ਟੀ20 'ਚ ਲਗਾਤਾਰ ਪੰਜਵੀਂ ਵਾਰ ਬਿਨਾਂ ਖਾਤਾ ਖੋਲੇ ਆਊਟ ਹੋਇਆ ਇਹ AUS ਬੱਲੇਬਾਜ਼

Tuesday, Apr 23, 2019 - 03:44 PM (IST)

ਟੀ20 'ਚ ਲਗਾਤਾਰ ਪੰਜਵੀਂ ਵਾਰ ਬਿਨਾਂ ਖਾਤਾ ਖੋਲੇ ਆਊਟ ਹੋਇਆ ਇਹ AUS ਬੱਲੇਬਾਜ਼

ਸਪੋਰਟਸ ਡੈਸਕ : ਇਸ ਸਾਲ ਵਨ-ਡੇ ਸੀਰੀਜ਼ 'ਚ ਟੀਮ ਇੰਡੀਆ ਦੀ ਨੱਕ 'ਚ ਦਮ ਕਰਨ ਵਾਲੇ ਆਸਟ੍ਰੇਲੀਆਈ ਖਿਡਾਰੀ ਐਸ਼ਟਨ ਟਰਨਰ ਅਜੇ ਤੱਕ ਆਈ. ਪੀ. ਐੱਲ 'ਚ ਆਪਣਾ ਖਾਤਾ ਨਹੀਂ ਖੋਲ ਸਕੇ ਹਨ। ਐਸ਼ਟਨ ਟਰਨਰ ਨੇ ਅਜੇ ਤਕ ਆਈ. ਪੀ. ਐੱਲ 'ਚ ਤਿੰਨ ਮੈਚ ਖੇਡੇ ਹਨ। ਐਸ਼‍ਟਨ ਟਰਨਰ ਨੂੰ ਰਾਜਸ‍ਥਾਨ ਨੇ ਨਿਲਾਮੀ 'ਚ 50 ਲੱਖ ਰੁਪਏ 'ਚ ਖਰੀਦਿਆ ਸੀ। ਟਰਨਰ ਆਈ. ਪੀ. ਐੱਲ ਦੇ ਇਸ ਸੀਜਨ 'ਚ ਲਗਾਤਾਰ ਤੀਜੀ ਵਾਰ ਸਿਫ਼ਰ 'ਤੇ ਆਊਟ ਹੋਏ ਹਨ।

ਇਸਦੇ ਨਾਲ ਹੀ ਉਹ ਇਕ ਆਈ. ਪੀ. ਐੱਲ. ਦੇ ਇਕ ਸੀਜਨ 'ਚ ਲਗਾਤਾਰ ਤਿੰਨ ਵਾਰ ਗੋਲਡਨ ਡੱਕ (ਮਤਲਬ ਪਹਿਲੀ ਹੀ ਬਾਲ 'ਤੇ ਜ਼ੀਰੋ 'ਤੇ ਆਊਟ) 'ਤੇ ਆਊਟ ਹੋਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਇਲਾਵਾ ਦੋ ਹੋਰ ਖਿਡਾਰੀ ਇਸ ਲਿਸਟ 'ਚ ਸ਼ਾਮਲ ਹਨ— ਗੌਤਮ ਗੰਭੀਰ (2014) ਤੇ ਸ਼ਾਰਦੁਲ ਠਾਕੁਰ (2017)।PunjabKesari  ਲਗਾਤਾਰ 5 ਵਾਰ ਟੀ-20 'ਚ ਜ਼ੀਰੋ 'ਤੇ ਆਊਟ
1.  ਬਿੱਗ ਬੈਸ਼ ਲੀਗ 'ਚ ਪਰਥ ਸਕਰਾਚਰਸ ਨਾਲ ਖੇਡਦੇ ਹੋਏ ਐਡਿਲੇਡ ਸਟਰਾਇਕਰਸ ਦੇ ਖਿਲਾਫ ਪਹਿਲੀ ਹੀ ਗੇਂਦ 'ਤੇ ਸਿਫ਼ਰ 'ਤੇ ਆਊਟ ਹੋਏ।
2 . ਭਾਰਤ ਦੇ ਖਿਲਾਫ ਵਿਸ਼ਾਖਾਪਟਨਮ 'ਚ ਉਹ ਟੀ-20 ਮੈਚ ਦੇ ਦੌਰਾਨ ਉਹ ਖਾਤਾ ਖੋਲ੍ਹੇ ਬਿਨਾਂ ਆਊਟ ਹੋਏ ਸਨ। ਇਸ ਮੈਚ 'ਚ ਉਨ੍ਹਾਂ ਨੇ ਪੰਜ ਗੇਂਦਾਂ ਖੇਡੀਆਂ ਸਨ। 
3 . ਆਈ. ਪੀ. ਐੱਲ 'ਚ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਮੋਹਾਲੀ 'ਚ ਪਹਿਲੀ ਹੀ ਗੇਂਦ 'ਤੇ ਆਊਟ ਹੋਏ।
4 .  ਮੁੰਬਈ ਇੰਡੀਅਨਸ ਦੇ ਖਿਲਾਫ ਵੀ ਉਹ ਪਹਿਲੀ ਹੀ ਗੇਂਦ 'ਤੇ ਆਊਟ ਹੋਏ। 
5 . ਦਿੱਲੀ ਕੈਪੀਟਲਸ ਦੇ ਖਿਲਾਫ ਵੀ ਉਹ ਗੋਲਡਨ ਡੱਕ ਹੋਏ ਹਨ।


Related News