ਟੈਸਟ ''ਚ ਪਿਓ-ਪੁੱਤ ਨੂੰ ਆਊਟ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ ਅਸ਼ਵਿਨ
Thursday, Jul 13, 2023 - 10:10 AM (IST)
ਰੋਸੀਓ (ਭਾਸ਼ਾ)- ਭਾਰਤ ਦੇ ਤਜ਼ਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਦੇ ਸ਼ੁਰੂਆਤੀ ਦਿਨ ਤੇਗਨਾਰਾਇਣ ਚੰਦਰਪਾਲ ਨੂੰ ਆਊਟ ਕਰਕੇ ਆਪਣੇ ਸ਼ਾਨਦਾਰ ਟੈਸਟ ਕਰੀਅਰ ਵਿਚ ਪਿਤਾ ਅਤੇ ਪੁੱਤਰ ਦੋਵਾਂ ਦੀਆਂ ਵਿਕਟਾਂ ਲੈਣ ਦਾ ਦੁਰਲੱਭ ਮਾਣ ਹਾਸਲ ਕੀਤਾ। ਅਸ਼ਵਿਨ ਨੇ ਇਸ ਤੋਂ ਪਹਿਲਾਂ 2011 ਵਿਚ ਨਵੀਂ ਦਿੱਲੀ ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਇਸ ਮੈਚ ਵਿਚ ਤੇਗਨਾਰਾਇਣ ਦੇ ਪਿਤਾ ਸ਼ਿਵਨਾਰਾਇਣ ਚੰਦਰਪਾਲ ਨੂੰ ਆਊਟ ਕੀਤਾ ਸੀ। 12 ਸਾਲ ਪਹਿਲਾਂ ਹੋਏ ਉਸ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਅਸ਼ਵਿਨ ਨੇ ਸੀਨੀਅਰ ਚੰਦਰਪਾਲ ਨੂੰ ਆਪਣੀ ਫਿਰਕੀ ਵਿਚ ਫਸਾਇਆ ਸੀ।
ਇਹ ਵੀ ਪੜ੍ਹੋ: ਰਵੀਨਾ ਰਾਣੀ ਮਿੱਤਲ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਂ, ਇੰਗਲੈਂਡ ’ਚ ਬਣੀ ਵਕੀਲ
ਇਸ ਮੈਚ ਤੋਂ ਪਹਿਲਾਂ ਟੈਸਟ ਵਿਚ 474 ਵਿਕਟਾਂ ਲੈਣ ਵਾਲੇ ਅਸ਼ਵਿਨ ਨੇ ਬੁੱਧਵਾਰ ਨੂੰ ਨੌਜਵਾਨ ਬੱਲੇਬਾਜ਼ ਤੇਗਨਾਰਾਇਣ ਨੂੰ ਆਪਣੀ ਫਿਰਕੀ ਵਿਚ ਫਸਾ ਕੇ ਬੋਲਡ ਕੀਤਾ। ਇਸ ਕਾਰਨਾਮੇ ਦੇ ਬਾਅਦ ਉਹ ਆਪਣੇ ਕਰੀਅਰ ਦੌਰਾਨ ਪਿਤਾ ਅਤੇ ਪੁੱਤਰ ਦੋਵਾਂ ਨੂੰ ਆਊਟ ਕਰਨ ਵਾਲੇ ਵਿਸ਼ਵ ਕ੍ਰਿਕਟ ਦੇ ਸਿਰਫ਼ 5ਵੇਂ ਗੇਂਦਬਾਜ਼ ਬਣ ਗਏ। ਇਸ ਸੂਚੀ ਵਿਚ ਸ਼ਾਮਲ 5 ਗੇਂਦਬਾਜ਼ਾਂ ਵਿਚੋਂ 3 ਨੇ ਸ਼ਿਵਨਾਰਾਇਣ ਅਤੇ ਤੇਗਨਾਰਾਇਣ ਚੰਦਰਪਾਲ ਨੂੰ ਆਊਟ ਕੀਤਾ ਹੈ। ਅਸ਼ਵਿਨ ਤੋਂ ਪਹਿਲਾਂ ਪਿਤਾ-ਪੁੱਤਰ ਦੀ ਇਸ ਜੋੜੀ ਨੂੰ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਅਤੇ ਦੱਖਣੀ ਅਫਰੀਕਾ ਦੇ ਆਫ ਸਪਿਨਰ ਸਾਈਮਨ ਹਾਰਮਰ ਨੇ ਆਊਟ ਕੀਤਾ ਹੈ। ਇਹ ਉਪਲਬਧੀ ਹਾਸਲ ਕਰਨ ਵਾਲੇ ਹੋਰ 2 ਗੇਂਦਬਾਜ਼ ਇੰਗਲੈਂਡ ਦੇ ਆਲਰਾਊਂਡਰ ਇਆਨ ਬੋਥਮ ਅਤੇ ਪਾਕਿਸਤਾਨ ਦੇ ਦਿੱਗਜ ਵਸੀਮ ਅਕਰਮ ਹਨ। ਇਨ੍ਹਾਂ ਦੋਵਾਂ ਦਿੱਗਜਾਂ ਨੇ ਨਿਊਜ਼ੀਲੈਂਡ ਦੇ ਪਿਤਾ ਪੁੱਤਰ ਦੀ ਜੋੜੀ ਲਾਂਸ ਅਤੇ ਕ੍ਰਿਸ ਕੇਰਨਜ਼ ਨੂੰ ਆਊਟ ਕੀਤਾ ਸੀ।
ਇਹ ਵੀ ਪੜ੍ਹੋ: ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, 28 ਸਾਲਾ ਪੰਜਾਬੀ ਗੱਭਰੂ ਦੀ ਹਾਦਸੇ 'ਚ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।