ਰਾਹੁਲ ਦ੍ਰਾਵਿੜ ਦੇ ਮੁੱਖ ਕੋਚ ਬਣਨ ’ਤੇ ਬੋਲੇ ਅਸ਼ਵਿਨ, ਉਨ੍ਹਾਂ ਕੋਲ ਕ੍ਰਿਕਟ ਦਾ ਹੈ ਬਹੁਤ ਗਿਆਨ

Thursday, Nov 04, 2021 - 07:51 PM (IST)

ਰਾਹੁਲ ਦ੍ਰਾਵਿੜ ਦੇ ਮੁੱਖ ਕੋਚ ਬਣਨ ’ਤੇ ਬੋਲੇ ਅਸ਼ਵਿਨ, ਉਨ੍ਹਾਂ ਕੋਲ ਕ੍ਰਿਕਟ ਦਾ ਹੈ ਬਹੁਤ ਗਿਆਨ

ਦੁਬਈ-ਭਾਰਤ ਦੇ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਰਾਹੁਲ ਦ੍ਰਾਵਿੜ ਨੂੰ ਮੁੱਖ ਕੋਚ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਕ੍ਰਿਕਟ ਦਾ ਬਹੁਤ ਗਿਆਨ ਹੈ, ਜੋ ਲਾਭਦਾਇਕ ਸਾਬਤ ਹੋਵੇਗਾ। ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਮੁਖੀ ਦੇ ਤੌਰ ’ਤੇ ਕੰਮ ਕਰ ਚੁੱਕੇ ਦ੍ਰਾਵਿੜ ਨੂੰ 2023 ਵਿਸ਼ਵ ਕੱਪ ਤਕ ਜ਼ਿੰਮੇਵਾਰੀ ਦਿੱਤੀ ਗਈ ਹੈ। ਰਾਹੁਲ ਭਰਾ ਨੂੰ ਕ੍ਰਿਕਟ ਦਾ ਬਹੁਤ ਗਿਆਨ ਹੈ। ਉਹ ਐੱਨ. ਸੀ. ਏ. ’ਚ ਕੰਮ ਕਰ ਚੁੱਕੇ ਹਨ ਤੇ ਭਾਰਤ ਏ ਟੀਮ ਦੇ ਨਾਲ ਵੀ। ਉਨ੍ਹਾਂ ਨੂੰ ਪਤਾ ਹੈ ਕਿ ਕੀ ਕਰਨਾ ਹੈ। ਉਹ ਸਾਰੇ ਨੌਜਵਾਨ ਖਿਡਾਰੀਆਂ ਨੂੰ ਜਾਣਦੇ ਹਨ ਤੇ ਮੈਨੂੰ ਉਨ੍ਹਾਂ ਦੇ ਕਾਰਜਕਾਰ ਦੀ ਉਡੀਕ ਹੈ। ਮੈਂ ਵੀ ਉਨ੍ਹਾਂ ਨਾਲ ਯੋਗਦਾਨ ਦੇਣਾ ਚਾਹਾਂਗਾ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਵਿਰਾਟ, ਮਯੰਕ ਸਮੇਤ ਦੇਸ਼ ਅਤੇ ਵਿਦੇਸ਼ ਦੇ ਕ੍ਰਿਕਟਰਾਂ ਨੇ ਦਿੱਤੀਆਂ ਵਧਾਈਆਂ

ਅਫ਼ਗਾਨਿਸਤਾਨ ਦੇ ਖ਼ਿਲਾਫ ਟੀ20 ਵਿਸ਼ਵ ਕੱਪ ਦੇ ਮੈਚ ’ਚ 14 ਦੌੜਾਂ ਦੇ ਕੇ ਦੋ ਵਿਕਟਾਂ ਲੈਣ ਵਾਲੇ ਅਸ਼ਵਿਨ ਨੇ ਕਿਹਾ ਕਿ ਇਹ ਸਭ ਉਨ੍ਹਾਂ ਦੇ ਪਰਿਵਾਰ ਦੀ ਬਦੌਲਤ ਹੈ ਕਿਉਂਕਿ ਉਹ 8-10 ਮਹੀਨੇ ਤੋਂ ਬਾਇਓ ਬਬਲ ’ਚ ਰਹਿ ਰਹੇ ਹਨ। ਬਾਇਓ ਬਬਲ ਦਾ ਜੀਵਨ ਆਸਾਨ ਨਹੀਂ ਹੁੰਦਾ। ਅਸੀਂ ਇਕ ਦੂਸਰੇ ਨਾਲ ਨਹੀਂ ਤੇ ਸਮੂਹਾਂ ’ਚ ਰਹਿੰਦੇ ਹਾਂ। ਪਿਛਲੇ 8-10 ਮਹੀਨਿਆਂ ਤੋਂ ਅਜਿਹਾ ਹੀ ਹੈ। ਪਰਿਵਾਰ ਤੋਂ ਬਿਨਾਂ ਇਹ ਸੰਭਵ ਨਹੀਂ ਹੁੰਦਾ। ਬਹੁਤ ਸਾਰਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ।


author

Manoj

Content Editor

Related News