ਆਸਟਰੇਲੀਆ ਦੀ ਐਸ਼ਲੇ ਬਾਰਟੀ ਪਹਿਲੀ ਵਾਰ ਵਿੰਬਲਡਨ ਦੇ ਫਾਈਨਲ 'ਚ

Thursday, Jul 08, 2021 - 09:29 PM (IST)

ਲੰਡਨ- ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰਨ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਜਰਮਨੀ ਦੀ ਐਂਜੇਲਿਕ ਕੇਰਬਰ ਨੂੰ ਵੀਰਵਾਰ ਲਗਾਤਾਰ ਸੈੱਟਾਂ 'ਚ ਹਰਾ ਕੇ ਪਹਿਲੀ ਵਾਰ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਬਾਰਟੀ ਨੇ ਅੱਜ ਪਹਿਲੇ ਸੈਮੀਫਾਈਨਲ ਵਿਚ ਕੇਰਬਰ ਨੂੰ ਇਕ ਘੰਟੇ 27 ਮਿੰਟ ਵਿਚ 6-3, 7-6 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਜ਼ੀਰੋ 'ਤੇ ਆਊਟ ਹੋਏ ਬਾਬਰ ਆਜ਼ਮ, ਬਣਾਇਆ ਇਹ ਰਿਕਾਰਡ

PunjabKesari
ਬਾਰਟੀ ਨੇ ਪਹਿਲਾ ਸੈੱਟ ਆਸਾਨੀ ਨਾਲ ਜਿੱਤ ਲਿਆ। ਹਾਲਾਂਕਿ ਦੂਜੇ ਸੈੱਟ ਵਿੱਚ 3-5 ਨਾਲ ਪਿਛੜਦੇ ਹੋਏ ਉਨ੍ਹਾਂ ਨੇ 9ਵੇਂ ਗੇਮ ਵਿਚ ਮਹੱਤਵਪੂਰਨ ਬ੍ਰੇਕ ਹਾਸਲ ਕੀਤਾ ਅਤੇ 10ਵੇਂ ਗੇਮ ਵਿਚ ਆਪਣੀ ਸਰਵਿਸ ਕਾਇਮ ਰੱਖਦੇ ਹੋਏ ਸਕੋਰ 5-5 ਨਾਲ ਬਰਾਬਰ ਕਰ ਦਿੱਤਾ। ਮੈਚ ਵਿਚ ਫਿਰ 6-6 ਦੀ ਬਰਾਬਰੀ ਹੋਣ 'ਤੇ ਸੈੱਟ ਟਾਈ ਬ੍ਰੇਕ ਵਿਚ ਚੱਲਾ ਗਿਆ। ਟਾਈ ਬ੍ਰੇਕ ਵਿਚ ਬਾਰਟੀ ਨੇ ਜਲਦ ਹੀ 6-0 ਦੀ ਅਜੇਤੂ ਬੜ੍ਹਤ ਬਣਾ ਲਈ।

ਇਹ ਖ਼ਬਰ ਪੜ੍ਹੋ-Euro 2020 : ਇੰਗਲੈਂਡ ਪਹੁੰਚਿਆ ਫਾਈਨਲ 'ਚ, ਇਟਲੀ ਨਾਲ ਹੋਵੇਗੀ ਖਿਤਾਬੀ ਟੱਕਰ


ਕੇਰਬਰ ਨੇ ਹਾਲਾਂਕਿ ਲਗਾਤਾਰ ਤਿੰਨ ਅੰਕ ਹਾਸਲ ਕਰ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਰਟੀ ਨੇ 7ਵਾਂ ਅੰਕ ਟਾਈ ਬ੍ਰੇਕ ਨੂੰ 7-3 ਨਾਲ ਖਤਮ ਕਰ ਮੈਚ ਦਾ ਫੈਸਲਾ ਕਰ ਦਿੱਤਾ ਤੇ ਫਾਈਨਲ ਵਿਚ ਪਹੁੰਚ ਗਈ। ਬਾਰਟੀ ਦਾ ਇਹ ਦੂਜਾ ਗ੍ਰੈਂਡ ਸਲੈਮ ਫਾਈਨਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2019 'ਚ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ ਅਤੇ 2020 ਵਿਚ ਆਸਟਰੇਲੀਆ ਓਪਨ ਦੇ ਸੈਮੀਫਾਈਨਲ ਤੱਕ ਪਹੁੰਚੀ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News