Asia cup 2022 : ਵਿਰਾਟ ਦਾ ਸ਼ਾਨਦਾਰ ਸੈਂਕੜਾ, ਭਾਰਤ ਨੇ ਅਫਗਾਨਿਸਤਾਨ ਨੂੰ ਦਿੱਤਾ 213 ਦੌੜਾਂ ਦਾ ਟੀਚਾ

Thursday, Sep 08, 2022 - 11:02 PM (IST)

ਸਪੋਰਟਸ ਡੈਸਕ- ਏਸ਼ੀਆ ਕੱਪ 2022 ਟੂਰਨਾਮੈਂਟ 'ਚ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਆਖਰੀ ਸੁਪਰ-4 ਮੈਚ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ 'ਚ ਵਿਰਾਟ ਕੋਹਲੀ ਦੇ 12 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 122 ਦੌੜਾਂ ਦੀ ਬਦੌਲਤ 2 ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਅਫਗਾਨਿਸਤਾਨ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਕਪਤਾਨ ਕੇ. ਐੱਲ. ਰਾਹੁਲ ਤੇ ਵਿਰਾਟ ਕੋਹਲੀ ਦੀ ਮਦਦ ਨਾਲ ਤੇਜ਼ ਸ਼ੁਰੂਆਤ ਕੀਤੀ। ਦੋਵੇਂ 10 ਓਵਰਾਂ 'ਚ ਸਕੋਰ 87 ਦੌੜਾਂ ਤਕ ਲੈ ਗਏ। ਪਰ ਇਸ ਤੋਂ ਬਾਅਦ ਐੱਲ. ਰਾਹੁਲ 62 ਦੌੜਾਂ ਦੇ ਨਿੱਜੀ ਸਕੋਰ 'ਤੇ ਫਰੀਦ ਅਹਿਮਦ ਵਲੋਂ ਆਊਟ ਹੋ ਗਏ। ਇਸ ਤੋਂ ਬਾਅਦ ਸੂਰਯਕੁਮਾਰ ਯਾਦਵ ਕੋਈ ਵੱਡੀ ਪਾਰੀ ਨਾ ਖੇਡ ਸਕੇ ਤੇ 6 ਦੌੜਾਂ ਬਣਾ ਫਰੀਦ ਅਹਿਮਦ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਅਫਗਾਨਿਸਤਾਨ ਵਲੋਂ ਫਰੀਦ ਅਹਿਮਦ ਨੇ 2 ਵਿਕਟਾਂ ਲਈਆਂ।

ਮੈਚ ਤੋਂ ਪਹਿਲਾਂ ਦੁਬਈ ਦੇ ਕ੍ਰਿਕਟ ਸਟੇਡੀਅਮ ਦੇ ਬਾਹਰ ਅੱਗ ਲੱਗ ਗਈ ਸੀ। ਧੂੰਆ ਉਠਦਾ ਵੇਖ ਸਟੇਡੀਅਮ 'ਚ ਬੈਠੇ ਪ੍ਰਸ਼ੰਸਕ ਵੀ ਘਬਰਾਏ ਹੋਏ ਨਜ਼ਰ ਆਏ। ਰਾਹਤ ਦੀ ਗੱਲ ਇਹ ਰਹੀ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ। ਭਾਰਤ ਅਤੇ ਅਫਗਾਨਿਸਤਾਨ ਦੀਆਂ ਦੋਵੇਂ ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀਆਂ ਹਨ ਅਤੇ ਅਜਿਹੇ 'ਚ ਇਹ ਮੈਚ ਦੋਵਾਂ ਦੀ ਸਾਖ ਨੂੰ ਬਚਾਉਣ ਲਈ ਹੋਵੇਗਾ।

ਇਹ ਵੀ ਪੜ੍ਹੋ : ਕ੍ਰਿਕਟ ਮੈਚ ਮਗਰੋਂ ਆਪਸ 'ਚ ਭਿੜੇ ਪਾਕਿ-ਅਫਗਾਨ ਟੀਮਾਂ ਦੇ ਪ੍ਰਸ਼ੰਸਕ, ਜੰਮ ਕੇ ਚੱਲੀਆਂ ਕੁਰਸੀਆਂ (ਵੀਡੀਓ)

