ਸੀਮਿਤ ਓਵਰਾਂ ਦੇ ਕ੍ਰਿਕਟ ''ਚ ਅਸ਼ਵਿਨ ਦੀ ਵਾਪਸੀ ਹੋਵੇ : ਹਰਭਜਨ
Wednesday, Nov 20, 2019 - 08:31 PM (IST)

ਨਵੀਂ ਦਿੱਲੀ— ਦਿੱਗਜ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਹਾਲ 'ਚ ਟੈਸਟ ਕ੍ਰਿਕਟ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਭਾਰਤ ਦੇ ਸੀਮਿਤ ਓਵਰਾਂ ਦੀ ਟੀਮ 'ਚ ਵਾਪਸੀ ਦਾ ਹਕਦਾਰ ਹੈ। ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨਾਲ ਟੀਮ ਪ੍ਰਬੰਧਨ ਤੇ ਚੋਣਕਾਰ ਵਿਕਲਪਾ ਨੂੰ ਅਜਮਾ ਰਹੇ ਹਨ ਤੇ ਇਸ ਦੌਰਾਨ ਵਾਸ਼ਿੰਗਟਨ ਸੁੰਦਰ ਤੇ ਰਾਹੁਲ ਚਾਹਰ ਵਰਗੇ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਚੋਣਕਰਤਾ ਅਗਲੇ ਮਹੀਨੇ ਵੈਸਟਇੰਡੀਜ਼ ਵਿਰੁੱਧ ਅੰਤਰਰਾਸ਼ਟਰੀ ਤੇ ਟੀ-20 ਅੰਤਰਰਾਸ਼ਟਰੀ ਦੀ ਟੀਮ ਚੁਣਨ ਦੇ ਲਈ ਬੈਠਕ ਕਰਨ ਵਾਲੇ ਹਨ ਤੇ ਇਸ ਦੌਰਾਨ ਹਰਭਜਨ ਸਿੰਘ ਨੇ ਕਿਹਾ ਕਿ ਅਸ਼ਵਿਨ ਨੂੰ ਖੇਡ ਦੇ ਛੋਟੇ ਫਾਰਮੈਟ 'ਚ ਇਕ ਮੌਕਾ ਹੋਰ ਦਿੱਤਾ ਜਾਣਾ ਚਾਹੀਦਾ ਹੈ।