Asia Cup 2022 : ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਦਿੱਤਾ 130 ਦੌੜਾਂ ਦਾ ਟੀਚਾ

Wednesday, Sep 07, 2022 - 09:09 PM (IST)

ਸਪੋਰਟਸ ਡੈਸਕ- ਏਸ਼ੀਆ ਕੱਪ 2022 ਦੇ ਸੁਪਰ-4 ਦੇ ਚੌਥੇ ਮੈਚ 'ਚ ਅੱਜ ਯੂ. ਏ. ਈ. ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਪਾਕਿਸਤਾਨ ਤੇ ਅਫਗਾਨਿਸਤਾਨ ਦਰਮਿਆਨ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਹੈ। ਪਾਕਿ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 129 ਦੌੜਾਂ ਬਣਾਈਆਂ। ਇਸ ਤਰ੍ਹਾਂ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਜਿੱਤ ਲਈ 130 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਗੁਰਬਾਜ਼ ਸਿਰਫ 17 ਦੌੜਾਂ ਬਣਾ ਹਾਰਿਸ ਰਊਫ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ।

ਅਫਗਾਨਿਸਤਾਨ ਨੂੰ ਦੂਜਾ ਝਟਕਾ ਹਜ਼ਰਤੁਲ੍ਹਾ ਜ਼ਜਈ ਦੇ ਆਊਟ ਹੋਣ ਨਾਲ ਲੱਗਾ ਹਜ਼ਰਤੁਲ੍ਹਾ 21 ਦੌੜਾਂ ਦੇ ਨਿੱਜੀ ਸਕੋਰ 'ਤੇ ਹਸਨੈਨ ਦਾ ਸ਼ਿਕਾਰ ਬਣਿਆ। ਅਫਗਾਨਿਸਤਾਨ ਦੀ ਤੀਜੀ ਵਿਕਟ ਕਰੀਮ ਜਨਤ ਦੇ ਤੌਰ 'ਤੇ ਡਿੱਗੀ। ਕਰੀਮ ਵੀ ਕੁਝ ਖਾਸ ਨਾ ਕਰ ਸਕੇ 15 ਦੌੜਾਂ ਦੇ ਨਿੱਜੀ ਸਕੋਰ 'ਤੇ ਨਵਾਜ਼ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਨਜੀਬੁਲ੍ਹਾ ਜਾਦਰਾਨ 10 ਦੌੜਾਂ, ਕਪਤਾਨ ਮੁਹੰਮਨ ਨਬੀ 0 ਤੇ ਇਬ੍ਰਾਹਿਮ ਜ਼ਾਦਰਾਨ 35 ਦੌੜਾਂ ਬਣਾ ਆਊਟ ਹੋਏ। ਪਾਕਿਸਤਾਨ ਵਲੋਂ ਨਸੀਮ ਸ਼ਾਹ ਨੇ 1, ਮੁਹੰਮਦ ਹਸਨੈਨ ਨੇ 1, ਹਾਰਿਸ ਰਊਫ ਨੇ 2, ਮੁਹੰਮਦ ਨਵਾਜ਼ ਨੇ 1 ਤੇ ਸ਼ਾਦਾਬ ਖਾਨ ਨੇ 1 ਵਿਕਟ ਲਏ।

ਇਹ ਵੀ ਪੜ੍ਹੋ : 'ਟ੍ਰੋਲਿੰਗ' ਮਗਰੋਂ ਹੁਣ ਫਿਰ ਹੋਈ ਅਰਸ਼ਦੀਪ ਨਾਲ ਬਦਤਮੀਜ਼ੀ, ਭੜਕੇ ਪੱਤਰਕਾਰ ਨੇ ਸਿਖਾਇਆ ਸਬਕ (ਵੀਡੀਓ)

ਜੇਕਰ ਅਫਗਾਨਿਸਤਾਨ ਜਿੱਤ ਜਾਂਦਾ ਹੈ ਤਾਂ ਭਾਰਤ ਨੂੰ 9 ਦਸੰਬਰ ਨੂੰ ਸ਼੍ਰੀਲੰਕਾ-ਪਾਕਿਸਤਾਨ ਮੁਕਾਬਲੇ 'ਚ ਸ਼੍ਰੀਲੰਕਾ ਦੀ ਜਿੱਤ ਦੀ ਦੁਆ ਕਰਨੀ ਹੋਵੇਗੀ। ਪਾਕਿਸਤਾਨ ਦੀਆਂ 2 ਹਾਰ ਦੇ ਬਾਅਦ ਹੀ ਭਾਰਤ ਫਾਈਨਲ 'ਚ ਪੁੱਜ ਸਕੇਗਾ। ਜੇਕਰ ਪਾਕਿਸਾਤਨ ਅੱਜ ਦਾ ਮੁਕਾਬਲਾ ਜਿੱਤ ਜਾਂਦਾ ਹੈ ਤਾਂ ਭਾਰਤ ਫਾਈਨਲ ਦੀ ਰੇਸ ਤੋਂ ਬਾਹਰ ਹੋ ਜਾਵੇਗਾ। ਦੋਵੇਂ ਟੀਮਾਂ ਏਸ਼ੀਆ ਕੱਪ 'ਚ ਪਹਿਲੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ।

ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ ਇਲੈਵਨ

ਅਫਗਾਨਿਸਤਾਨ : ਹਜ਼ਰਤੁੱਲਾ ਜ਼ਜ਼ਈ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ (ਕਪਤਾਨ), ਕਰੀਮ ਜਨਤ, ਰਾਸ਼ਿਦ ਖਾਨ, ਸਮੀਉੱਲ੍ਹਾ ਸ਼ਿਨਵਾਰੀ, ਨਵੀਨ-ਉਲ-ਹੱਕ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ

ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਫਖਰ ਜ਼ਮਾਨ, ਖੁਸ਼ਦਿਲ ਸ਼ਾਹ, ਆਸਿਫ ਅਲੀ, ਮੁਹੰਮਦ ਨਵਾਜ਼, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਹਰਿਸ ਰਾਊਫ, ਮੁਹੰਮਦ ਹਸਨੈਨ, ਨਸੀਮ ਸ਼ਾਹ

ਇਹ ਵੀ ਪੜ੍ਹੋ : ਜਿੱਤ ਦੀ ਖ਼ੁਸ਼ੀ 'ਚ ਮਹਿਲਾ ਬਾਕਸਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਵੀਡੀਓ ਵਾਇਰਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News