ਪਿਚ ਰਿਪੋਰਟ

ਸਪਿਨਰਾਂ ਨੂੰ ਜ਼ਿਆਦਾ ਟਰਨ ਨਹੀਂ ਮਿਲੇਗਾ, ਪਰ ਸਖ਼ਤ ਸਤ੍ਹਾ 'ਤੇ ਉਨ੍ਹਾਂ ਦੇ ਖਿਲਾਫ ਸਕੋਰ ਕਰਨਾ ਮੁਸ਼ਕਲ ਹੈ। ਟੂਰਨਾਮੈਂਟ ਦੇ ਮੈਚਾਂ ਨੇ ਹੀ ਸਾਬਤ ਕਰ ਦਿੱਤਾ ਹੈ ਕਿ ਪਿੱਛਾ ਕਰਨ ਵਾਲੀਆਂ ਟੀਮਾਂ ਨੂੰ ਦੁਬਈ ਵਿੱਚ ਮਹੱਤਵਪੂਰਨ ਫਾਇਦਾ ਹੁੰਦਾ ਹੈ, ਇਸ ਲਈ ਟਾਸ ਜਿੱਤਣ ਵਾਲਾ ਕਪਤਾਨ ਪਹਿਲਾਂ ਫੀਲਡਿੰਗ ਕਰਨਾ ਚੁਣ ਸਕਦਾ ਹੈ।

ਮੌਸਮ

ਦੁਬਈ ਵਿੱਚ ਰਾਤ ਦਾ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਹੋ ਜਾਵੇਗਾ। ਪੂਰੇ ਮੈਚ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਨਮੀ ਲਗਭਗ 39 ਪ੍ਰਤੀਸ਼ਤ ਰਹੇਗੀ ਅਤੇ ਹਵਾ ਦੀ ਗਤੀ ਲਗਭਗ 17 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਮੈਚ ਦੌਰਾਨ ਮੈਦਾਨ 'ਚ ਹੀ ਪਾਕਿ ਖਿਡਾਰੀ ਨੇ ਅਫਗਾਨ ਖਿਡਾਰੀ ਨੂੰ ਮਾਰਨ ਲਈ ਚੁੱਕਿਆ ਬੱਲਾ (ਵੀਡੀਓ)

ਦੋਵੇਂ ਟੀਮਾਂ ਦੀਆਂ ਪਲੇਇੰਗ ਇਲੈਵਨ

ਭਾਰਤ : ਕੇ. ਐੱਲ. ਰਾਹੁਲ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਦੀਪਕ ਹੁੱਡਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ

ਅਫਗਾਨਿਸਤਾਨ : ਹਜ਼ਰਤੁੱਲਾ ਜ਼ਜ਼ਈ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ (ਕਪਤਾਨ), ਕਰੀਮ ਜਨਤ, ਰਾਸ਼ਿਦ ਖਾਨ, ਅਜ਼ਮਤੁੱਲਾ ਉਮਰਜ਼ਈ, ਮੁਜੀਬ ਉਰ ਰਹਿਮਾਨ, ਫਰੀਦ ਅਹਿਮਦ ਮਲਿਕ, ਫਜ਼ਲਹਕ ਫਾਰੂਕੀ

https://www.kooapp.com/koo/StarSportsIndia/2bf84b80-75b4-4621-8ce2-d1ef2993fe8c

https://www.kooapp.com/koo/StarSportsIndia/ab07debe-627d-43c5-ad59-4e05318f75d1

https://www.kooapp.com/koo/StarSportsIndia/ea00d2eb-9f48-4ca4-925d-e27d97f61457

https://www.kooapp.com/koo/GK75/3e699901-b469-473f-8e5d-34f5c4c78043

https://www.kooapp.com/koo/danishtkd_/5087d41d-ce2b-4554-8293-8a6ed63cf5ac

https://www.kooapp.com/koo/StarSportsIndia/e01fd4ae-2409-477e-aa43-0ce33dd3a844

https://www.kooapp.com/koo/CricCrazyJohns/48e6134f-4f9c-4fc3-9aaf-4e009df2acb8

https://www.kooapp.com/koo/Sarcasm007/f8526a79-b39b-4b66-9621-05a0e1c340f0

https://www.kooapp.com/koo/chetan0711/3787fce8-afa8-46a1-9c0c-1754a28c2139

https://www.kooapp.com/koo/RaushanRRajput/b7a2139f-4bdd-4c85-a6f2-b4c086e097ca

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News