ਅਸ਼ਵਿਨ ਨੇ ''ਮਾਂਕਡਿੰਗ ਸਟਾਈਲ'' ਵਿਚ ਲੋਕਾਂ ਨੂੰ ਕੀਤੀ ਘਰ ਰਹਿਣ ਦੀ ਅਪੀਲ
Wednesday, Mar 25, 2020 - 05:03 PM (IST)

ਨਵੀਂ ਦਿੱਲੀ : ਖਤਰਨਕਾ ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਖੇਡਾਂ ਦੇ ਸਭ ਤੋਂ ਵੱਡੇ ਆਯੋਜਨ ਓਲੰਪਿਕ ਨੂੰ ਅਗਲੇ ਸਾਲ ਤਕ ਮੁਲਤਵੀ ਹੋਣ ਬਾਅਦ ਹੁਣ ਆਈ. ਪੀ. ਐੱਲ. ਨੂੰ ਵੀ ਰੱਦ ਜਾਂ ਮੁਲਤਵੀ ਕਰਨ ਦੀ ਮੰਗ ਉੱਠ ਰਹੀ ਹੈ। ਭਾਰਤ ਦੇ ਆਫ ਸਪਿਨਰ ਆਰ. ਅਸ਼ਵਿਨ ਭਾਰਤ ਵਿਚ ਸਾਰੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਲਗਾਤਾਰ ਜਾਗਰੂਕ ਕਰ ਰਹੇ ਹਨ। ਅਸ਼ਵਿਨ ਨੇ ਇਕ ਵਾਰ ਫਿਰ ਲੋਕਾਂ ਤੋਂ ਲੌਕਡਾਊਨ ਦੌਰਾਨ ਘਰ ਵਿਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ ਨਾਲ ਹੀ ਜੋਸ ਬਟਲਰ ਦੇ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
ਅਸ਼ਵਿਨ ਨੇ ਲਿਖਿਆ, ''ਹਾ ਹਾ ਹਾ, ਕਿਸੇ ਨੇ ਮੈਨੂੰ ਇਹ ਭੇਜਿਆ ਅਤੇ ਦੱਸਿਆ ਕਿ ਅੱਜ ਦੇ ਦਿਨ ਹੀ ਇਕ ਸਾਲ ਪਹਿਲਾਂ ਇਹ ਰਨਆਊਟ ਹੋਇਆ ਸੀ। ਦੇਸ਼ ਵਿਚ ਲੌਕਡਾਊਨ ਹੈ, ਨਾਗਰਿਕੰ ਨੂੰ ਇਹ ਯਾਦ ਦਿਵਾਉਣ ਦਾ ਇਹ ਚੰਗਾ ਤਰੀਕਾ ਹੈ। ਬਾਹਰ ਨਾ ਨਿਕਲੋ। ਅੰਦਰ ਰਹੋ, ਸੁਰੱਖਿਅਤ ਰਹੋ।''
ਦੱਸ ਦਈਏ ਕਿ ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿਚ 21 ਦਿਨ ਦਾ ਲੌਕਡਾਊਨ ਲਗਾ ਦਿੱਤਾ। ਇਸ ਦੌਰਾਨ ਲੋਕਾਂ ਨੂੰ ਘਰਾਂ 'ਚੋਂ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਪੀ. ਐੱਮ. ਨੇ ਕਿਹਾ ਕਿ ਇਸ਼ ਦੌਰਾਨ ਸਿਰਫ ਇਕ ਹੀ ਕੰਮ ਕਰੋ ਕਿ ਬਸ ਆਪਣੇ ਘਰ ਵਿਚ ਹੀ ਰਹੋ। ਕਿਸੇ ਵੀ ਕੀਮਤ 'ਤੇ ਬਾਹਰ ਨਾ ਨਿਕਲੋ।