Asia cup 2022 : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ ਦਿੱਤਾ 128 ਦੌੜਾਂ ਦਾ ਟੀਚਾ

Tuesday, Aug 30, 2022 - 09:19 PM (IST)

Asia cup 2022 : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ ਦਿੱਤਾ 128 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਏਸ਼ੀਆ ਕੱਪ ਟੂਰਨਾਮੈਂਟ ਦਾ 3 ਤੀਜਾ ਮੈਚ ਅੱਜ ਅਫਗਾਨਿਸਤਾਨ ਤੇ ਬੰਗਲਾਦੇਸ਼ ਦਰਮਿਆਨ ਯੂ. ਏ. ਈ. ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 127 ਦੌੜਾਂ ਬਣਾਈਆਂ। ਇਸ ਤਰ੍ਹਾਂ ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ ਜਿੱਤ ਲਈ 128 ਦੌੜਾਂ ਦਾ ਟੀਚਾ ਦਿੱਤਾ।ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮੁਹੰਮਦ ਨਈਮ 6 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਜੀਬ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਬੰਗਲਾਦੇਸ਼ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਅਨਾਮੁਲ ਹੱਕ 5 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਜੀਬ ਵਲੋਂ ਐੱਲ. ਬੀ. ਡਬਲਯੂ. ਆਊਟ ਹੋਇਆ। ਬੰਗਲਾਦੇਸ਼ ਦੀ ਤੀਜੀ ਵਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਤੌਰ 'ਤੇ ਡਿੱਗੀ। ਸ਼ਾਕਿਬ 11 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਜੀਬ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। 

ਬੰਗਲਾਦੇਸ਼ ਦੀ ਚੌਥੀ ਵਿਕਟ ਮੁਸ਼ਫਿਕੁਰ ਰਹੀਮ ਦੇ ਤੌਰ 'ਤੇ ਡਿੱਗੀ। ਮੁਸ਼ਫਿਕੁਰ 1 ਦੌੜ ਦੇ ਨਿੱਜੀ ਸਕੋਰ 'ਤੇ ਰਾਸ਼ਿਦ ਖ਼ਾਨ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। ਬੰਗਲਾਦੇਸ਼ ਦੀ ਪੰਜਵੀਂ ਵਿਕਟ ਅਫੀਫ ਹੁਸੈਨ ਦੇ ਤੌਰ 'ਤੇ ਡਿੱਗੀ। ਅਫੀਫ ਹੁਸੈਨ 12 ਦੌੜ ਦੇ ਨਿੱਜੀ ਸਕੋਰ 'ਤੇ ਰਾਸ਼ਿਦ ਖ਼ਾਨ ਵਲੋਂ ਐੱਲ. ਬੀ. ਡਬਲਯੂ. ਆਊਟ ਹੋ ਕੇ ਪਵੇਲੀਅਨ ਪਰਤ ਗਏ।ਬੰਗਲਾਦੇਸ਼ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਮਹਿਮੁਦੁੱਲ੍ਹਾ 25 ਦੌੜਾਂ ਦੇ ਨਿੱਜੀ ਸਕੋਰ 'ਤੇ ਰਾਸ਼ਿਦ ਖਾਨ ਦਾ ਸ਼ਿਕਾਰ ਬਣਿਆ ਤੇ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਬੰਗਲਾਦੇਸ਼ ਵਲੋਂ ਮੋਸਾਦਕ ਹੁਸੈਨ 48 ਦੌੜਾਂ ਤੇ ਮੇਹਦੀ ਹਸਨ ਨੇ 14 ਦੌੜਾਂ ਬਣਾਈਆਂ। ਅਫਗਾਨਿਸਤਾਨ ਵਲੋਂ ਮੁਜੀਬ ਉਰ ਰਹਿਮਾਨ ਨੇ 3 ਤੇ ਰਾਸ਼ਿਦ ਖ਼ਾਨ ਨੇ 3 ਵਿਕਟਾਂ ਲਈਆਂ।

