ਅਸ਼ਵਿਨੀ-ਤਨੀਸ਼ਾ ਦੀ ਜੋੜੀ BWF ਰੈਂਕਿੰਗ ’ਚ 24ਵੇਂ ਸਥਾਨ ’ਤੇ

Wednesday, Dec 13, 2023 - 10:19 AM (IST)

ਅਸ਼ਵਿਨੀ-ਤਨੀਸ਼ਾ ਦੀ ਜੋੜੀ BWF ਰੈਂਕਿੰਗ ’ਚ 24ਵੇਂ ਸਥਾਨ ’ਤੇ

ਨਵੀਂ ਦਿੱਲੀ– ਪਿਛਲੇ ਦੋ ਹਫਤਿਆਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਮਹਿਲਾ ਬੈਡਮਿੰਟਨ ਡਬਲਜ਼ ਟੀਮ ਅਸ਼ਵਿਨੀ ਪੋਨੱਪਾ ਤੇ ਤਨੀਸ਼ਾ ਕ੍ਰਾਸਟੋ ਤਾਜ਼ਾ ਬੀ. ਡਬਲਯੂ. ਐੱਫ. ਰੈਂਕਿੰਗ ਵਿਚ 4 ਸਥਾਨ ਚੜ੍ਹ ਕੇ 24ਵੇਂ ਸਥਾਨ ’ਤੇ ਪਹੁੰਚ ਗਈ ਹੈ। 34 ਸਾਲਾ ਅਸ਼ਵਿਨੀ ਤੇ 20 ਸਾਲ ਦੀ ਤਨੀਸ਼ਾ ਨੇ ਇਸ ਸਾਲ ਜਨਵਰੀ ਵਿਚ ਇਕੱਠੇ ਖੇਡਣਾ ਸ਼ੁਰੂ ਕੀਤਾ ਸੀ। ਦੋਵਾਂ ਨੇ ਐਤਵਾਰ ਨੂੰ ਗੁਹਾਟੀ ਮਾਸਟਰਸ ਵਿਚ ਚੀਨੀ ਤਾਈਪੇ ਦੀ ਸੁੰਗ ਸ਼ੂਓ ਯੁਨ ਤੇ ਯੂਨ ਚਿਯੇਨ ਹੂਈ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਦੂਜਾ ਸੁਪਰ 100 ਖਿਤਾਬ ਤੇ ਤੀਜਾ ਮਹਿਲਾ ਡਬਲਜ਼ ਖਿਤਾਬ ਜਿੱਤਿਆ। ਦੋਵੇਂ ਲਖਨਊ ਵਿਚ ਸਈਅਦ ਮੋਦੀ ਕੌਮਾਂਤਰੀ ਸੁਪਰ 300 ਟੂਰਨਾਮੈਂਟ ਵਿਚ ਉਪ ਜੇਤੂ ਰਹੀਆਂ ਸਨ। ਹੁਣ ਉਨ੍ਹਾਂ ਦੇ 16 ਟੂਰਨਾਮੈਂਟਾਂ ਵਿਚੋਂ 44590 ਅੰਕ ਹਨ।

ਇਹ ਵੀ ਪੜ੍ਹੋ- ਪਾਕਿ ਕ੍ਰਿਕਟਰ ਅਸਦ ਨੇ ਸਾਰੇ ਸਵੂਰਪਾਂ ਨੂੰ ਕਿਹਾ ਅਲਵਿਦਾ, ਚੋਣਕਾਰ ਬਣਨਾ ਤੈਅ
ਭਾਰਤ ਦੀ ਹੀ ਗਾਇਤਰੀ ਗੋਪੀਚੰਦ ਤੇ ਤ੍ਰਿਸਾ ਜੌਲੀ 19 ਟੂਰਨਾਮੈਂਟਾਂ ਵਿਚੋਂ 49435 ਅੰਕਾਂ ਨਾਲ 19ਵੇਂ ਸਥਾਨ ’ਤੇ ਹੈ। ਲਕਸ਼ੈ ਸੇਨ ਪਿਛਲੇ ਦੋ ਹਫਤਿਆਂ ਤੋਂ ਨਾ ਖੇਡਣਾ ਦੇ ਬਾਵਜੂਦ ਇਕ ਸਥਾਨ ਚੜ੍ਹ ਕੇ 17ਵੇਂ ਸਥਾਨ ’ਤੇ ਹੈ। ਏਸ਼ੀਆਈ ਖੇਡਾਂ ਦੇ ਚੈਂਪੀਅਨ ਸਾਤਵਿਕ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੂਜੇ ਨੰਬਰ ’ਤੇ ਹਨ। ਐੱਚ. ਐੱਸ. ਪ੍ਰਣਯ ਸਿੰਗਲਜ਼ ਰੈਂਕਿੰਗ ਵਿਚ 8ਵੇਂ ਤੇ ਪੀ. ਵੀ. ਸਿੰਧੂ 12ਵੇਂ ਸਥਾਨ ’ਤੇ ਹੈ ਜਦਕਿ ਕਿਦਾਂਬੀ ਸ਼੍ਰੀਕਾਂਤ 24ਵੇਂ ਸਥਾਨ ’ਤੇ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News