ਇੰਡੀਆ ਓਪਨ ਬੈਡਮਿੰਟਨ ਦੇ ਦੂਜੇ ਦੌਰ ''ਚ ਪੁੱਜੀਆਂ ਅਸ਼ਮਿਤਾ ਚਾਹਿਲਾ ਤੇ ਪੀ. ਵੀ. ਸਿੰਧੂ

Wednesday, Jan 12, 2022 - 12:15 PM (IST)

ਇੰਡੀਆ ਓਪਨ ਬੈਡਮਿੰਟਨ ਦੇ ਦੂਜੇ ਦੌਰ ''ਚ ਪੁੱਜੀਆਂ ਅਸ਼ਮਿਤਾ ਚਾਹਿਲਾ ਤੇ ਪੀ. ਵੀ. ਸਿੰਧੂ

ਨਵੀਂ ਦਿੱਲੀ-  ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲਿਹਾ ਨੇ ਟੂਰਨਾਮੈਂਟ ਦਾ ਪਹਿਲਾ ਉਲਟਫੇਰ ਕਰਦੇ ਹੋਏ ਮੰਗਲਵਾਰ ਨੂੰ ਇੱਥੇ ਯੇਵਗੇਨੀਆ ਕੋਸਤਸਕਾਇਆ ਨੂੰ ਹਰਾਇਆ, ਜਦਕਿ ਸਿਖਰਲਾ ਦਰਜਾ ਪੀ. ਵੀ. ਸਿੰਧੂ ਵੀ ਇੰਡੀਆ ਓਪਨ ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੀ। ਗ਼ੈਰ ਦਰਜਾ ਹਾਸਲ ਚਾਲਿਹਾ ਨੇ ਦੁਨੀਆ ਦੀ 28ਵੇਂ ਨੰਬਰ ਦੀ ਰੂਸ ਦੀ ਖਿਡਾਰਨ ਨੂੰ ਪਹਿਲੇ ਗੇੜ ਦੇ ਮੁਕਾਬਲੇ ਵਿਚ ਸਿਰਫ਼ 31 ਮਿੰਟ ਵਿਚ 24-22, 21-16 ਨਾਲ ਹਰਾਇਆ ਜਦਕਿ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਨੇ ਹਮਵਤਨ ਸ਼੍ਰੀ ਕ੍ਰਿਸ਼ਨਾ ਪ੍ਰੀਆ ਕੁਦਰਾਵਲੀ ਨੂੰ 21-5, 21-16 ਨਾਲ ਮਾਤ ਦਿੱਤੀ।

ਇਹ ਵੀ ਪੜ੍ਹੋ : ਇੰਡੀਆ ਓਪਨ ਬੈਡਮਿੰਟਨ ਦੇ ਦੂਜੇ ਦੌਰ 'ਚ ਪੁੱਜੀਆਂ ਅਸ਼ਮਿਤਾ ਚਾਹਿਲਾ ਤੇ ਪੀ. ਵੀ. ਸਿੰਧੂ

ਚਿਰਾਗ ਸੇਨ ਨੂੰ ਹਾਲਾਂਕਿ ਮਰਦ ਸਿੰਗਲਜ਼ ਦੇ ਪਹਿਲੇ ਗੇੜ ਵਿਚ ਹੀ ਮਲੇਸ਼ੀਆ ਦੇ ਸੂੰਗ ਜੂ ਵੇਨ ਖ਼ਿਲਾਫ਼ 8-21, 7-21 ਨਾਲ ਹਾਰ ਸਹਿਣੀ ਪਈ। ਚਾਲਿਹਾ ਨੇ ਯੇਵਗੇਨੀਆ ਖ਼ਿਲਾਫ਼ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲੀ ਗੇਮ ਵਿਚ ਆਪਣੇ ਦਮਦਾਰ ਸਮੈਸ਼ ਨਾਲ 11-5 ਦੀ ਬੜ੍ਹਤ ਬਣਾਈ। ਉਹ ਰੂਸ ਦੀ ਖਿਡਾਰਨ ਖ਼ਿਲਾਫ਼ ਕਾਫੀ ਸਹਿਜ ਦਿਖ ਰਹੀ ਸੀ। ਬ੍ਰੇਕ ਤੋਂ ਬਾਅਦ ਭਾਰਤੀ ਖਿਡਾਰਨ ਨੇ ਗ਼ਲਤੀਆਂ ਕੀਤੀਆਂ ਜਿਸ ਦਾ ਲਾਹਾ ਲੈ ਕੇ ਰੂਸ ਦੀ ਖਿਡਾਰਨ ਨੇ ਸਕੋਰ 14-14 ਕਰ ਦਿੱਤਾ। ਯੇਵਗੇਨੀਆ ਨੇ 16-19 ਦੇ ਸਕੋਰ ਨਾਲ ਪੱਛੜਨ ਤੋਂ ਬਾਅਦ ਇਕ ਵਾਰ ਮੁੜ ਵਾਪਸੀ ਕੀਤੀ ਤੇ ਪਹਿਲਾ ਗੇਮ ਪੁਆਇੰਟ ਹਾਸਲ ਕੀਤਾ। 

