'ਚ ਇਸ ਮਾਮਲੇ 'ਚ ਕੋਹਲੀ ਸਭ ਤੋਂ ਅੱਗੇ ਹਨ ਕੋਹਲੀ ਨੇ ਸਾਲ 2018 'ਚ 97 ਦੀ ਔਸਤ ਨਾਲ ਹੁਣ ਤੱਕ ਦੌੜਾਂ ਬਣਾਈਆਂ ਹਨ। ਉਸ ਫਾਰਮ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਸਕਦੀ ਹੈ ਕੋਹਲੀ ਜੈ ਸੂਰੀਆ ਦੇ ਇਸ ਰਿਕਾਰਡ ਨੂੰ ਜ਼ਰੂਰ ਤੌੜ ਦਿੰਦੇ ਪਰ ਉਨ੍ਹਾਂ ਦੇ ਨਾ ਖੇਡਣ ਦੀ ਵਜਾ ਨਾਲ ਇਹ ਰਿਕਾਰਡ ਟੁੱਟਣ ਤੋਂ ਬਚ ਗਿਆ।


ਨਹੀਂ ਤੌੜ ਪਾਉਂਣਗੇ ਚੌਕੇ ਦਾ ਰਿਕਾਰਡ

ਏਸ਼ੀਅਨ ਕੱਪ 'ਚ ਸਭ ਤੋਂ ਜ਼ਿਆਦਾ ਚੌਕਿਆਂ ਦਾ ਰਿਕਾਰਡ ਸਨਥ ਜੈਸੂਰੀਆ ਦੇ ਨਾਂ ਹੀ ਹੈ। ਸਚਿਨ ਤੇਂਦਲਕਰ ਦੇ ਨਾਂ 108 ਚੌਕੇ ਹਨ ਅਤੇ ਉਹ ਤੀਜੇ ਸਥਾਨ ਤੇ ਹਨ ਹਾਲਾਂਕਿ ,ਵਿਰਾਟ ਕੋਹਲੀ ਹੁਣ 2018 ਏਸ਼ੀਆ ਕੱਪ ਖੇਡਦੇ ਤਾਂ ਉਨ੍ਹਾਂ ਕੋਲ ਕੋਲ ਇਸ ਰਿਕਾਰਡ ਨੂੰ ਤੌੜਣ ਦਾ ਮੌਕਾ ਹੋਣਾ ਸੀ। ਮੌਜੂਦਾ ਸਾਲ 'ਚ ਹੁਣ ਤੱਕ  71 ਚੌਕੇ ਲਗਾ ਚੁੱਕੇ ਕੋਹਲੀ ਦੇ ਨਾਂ ਏਸ਼ੀਆ ਕੱਪ 'ਚ 60 ਚੌਕੇ ਹਨ ਜੇ ਵੱਡੀਆਂ ਪਾਰੀਆਂ ਖੇਡਣ 'ਚ ਕਾਮਯਾਬ ਹੁੰਦੇ ਤਾਂ ਜ਼ਰੂਰ ਇਸ ਰਿਕਾਰਡ ਨੂੰ ਤੌੜ ਸਕਦੇ ਹਨ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਕੋਹਲੀ ਨੇ ਸਾਲ 2018 'ਚ ਵਨ ਡੇ 'ਚ 97 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਬੰਗਲਾ ਦੇਸ਼, ਹਾਂਗਕਾਂਗ ਅਤੇ ਅਫਗਾਨਿਸਤਾਨ ਵਰਗੀਆਂ ਟੀਮਾਂ ਦੇ ਖਿਲਾਫ ਦੌੜਾਂ ਬਣਾਉਣ 'ਚ ਉਨ੍ਹਾਂ ਨੂੰ ਜ਼ਿਆਦਾ ਮੁਸ਼ਕਲ ਨਹੀਂ ਆਉਣ ਵਾਲੀ ਹੈ। 
ਹਾਲਾਂਕਿ ਕੋਹਲੀ ਨੇ ਹਾਲ ਹੀ 'ਚ ਕਿਹਾ ਸੀ ਕਿ ਉਹ ਰਿਕਾਰਡ ਜਾਂ ਲੋਕਾਂ ਲਈ ਨਹੀ ਆਪਣੀ ਟੀਮ ਲਈ ਖੇਡਦੇ ਹਨ। ਅਜਿਹੇ 'ਚ ਕੋਹਲੀ ਦਾ ਅਰਾਮ ਕਰਨਾ ਜ਼ਰੂਰੀ ਦਿਖਾਈ ਦਿੰਦਾ ਹੈ ਕਿਉਕਿ ਉਸ ਦਾ ਟੀਚਾ ਆਸਟ੍ਰੇਲੀਆ ਨੂੰ ਉਨ੍ਹਾਂ ਦੇ ਘਰ 'ਚ ਹੀ ਹਰਾਉਣਾ ਹੈ।


Related News