ਇਹ ਵੀ ਪੜ੍ਹੋ : Asia Cup : ਭਾਰਤ ਨਾਲ ਮੈਚ ਤੋਂ ਪਹਿਲਾਂ ਹਾਂਗਕਾਂਗ ਦੇ ਕਪਤਾਨ ਨੇ ਕਿਹਾ- ਚਾਹੁੰਦਾ ਹਾਂ ਕਿ ਕੋਹਲੀ ਫਾਰਮ 'ਚ ਵਾਪਸੀ ਕਰੇ

ਅਫਗਾਨਿਸਤਾਨ ਨੇ ਜਿਸ ਤਰ੍ਹਾਂ ਸ਼੍ਰੀਲੰਕਾ ਨੂੰ ਇਸ ਤੋਂ ਪਹਿਲਾਂ ਲੀਗ ਮੈਚ 'ਚ ਹਰਾਇਆ ਸੀ, ਉਸ ਨਾਲ ਇਹ ਟੀਮ ਕ੍ਰਿਕਟ ਪ੍ਰਸ਼ੰਸਕਾਂ ਦੀ ਫੇਵਰਟ ਟੀਮ ਬਣ ਗਈ ਹੈ। ਅਫਗਾਨਿਸਤਾਨ ਹੁਣ ਬੰਗਲਾਦੇਸ਼ ਨਾਲ ਲੜਨ ਲਈ ਤਿਆਰ ਹੈ। ਅਫਗਾਨਿਸਤਾਨ ਨੇ ਪਿਛਲੇ ਮੈਚ ਵਿੱਚ ਬੱਲੇ ਅਤੇ ਗੇਂਦ ਦੋਵਾਂ ਨਾਲ ਦਬਦਬਾ ਬਣਾਇਆ ਸੀ। ਇਹ ਪ੍ਰਦਰਸ਼ਨ ਉਦੋਂ ਹੋਇਆ ਜਦੋਂ ਉਨ੍ਹਾਂ ਦੇ ਸਟਾਰ ਗੇਂਦਬਾਜ਼ ਰਾਸ਼ਿਦ ਖਾਨ ਨੂੰ ਇਕ ਵੀ ਵਿਕਟ ਨਹੀਂ ਮਿਲੀ। ਬਾਅਦ ਵਿੱਚ ਬੱਲੇਬਾਜ਼ੀ ਕਰਨ ਆਏ ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਨੇ ਪਾਵਰਪਲੇ ਵਿੱਚ ਹੀ 80 ਤੋਂ ਵੱਧ ਦੌੜਾਂ ਬਣਾਈਆਂ। ਹੁਣ ਮੈਚ ਬੰਗਲਾਦੇਸ਼ ਦੇ ਖਿਲਾਫ ਹੈ।

ਦੋਵੇਂ ਟੀਮਾਂ ਦੀਆਂ ਪਲੇਇੰਗ-11

ਬੰਗਲਾਦੇਸ਼ : ਮੁਹੰਮਦ ਨਈਮ, ਅਨਾਮੁਲ ਹੱਕ, ਸ਼ਾਕਿਬ ਅਲ ਹਸਨ (ਕਪਤਾਨ), ਅਫੀਫ ਹੁਸੈਨ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮੋਸਾਦਕ ਹੁਸੈਨ, ਮਹਿਮੂਦੁੱਲਾ, ਮੇਹੇਦੀ ਹਸਨ, ਮੁਹੰਮਦ ਸੈਫੂਦੀਨ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ

ਅਫਗਾਨਿਸਤਾਨ : ਹਜ਼ਰਤਉੱਲ੍ਹਾ ਜ਼ਜ਼ਈ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਨਜੀਬੁੱਲਾ ਜ਼ਦਰਾਨ, ਕਰੀਮ ਜਨਤ, ਮੁਹੰਮਦ ਨਬੀ (ਕਪਤਾਨ), ਰਾਸ਼ਿਦ ਖਾਨ, ਅਜ਼ਮਤੁੱਲਾ ਉਮਰਜ਼ਈ, ਨਵੀਨ-ਉਲ-ਹੱਕ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News