ਇਹ ਵੀ ਪੜ੍ਹੋ : ਭਾਰਤੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਕੋਰੋਨਾ ਪਾਜ਼ੇਟਿਵ

ਰੂਸ ਦੀ ਖਿਡਾਰਨ ਖ਼ਿਲਾਫ਼ 2019 ਵਿਚ ਆਪਣਾ ਪਿਛਲਾ ਮੁਕਾਬਲਾ ਹਾਰਨ ਵਾਲੀ ਗੁਹਾਟੀ ਦੀ ਚਾਲਿਹਾ ਨੇ ਇਸ ਤੋਂ ਬਾਅਦ ਵਿਰੋਧੀ ਖਿਡਾਰਨ ਨੂੰ ਗ਼ਲਤੀ ਲਈ ਮਜਬੂਰ ਕੀਤਾ। ਭਾਰਤੀ ਖਿਡਾਰਨ ਨੇ ਦੋ ਹੋਰ ਗੇਮ ਪੁਆਇੰਟ ਬਚਾਏ ਤੇ ਫਿਰ ਸਮੈਸ਼ ਨਾਲ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਵਿਚ ਵੀ ਪਹਿਲੀ ਗੇਮ ਦੀ ਕਹਾਣੀ ਦੁਹਰਾਈ ਗਈ। ਚਾਲਿਹਾ ਨੇ 11-4 ਦੀ ਬੜ੍ਹਤ ਬਣਾਈ ਪਰ ਰੂਸ ਦੀ ਖਿਡਾਰਨ ਨੇ ਸਕੋਰ 16-19 ਕਰ ਦਿੱਤਾ। ਭਾਰਤੀ ਖਿਡਾਰਨ ਹਾਲਾਂਕਿ ਇਸ ਵਾਰ ਵੱਧ ਕੰਟਰੋਲ ਵਿਚ ਦਿਖਾਈ ਦਿੱਤੀ ਤੇ ਦਬਾਅ ਵਿਚਾਲੇ ਸੰਜਮ ਬਣਾਈ ਰੱਖਦਿਆਂ ਗੇਮ ਤੇ ਮੈਚ ਜਿੱਤ ਲਿਆ। ਚਾਲਿਹਾ ਹੁਣ ਫਰਾਂਸ ਦੀ ਯੇਲੇ ਹੋਯਾਕਸ ਨਾਲ ਭਿੜੇਗੀ ਜਿਨ੍ਹਾਂ ਨੇ ਭਾਰਤ ਦੀ ਰੀਆ ਮੁਖਰਜੀ ਨੂੰ 21-14, 21-13 ਨਾਲ ਹਰਾਇਆ।

ਇਹ ਵੀ ਪੜ੍ਹੋ : IPL ਨਹੀਂ ਖੇਡੇਗਾ ਇੰਗਲੈਂਡ ਦਾ ਇਹ ਆਲਰਾਊਂਡਰ, ਸਾਹਮਣੇ ਆਈ ਇਹ ਵਜ੍ਹਾ 

ਸਿੰਧੂ ਅਗਲੇ ਗੇੜ ਵਿਚ ਮਿਸਰ ਦੀ ਹੇਨੀ ਦੋਹਾ ਤੇ ਭਾਰਤ ਦੀ ਇਰਾ ਸ਼ਰਮਾ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜੇਗੀ। ਪਹਿਲੇ ਸੈਸ਼ਨ ਦੇ ਹੋਰ ਮੈਚਾਂ ਵਿਚ ਸਾਈ ਪ੍ਰਤੀਕ ਤੇ ਗਾਇਤ੍ਰੀ ਗੋਪੀਚੰਦ ਦੀ ਮਿਕਸਡ ਡਬਲਜ਼ ਜੋੜੀ ਨੇ ਇਸ਼ਾਨ ਭਟਨਾਗਰ ਤੇ ਤਨੀਸ਼ਾ ਕਾਸਤ੍ਰੋ ਨੂੰ 21-16, 16-21, 21-7 ਨਾਲ ਮਾਤ ਦਿੱਤੀ। ਮਰਦ ਡਬਲਜ਼ ਵਿਚ ਸਿਖਰਲਾ ਦਰਜਾ ਮੁਹੰਮਦ ਅਹਸਨ ਤੇ ਹੇਂਦਰਾ ਸੇਤੀਆਵਾਨ ਦੀ ਇੰਡੋਨੇਸ਼ੀਆ ਦੀ ਜੋੜੀ ਨੇ ਭਾਰਤ ਦੇ ਪ੍ਰੇਮ ਸਿੰਘ ਚੌਹਾਨ ਤੇ ਰਾਜੇਸ਼ ਵਰਮਾ ਨੂੰ 21-18, 21-10 ਨਾਲ ਹਰਾ ਕੇ ਆਪਣੀ ਮੁਹਿੰਮ ਸ਼ੁਰੂ ਕੀਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News